ਕਲਾਨੌਰ (ਮਨਮੋਹਨ)- ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਬੀ. ਐੱਸ. ਐੱਫ. ਅਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਸਾਂਝੇ ਸਰਚ ਅਭਿਆਨ ਦੌਰਾਨ ਬਲਾਕ ਕਲਾਨੌਰ ਅਧੀਨ ਪੈਂਦੇ ਸਰਹੱਦੀ ਪਿੰਡ ਰੁਡਿਆਣਾ ਦੇ ਖੇਤਾਂ ’ਚੋਂ ਹੈਰੋਇਨ ਦੇ 2 ਪੈਕੇਟ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ ਪੈਕੇਟ ਮੰਗਵਾਉਣ ਵਾਲੇ ਨੌਜਵਾਨ ਨੂੰ ਵੀ ਕਾਬੂ ਕੀਤਾ ਹੈ।
ਜਾਣਕਾਰੀ ਮੁਤਾਬਕ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਅਤੇ ਡੇਰਾ ਬਾਬਾ ਨਾਨਕ ਨੂੰ ਗੁਪਤ ਸੂਚਨਾ ਮਿਲੀ ਕੇ ਪਿੰਡ ਰੁਡਿਆਣਾ ਦੇ ਨੌਜਵਾਨ ਵੱਲੋਂ ਡਰੋਨ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਦੇ ਪੈਕੇਟ ਮੰਗਵਾਏ ਹੋਏ ਹਨ, ਜਿਸ ਦੌਰਾਨ ਬੀ. ਐੱਸ. ਐੱਫ. ਦੀ 27 ਬਟਾਲੀਅਨ ਅਤੇ ਕਾਊਂਟਰ ਇੰਟੈਲੀਜੈਂਸ ਦੇ ਜਵਾਨਾਂ ਵੱਲੋਂ ਸਾਂਝਾ ਸਰਚ ਅਭਿਆਨ ਚਲਾਇਆ ਗਿਆ, ਇਸ ਦੌਰਾਨ ਪਿੰਡ ਰੁਡਿਆਣਾ ਦੇ ਕਿਸਾਨ ਦੇ ਖੇਤਾਂ ’ਚ ਪਏ 2 ਪੈਕੇਟ, ਜਿਨ੍ਹਾਂ ਦਾ ਵਜ਼ਨ ਇਕ ਕਿੱਲੋ ਦੱਸਿਆ ਜਾ ਰਿਹਾ ਹੈ, ਬਰਾਮਦ ਕੀਤੇ ਗਏ। ਇਸ ਸਬੰਧੀ ਬੀ. ਐੱਸ. ਐੱਫ. ਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਪੈਕੇਟ ਮੰਗਵਾਉਣ ਵਾਲੇ ਨੌਜਵਾਨ ਨੂੰ ਵੀ ਕਾਬੂ ਕਰ ਲਿਆ ਹੈ।
ਅਕਾਲੀ ਸਰਕਾਰ ਬਣਨ ’ਤੇ ਤਰਨਤਾਰਨ ’ਚ ਬਣਾਇਆ ਜਾਵੇਗਾ ਵਿਰਾਸਤੀ ਮਾਰਗ : ਸੁਖਬੀਰ ਬਾਦਲ
NEXT STORY