ਬਟਾਲਾ (ਜ. ਬ.)— ਬੀਤੇ ਦਿਨੀਂ ਨਜ਼ਦੀਕੀ ਇਕ ਪਿੰਡ 'ਚ ਰਹਿਣ ਵਾਲੀ 14 ਸਾਲਾ ਲੜਕੀ ਨਾਲ ਉਸ ਦੇ ਫੁੱਫੜ ਵਲੋਂ ਜਬਰ-ਜ਼ਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ 14 ਸਾਲਾ ਲੜਕੀ ਕਾਲਪਨਿਕ ਨਾਂ ਇੰਦੂ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਉਹ ਕਰੀਬ ਪਿਛਲੇ 5 ਮਹੀਨੇ ਤੋਂ ਆਪਣੀ ਭੂਆ ਕੋਲ ਰਹਿਣ ਲੱਗ ਪਈ ਸੀ ਅਤੇ ਭੂਆ ਨੇ ਇਸ ਨੂੰ ਪਿੰਡ 'ਚ ਹੀ 8ਵੀਂ ਜਮਾਤ 'ਚ ਦਾਖ਼ਲ ਕਰਵਾ ਦਿੱਤਾ ਸੀ। ਬੀਤੇ ਕੱਲ ਜਦੋਂ 5 ਵਜੇ ਦੇ ਕਰੀਬ ਉਸ ਦੀ ਭੂਆ ਘਰੋਂ ਬਾਹਰ ਕਿਸੇ ਕੰਮ ਗਈ ਤਾਂ ਪਿੱਛੋਂ ਉਸ ਨਾਲ ਉਸਦੇ ਫੁੱਫੜ ਨੇ ਜਬਰ-ਜ਼ਨਾਹ ਕੀਤਾ। ਜਦੋਂ ਉਸ ਦੀ ਭੂਆ ਘਰ ਆਈ ਤਾਂ ਲੜਕੀ ਰੋ ਰਹੀ ਸੀ, ਉਸ ਨੇ ਆਪਣੇ ਨਾਲ ਹੋਈ ਸਾਰੀ ਘਟਨਾ ਭੂਆ ਨੂੰ ਦੱਸ ਦਿੱਤੀ ਤਾਂ ਭੂਆ ਨੇ ਲੜਕੀ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ।
ਇਸ ਸਬੰਧੀ ਜਦੋਂ ਮੌਕੇ 'ਤੇ ਪਹੁੰਚੀ ਡੀ. ਐੱਸ. ਪੀ. ਪਰਮਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਅਤੇ ਉਸ ਦੀ ਮਾਂ ਦੇ ਬਿਆਨ ਕਲਮਬੱਧ ਕਰ ਲਏ ਗਏ ਹਨ ਅਤੇ ਮੁਲਜ਼ਮ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ।
ਸਿਰ 'ਚ ਦਾਤਰ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖਮੀ
NEXT STORY