ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ, ਵਿਨੋਦ)- ਦੀਨਾਨਗਰ ਪੁਲਸ ਵੱਲੋਂ ਸ਼ੂਗਰ ਮਿੱਲ ਪਨਿਆੜ ਨੇੜੇ ਹਾਈਟੈਕ ਨਾਕੇ ਦੌਰਾਨ ਇੱਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ 'ਚ ਸਵਾਰ ਇੱਕ ਮਹਿਲਾ ਸਮੇਤ ਦੋ ਵਿਅਕਤੀਆਂ ਕੋਲੋਂ ਡੇਢ ਕਿਲੋ ਦੇ ਕਰੀਬ ਹੈਰੋਇਨ ਅਤੇ ਇਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦੀਨਾਨਗਰ ਬਲਜੀਤ ਸਿੰਘ ਕਾਹਲੋ ਨੇ ਦੱਸਿਆ ਕਿ ਸ਼ੂਗਰ ਮਿੱਲ ਪਨਿਆੜ ਨੇੜੇ ਹਾਈਟੈਕ ਨਾਕੇ ਦੌਰਾਨ ਸਬ ਇੰਸਪੈਕਟਰ ਦਲਜੀਤ ਸਿੰਘ ਸਮੇਤ ਪੁਲਸ ਪਾਰਟੀ ਸਪੈਸ਼ਲ ਵਹੀਕਲ ਚੈਕਿੰਗ 'ਤੇ ਨਾਕਾਬੰਦੀ ਕਰਕੇ ਆਉਂਣ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ- ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ
ਇਸ ਦੌਰਾਨ ਇੱਕ ਕਾਰ ਮਾਰਕਾ ਕਰੋਲਾ ਅਲਟਿਸ ਅੰਮ੍ਰਿਤਸਰ ਸਾਈਡ ਵੱਲੋਂ ਆਈ, ਜਿਸ 'ਚ ਜਰਮਨਜੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ, ਸੋਨਮ ਕੌਰ ਪਤਨੀ ਸਤਨਾਮ ਸਿੰਘ ਵਾਸੀ ਸੰਘਾ ਬਾਈਪਾਸ ਗੋਇੰਦਵਾਲ ਸਾਹਿਬ ਤਰਨਤਾਰਨ, ਜਸਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਫਤੇਹ ਚੱਕ ਤਰਨਤਾਰਨ ਸਵਾਰ ਸਨ। ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਚ ਅਧਿਕਾਰੀਆਂ ਦੀ ਮੋਜੂਦਗੀ ਵਿੱਚ ਉੱਕਤ ਮੁਲਜ਼ਮਾਂ ਅਤੇ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ 'ਚੋ 1 ਕਿਲੋ 500 ਗ੍ਰਾਮ ਹੈਰੋਇਨ, 1 ਲੱਖ ਰੁਪਏ ਭਾਰਤੀ ਕਰੰਸੀ ਨੋਟ (ਡਰੱਗ ਮਨੀ) ਅਤੇ ਇੱਕ ਛੋਟਾ ਕੰਪਿਊਟਰ ਕੰਡਾ ਬਰਾਮਦ ਹੋਇਆ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ- ਪੁਲਸ ਵਿਭਾਗ ਦੀ ਖੁੱਲ੍ਹੀ ਪੋਲ, ਫੀਲਡ ਕੰਮ ਤੋਂ ਅਣਜਾਣ ਵੱਡੇ ਰੈਂਕ ਦੇ ਅਧਿਕਾਰੀ, G.O. ਤੇ ਇੰਸਪੈਕਟਰ ’ਤੇ ਪਾਉਂਦੇ ਰੋਅਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀ ਜਗਨਨਾਥ ਰਥ ਯਾਤਰਾ 'ਚ ਚੋਰਾਂ ਦੀ ਰਹੀ ਚਾਂਦੀ, iPhone 14 ਸਣੇ ਕਈ ਫ਼ੋਨ ਹੋਏ ਗਾਇਬ
NEXT STORY