ਬਾਬਾ ਬਕਾਲਾ ਸਾਹਿਬ (ਅਠੌਲਾ)- ਨਗਰ ਪੰਚਾਇਤ ’ਚ ਚੱਲਦੀ ਆ ਰਹੀ ਕਸ਼ਮਕੱਸ਼ ਉਸ ਸਮੇਂ ਖ਼ਤਮ ਹੋ ਗਈ, ਜਦੋਂ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਦੇ 13 ਐੱਮ. ਸੀ. ਨੇ ਇਕਜੁੱਟਤਾ ਨਾਲ ਕਸਬੇ ਦੇ ਵਿਕਾਸ ਲਈ ਵਿਕਾਸ ਕਾਰਜਾਂ ਦੇ ਮਤੇ ਪਾਏ ਅਤੇ ਸਮੂਹ ਐੱਮ. ਸੀ. ਸਾਹਿਬਾਨ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਕਰਕੇ ਪਿੰਡ ਦੇ ਵਿਕਾਸ ਕਾਰਜਾਂ ’ਚ ਵਿਘਨ ਨਹੀਂ ਪੈਣਾ ਚਾਹੀਦਾ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤ ਵੱਡੀ ਵਾਰਦਾਤ, ਘਰ 'ਚ ਮੌਜੂਦ ਔਰਤ 'ਤੇ ਚਲੀਆਂ ਤਾਬੜਤੋੜ ਗੋਲੀਆਂ
ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਸਮੂਹ ਐੱਮ. ਸੀ. ਸਾਹਿਬਾਨ ਅਤੇ ਆਏ ਹੋਏ ਮੋਹਤਬਰ ਵਿਅਕਤੀਆਂ ਦਾ ਇਸ ਪਹਿਲਕਦਮੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗੇ ਕਿ ਗੁਰੂ ਨਗਰੀ ’ਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ ਤਾਂ ਜੋ ਪਿੰਡ ਤੋਂ ਪਹਿਲੀ ਵਾਰ ਬਣੀ ਨਗਰ ਪੰਚਾਇਤ ਦਾ ਵਿਕਾਸ ਵੱਡੇ ਪੱਧਰ ’ਤੇ ਕਰਵਾਇਆ ਜਾ ਸਕੇ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ- NIA ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਦਾ ਕਾਤਲ ਗ੍ਰਿਫਤਾਰ
ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਤੋਂ ਇਲਾਵਾ ਵਾਈਸ ਪ੍ਰਧਾਨ ਬੀਬੀ ਸੁਖਵਿੰਦਰ ਕੌਰ, ਸੁਖਜੀਤ ਕੌਰ ਕੰਗ, ਬੀਬੀ ਮਨਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਰਮਨਦੀਪ ਕੌਰ, ਬੀਬੀ ਬਲਜੀਤ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਰਣਜੀਤ ਕੌਰ, ਮਨਜਿੰਦਰ ਸਿੰਘ, ਰਵੀ ਸਿੰਘ, ਜੈਮਲ ਸਿੰਘ ਭੁੱਲਰ, ਗੁਰਮੀਤ ਸਿੰਘ ਪਨੇਸਰ (ਸਾਰੇ ਕੌਂਸਲਰ) ਤੋਂ ਇਲਾਵਾ ਤਰਨਦੀਪ ਸਿੰਘ, ਸੁਖਦੇਵ ਸਿੰਘ, ਸੁਖਚੈਨ ਸਿੰਘ ਗਿੱਲ, ਕੁਲਵੰਤ ਸਿੰਘ ਰੰਧਾਵਾ, ਕਰਮ ਸਿੰਘ, ਕੁਲਦੀਪ ਸਿੰਘ ਬੰਟੂ, ਪਰਮਜੀਤ ਸਿੰਘ ਭੁੱਲਰ, ਬਲਸ਼ਰਨ ਸਿੰਘ, ਸੁਰਿੰਦਰ ਸਿੰਘ ਸੰਧੂ ਆਦਿ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ- ਘਰ 'ਤੇ ਹੋਈ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਅੱਧੀ ਰਾਤ ਵੱਡੀ ਵਾਰਦਾਤ, ਘਰ 'ਚ ਮੌਜੂਦ ਔਰਤ 'ਤੇ ਚਲੀਆਂ ਤਾਬੜਤੋੜ ਗੋਲੀਆਂ
NEXT STORY