ਗੁਰਦਾਸਪੁਰ (ਵਿਨੋਦ) : 4 ਅਕਤੂਬਰ ਦੀ ਦੇਰ ਸ਼ਾਮ ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਜਾਪੂਵਾਲ ਨੇੜੇ ਇਕ ਬੈਂਕ ਮੈਨੇਜਰ ਤੋਂ ਪਿਸਤੌਲ ਦੀ ਨੋਕ ’ਤੇ ਕਾਰ ਖੋਹਣ ਵਾਲੇ ਦੋ ਨੌਜਵਾਨਾਂ ਨੂੰ ਧਾਰੀਵਾਲ ਪੁਲਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਕਾਰ, ਉਸ ਦਾ ਮੋਬਾਇਲ ਫੋਨ, ਲੈਪਟਾਪ ਅਤੇ ਬੈਂਕ ਦੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ 4 ਅਕਤੂਬਰ ਦੀ ਦੇਰ ਸ਼ਾਮ ਪੀੜਤ ਅਰੁਣ ਕੁਮਾਰ ਜੋ ਗੁਰਦਾਸਪੁਰ ਦੇ ਇਕ ਨਿੱਜੀ ਬੈਂਕ ਵਿਚ ਕੁਲੈਕਸ਼ਨ ਮੈਨੇਜਰ ਦੇ ਅਹੁਦੇ ’ਤੇ ਕੰਮ ਕਰਦਾ ਹੈ, ਬੈਂਕ ਤੋਂ ਛੁੱਟੀ ਹੋਣ ਦੇ ਬਾਅਦ ਉਹ ਆਪਣੀ ਹੁੰਡਈ ਐਕਸੇਂਟ ਕਾਰ 'ਚ ਸਵਾਰ ਹੋ ਕੇ ਆਪਣੇ ਪਿੰਡ ਸੋਹਲ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪੁਲਸ 'ਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ, ਮਾਮਲਾ ਦਰਜ
ਰਾਤ ਕਰੀਬ 9 ਵਜੇ ਜਦ ਉਹ ਪਿੰਡ ਜਾਪੂਵਾਲ ਦੇ ਕੋਲ ਪਹੁੰਚਿਆ ਤਾਂ ਕਾਰ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਉਹ ਬਾਥਰੂਮ ਕਰਨ ਲੱਗ ਪਿਆ। ਜਦ ਉਹ ਦੁਬਾਰਾ ਕਾਰ ਵਿਚ ਬੈਠਿਆ ਅਤੇ ਕਾਰ ਸਟਾਰਟ ਕਰਨ ਲੱਗਾ ਤਾਂ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਆਏ, ਜਿਨ੍ਹਾਂ 'ਚੋਂ ਇਕ ਨੇ ਕਾਰ ਦੇ ਸ਼ੀਸੇ ਤੇ ਬੇਸਬਾਲ ਮਾਰ ਕੇ ਸ਼ੀਸਾ ਤੋੜ ਦਿੱਤਾ, ਜਿਸ ਨਾਲ ਬੇਸਬਾਲ ਅਰੁਣ ਦੇ ਸਿਰ ਵਿਚ ਲੱਗਾ ਅਤੇ ਉਹ ਜਖ਼ਮੀ ਹੋ ਗਿਆ।ਇਸ ਦੌਰਾਨ ਦੂਜੇ ਵਿਅਕਤੀ ਨੇ ਪਿਸਤੌਲ ਕੱਢ ਕੇ ਉਸ ਦੇ ਸਿਰ 'ਤੇ ਰੱਖ ਦਿੱਤਾ ਅਤੇ ਕਾਰ ਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ। ਦੋ ਵਿਅਕਤੀ ਕਾਰ ਲੈ ਕੇ ਅਤੇ ਤੀਜਾ ਮੋਟਰਸਾਈਕਲ ਲੈ ਕੇ ਭੱਜ ਗਿਆ। ਕਾਰ ਵਿਚ ਉਨ੍ਹਾਂ ਦੇ ਕੋਲ ਇਕ ਲੈਪਟਾਪ, ਇਕ ਮੋਬਾਇਲ ਫੋਨ ਅਤੇ ਜ਼ਰੂਰੀ ਦਸਤਾਵੇਜ ਸੀ।
ਇਹ ਵੀ ਪੜ੍ਹੋ : ਕੁਲਚਾ ਵਿਵਾਦ 'ਤੇ ਮੀਤ ਹੇਅਰ ਦਾ ਵੱਡਾ ਬਿਆਨ, ਬਿਕਰਮ ਮਜੀਠੀਆ ਨੂੰ ਕੀਤਾ ਚੈਲੰਜ
ਪੁਲਸ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਸ ਵਕਤ ਤਿੰਨ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ 11 ਅਕਤੂਬਰ ਨੂੰ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਲੁਟੇਰੇ ਸਗੁਨਪ੍ਰੀਤ ਸਿੰਘ ਪੁੱਤਰ ਸੁਨੀਲ ਭੱਟੀ ਵਾਸੀ ਪੇਦਾ ਕਲਾਂ ਥਾਣਾ ਚਮੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਗਿਆ। ਬਾਅਦ ਵਿਚ ਪੁਲਸ ਨੇ ਉਸ ਦੀ ਨਿਸ਼ਾਨਦੇਹੀ ਤੇ ਪੇਦਾ ਕਲਾਂ ਵਾਸੀ ਕੇਵਲ ਮਸੀਹ ਦੇ ਲੜਕੇ ਰਾਹੁਲ ਨੂੰ 14 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੋਸ਼ੀ ਕੋਲੋਂ ਲੁੱਟੀ ਗਈ ਕਾਰ, ਉਸ ਦਾ ਮੋਬਾਇਲ ਫੋਨ, ਲੈਪਟਾਪ ਅਤੇ ਬੈਂਕ ਦੇ ਦਸਤਾਵੇਜ਼ ਬਰਾਮਦ ਕਰ ਲਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ‘ਚ ਸਿੱਖ ਮੇਅਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਦੁਖਦਾਈ - ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
NEXT STORY