ਫਿਰੋਜ਼ਪੁਰ (ਪਰਮਜੀਤ ਸੋਢੀ) : ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਅਲੀ ਵਾਲਾ ਵਿਖੇ ਜ਼ਮੀਨੀ ਰੰਜ਼ਿਸ਼ ਦੇ ਚੱਲਦਿਆਂ ਇਕ ਵਿਅਕਤੀ ਸੱਟਾਂ ਮਾਰਨ ਦੇ ਦੋਸ਼ 'ਚ ਥਾਣਾ ਮੱਲਾਂਵਾਲਾ ਪੁਲਸ ਨੇ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਲਖਬੀਰ ਸਿੰਘ ਪੁੱਤਰ ਅਰਬੇਲ ਸਿੰਘ ਵਾਸੀ ਪਿੰਡ ਅਲੀ ਵਾਲਾ ਨੇ ਦੱਸਿਆ ਕਿ ਪਿਛਲੇ ਸਾਲ ਮੇਜਰ ਸਿੰਘ ਪੁੱਤਰ ਬੂਟਾ ਸਿੰਘ ਹੋਰਾਂ ਨੇ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਸੀ ਤੇ ਉਸ ਨੇ ਮੇਜਰ ਸਿੰਘ ਹੋਰਾਂ ਨੂੰ 6-6 ਫੁੱਟ ਜ਼ਮੀਨ ਛੱਡਣੀ ਆਈ ਅਤੇ ਹੁਣ ਉਸ ਨੇ ਨਿਸ਼ਾਨਦੇਹੀ ਕਰਵਾਈ ਅਤੇ ਉਸ ਨੇ ਮੇਜਰ ਸਿੰਘ ਕੋਲੋਂ 5-5 ਫੁੱਟ ਜ਼ਮੀਨ ਲੈਣੀ ਆਈ ਸੀ।
ਲਖਬੀਰ ਸਿੰਘ ਨੇ ਦੱਸਿਆ ਕਿ ਮਿਤੀ 12 ਜੂਨ 2026 ਨੂੰ ਵਕਤ ਕਰੀਬ 8 ਵਜੇ ਸਵੇਰੇ ਦੋਸ਼ੀਅਨ ਮੇਜਰ ਸਿੰਘ, ਗੁਰਚਰਨ ਸਿੰਘ ਪੁੱਤਰ ਮੇਜਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ, ਮਲੂਕ ਸਿੰਘ, ਫੌਜ਼ਾ ਸਿੰਘ ਪੁੱਤਰਾਨ ਬੂਟਾ ਸਿੰਘ, ਅੰਗਰੇਜ਼ ਸਿੰਘ ਪੁੱਤਰ ਫੌਜ਼ਾ ਸਿੰਘ, ਬਿੱਟੂ ਸਿੰਘ ਪੁੱਤਰ ਮਲੂਕ ਸਿੰਘ, ਮੇਜਰ ਸਿੰਘ ਦੀ ਘਰਵਾਲੀ ਅਤੇ ਮਲੂਕ ਸਿੰਘ ਦੀ ਕਾਰਵਾਈ ਵਾਸੀਅਨ ਅਲੀ ਵਾਲਾ ਜ਼ਮੀਨ ਵਾਹ ਰਹੇ ਸੀ ਤਾਂ ਉਸ ਨੇ ਕਿਹਾ ਕਿ ਉਸ ਦੀ ਜ਼ਮੀਨ ਛੱਡੋ ਤਾਂ ਉਕਤ ਦੋਸ਼ੀਅਨ ਨੇ ਹਮਮਸ਼ਵਰਾ ਹੋ ਕੇ ਸੱਟਾਂ ਮਾਰੀਆਂ। ਲਖਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਮੱਖੂ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਭਾਜਪਾ ਨੇ ਸ਼ੁਰੂ ਕੀਤੀ 'ਪੰਚ ਤੀਰਥ ਯਾਤਰਾ' ਯੋਜਨਾ, ਕੇਵਲ ਸਿੰਘ ਢਿੱਲੋਂ ਨੇ ਬੱਸਾਂ ਨੂੰ ਦਿੱਤੀ ਹਰੀ ਝੰਡੀ
NEXT STORY