ਅੰਮ੍ਰਿਤਸਰ, (ਜ. ਬ.)- ਕਰਫਿਊ ਅਤੇ ਲਾਕਡਾਊਨ ’ਚ ਪਿਛਲੇ 2 ਮਹੀਨਿਆਂ ਤੋਂ ਫਸੇ ਪਾਕਿਸਤਾਨ ਦੇ 178 ਯਾਤਰੀ ਬੁੱਧਵਾਰ ਨੂੰ ਅਟਾਰੀ ਬਾਰਡਰ ਦੇ ਰਸਤੇ ਆਪਣੇ ਵਤਨ ਪਰਤ ਗਏ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨੀ ਯਾਤਰੀ ਅਹਿਮਦਾਬਾਦ (ਗੁਜਰਾਤ), ਔਰਗਾਂਬਾਦ (ਮਹਾਰਾਸ਼ਟਰ), ਉੱਤਰਾਂਚਲ, ਮੱਧ ਪ੍ਰਦੇਸ਼ ਅਤੇ ਹੈਦਰਾਬਾਦ ਤੋਂ ਫਲਾਈਟ ਦੇ ਜਰੀਏ ਪਹਿਲਾਂ ਦਿੱਲੀ ਆਏ। ਦਿੱਲੀ ਤੋਂ ਅੰਮ੍ਰਿਤਸਰ ਟੈਕਸੀ ਦੇ ਜਰੀਏ ਅਟਾਰੀ ਬਾਰਡਰ ’ਤੇ ਪੁੱਜੇ। ਇਨ੍ਹਾਂ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਅਟਾਰੀ ਬਾਰਡਰ ਤੱਕ ਯਾਤਰਾ ਕਰਨ ਲਈ ਕਰਫਿਊ ਪਾਸ ਜਾਰੀ ਕੀਤਾ ਗਿਆ ਸੀ। ਅਟਾਰੀ ਬਾਰਡਰ ਪੁੱਜਣ ’ਤੇ ਸਾਰੇ ਪਾਕਿਸਤਾਨੀ ਮੁਸਾਫਰਾਂ ਦੀ ਸਿਹਤ ਵਿਭਾਗ ਵਲੋਂ ਸਕਰੀਨਿੰਗ ਕੀਤੀ ਗਈ ਅਤੇ ਇਸ ਦੌਰਾਨ ਸੋਸ਼ਲ ਡਿਸਟੈਂਸ ਦਾ ਵੀ ਪੂਰਾ ਖਿਆਲ ਰੱਖਿਆ ਗਿਆ, ਕਿਉਂਕਿ ਪਿਛਲੀ ਵਾਰ ਵੀ ਪਾਕਿਸਤਾਨ ਪਰਤੇ ਮੁਸਾਫਰਾਂ ’ਚ 3 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਦੀ ਜਾਣਕਾਰੀ ਪਾਕਿਸਤਾਨ ਰੇਂਜਰਸ ਵਲੋਂ ਬੀ. ਐੱਸ. ਐੱਫ. ਨੂੰ ਦਿੱਤੀ ਗਈ ਸੀ। ਇਸ ਦੇ ਚੱਲਦਿਆਂ ਕਸਟਮ, ਇਮੀਗ੍ਰੇਸ਼ਨ ਅਤੇ ਬੀ. ਐੱਸ. ਐੱਫ. ਦੇ ਇਕ ਦਰਜਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੁਆਰੰਟਾਈਨ ’ਚ ਰਹਿਣਾ ਪਿਆ ਸੀ।
ਮਾਸਕ ਅਤੇ ਸੈਨੀਟਾਈਜ਼ਰ ਦੇ ਬਿਨ੍ਹਾਂ ਆਈ. ਸੀ. ਪੀ. ’ਚ ਨਹੀਂ ਹੋਵੇਗੀ ਕੁੱਲੀਆਂ ਦੀ ਐਂਟਰੀ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਟਰੱਕਾਂ ਦੀ ਆਮਦ ਹੋਣ ਦੇ ਚੱਲਦਿਆਂ ਬੁੱਧਵਾਰ ਨੂੰ ਕਸਟਮ, ਐੱਲ. ਪੀ. ਏ. ਆਈ., ਸੀ-ਡਬਲਿਊਸੀ ਅਤੇ ਬੀ. ਐੱਸ. ਐੱਫ ’ਚ ਇਕ ਸਾਂਝੀ ਬੈਠਕ ਕੀਤੀ ਗਈ। ਇਸ ’ਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਆਈ. ਸੀ. ਪੀ. ਦੇ ਅੰਦਰ ਬਿਨ੍ਹਾਂ ਮਾਸਕ ਅਤੇ ਸੈਨਟਾਈਜ਼ਰ ਕਿਸੇ ਵੀ ਵਿਅਕਤੀ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ। ਵਿਸ਼ੇਸ਼ ਤੌਰ ’ਤੇ ਕੁੱਲੀਆਂ, ਲੈਬਰ, ਟਰਾਂਸਪੋਰਟਰ, ਸੀ. ਐੱਚ. ਏ. ਅਤੇ ਫਰਾਸ਼ ਆਦਿ ਲਈ ਮਾਸਕ ਪਹਿਨਣਾ ਜਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ਤੋਂ ਅਨਲੋਡ ਕੀਤੇ ਗਏ ਸਾਮਾਨ ਨੂੰ ਰੱਖਣ ਲਈ ਵੀ ਸੋਸ਼ਲ ਡਿਸਟੈਂਸ ਦੇ ਨਾਲ 2-2 ਮੀਟਰ ਦੇ ਗੈਪ ’ਚ ਗੋਲੇ ਬਣਾ ਦਿੱਤੇ ਗਏ ਹਨ। ਕਸਟਮ ਕਮਿਸ਼ਨਰ ਦੀਪਕ ਗੁਪਤਾ ਨੇ ਦੱਸਿਆ ਕਿ ਆਈ. ਸੀ. ਪੀ. ’ਚ ਸੋਸ਼ਲ ਡਿਸਟੈਂਸ ਦਾ ਸਖਤੀ ਦੇ ਨਾਲ ਪਾਲਣਾ ਕੀਤੀ ਜਾ ਰਹੀ ਹੈ।
ਲਾਕਡਾਊਨ 'ਚ ਢਿੱਲ ਪੈ ਰਹੀ ਮਹਿੰਗੀ, ਬੁੱਧਵਾਰ ਸਾਹਮਣੇ ਆਏ 18 ਨਵੇਂ ਪਾਜ਼ੇਟਿਵ ਕੇਸ
NEXT STORY