ਗੁਰਦਾਸਪੁਰ(ਵਿਨੋਦ) : ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਬੁਲੇਟ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਸਬ-ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ ਪੁੱਤਰ ਦੇਵੀ ਸਰਨ ਵਾਸੀ ਤਿੱਬੜ ਨੇ ਬਿਆਨ ਦਿੱਤਾ ਕਿ ਉਸ ਦਾ ਲੜਕਾ ਅੰਸ਼ੂ ਪਰਾਸ਼ਰ (22) ਗੁਰਦਾਸਪੁਰ ਵਿਖੇ ਡੋਮੀਨੋਜ਼ ਪੀਜ਼ਾ ਦਾ ਕੰਮ ਸਿੱਖ ਰਿਹਾ ਸੀ। ਜਦੋਂ ਉਹ ਆਪਣੇ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਆਪਣੇ ਘਰ ਤਿੱਬੜ ਨੂੰ ਆ ਰਿਹਾ ਸੀ, ਤਾਂ ਪਿੰਡ ਤਿੱਬੜ ਦੇ ਬਾਹਰਵਾਰ ਮਾਤਾ ਲਾਲੀ ਸਤੀ ਮੰਦਰ ਨੇੜੇ ਪਹੁੰਚਣ ’ਤੇ ਸਾਹਮਣੇ ਤੋਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਲਾਪਰਵਾਹੀ ਨਾਲ ਗਲਤ ਸਾਈਡ ਤੋਂ ਵਾਹਨ ਲਿਆ ਕੇ ਅੰਸ਼ੂ ਪਰਾਸ਼ਰ ਦੇ ਮੋਟਰਸਾਈਕਲ ’ਚ ਮਾਰ ਦਿੱਤਾ। ਇਸ ਹਾਦਸੇ ’ਚ ਉਸ ਦੀ ਮੌਤ ਹੋ ਗਈ।
80ਵੇਂ ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੰਮ੍ਰਿਤਸਰ 'ਚ ਚੜ੍ਹਾਇਆ ਤਿਰੰਗਾ ਝੰਡਾ
NEXT STORY