ਅੰਮ੍ਰਿਤਸਰ (ਸੰਜੀਵ)-ਅੰਮ੍ਰਿਤਸਰ ਦੇ ਥਾਣਾ ਸਾਈਬਰ ਕ੍ਰਾਈਮ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿਚ ਯੂ. ਪੀ, ਬਿਹਾਰ, ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਲੋਕਾਂ ਦੇ 219 ਗੁੰਮ ਹੋਏ ਮੋਬਾਇਲ ਫੋਨ ਟ੍ਰੇਸ ਕਰ ਕੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖ਼ਤਰਾ, ਬਿਆਸ ਦਰਿਆ ਨਾਲ ਲੱਗਦੇ ਹੇਠਲੇ ਪਿੰਡਾਂ ’ਚ ਟੀਮਾਂ ਤਾਇਨਾਤ
ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਈਸਟ ਏ. ਸੀ. ਪੀ. ਡਾ. ਸ਼ੀਤਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ 65 ਮੋਬਾਇਲ ਫੋਨ ਟ੍ਰੇਸ ਕੀਤੇ ਅਤੇ ਜ਼ਬਤ ਕੀਤੇ, ਸਬ-ਡਵੀਜ਼ਨ ਸੈਂਟਰਲ ਏ. ਸੀ. ਪੀ. ਜਸਪਾਲ ਸਿੰਘ ਦੀ ਟੀਮ ਨੇ 54 ਮੋਬਾਇਲ ਫੋਨ ਟ੍ਰੇਸ ਕੀਤੇ ਅਤੇ ਜ਼ਬਤ ਕੀਤੇ, ਥਾਣਾ ਸਾਈਬਰ ਕ੍ਰਾਈਮ ਦੀ ਇੰਸਪੈਕਟਰ ਰਾਜਵੀਰ ਕੌਰ ਦੀ ਟੀਮ ਨੇ 100 ਮੋਬਾਈਲ ਫੋਨ ਟ੍ਰੇਸ ਕਰ ਕੇ ਕਬਜ਼ੇ ਵਿਚ ਲਏ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਗੁੰਮ ਹੋਏ ਮੋਬਾਇਲ ਫੋਨਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਇਹ ਵੀ ਪੜ੍ਹੋ- ਪਹਿਲਾਂ ਕੁਆਰੇ ਪ੍ਰੇਮੀ ਨਾਲ ਫਰਾਰ ਹੋਈ 2 ਬੱਚਿਆਂ ਦੀ ਮਾਂ, ਫਿਰ ਦੋਵਾਂ ਨੇ ਇਕੱਠਿਆਂ...
ਜਿਸ ’ਤੇ ਸਾਈਬਰ ਸੈੱਲ ਵੱਲੋਂ ਕਾਰਵਾਈ ਕੀਤੀ ਗਈ ਸੀ ਅਤੇ ਗੁੰਮ ਹੋਏ ਫ਼ੋਨ ਪੰਜਾਬ ਦੇ ਨਾਲ-ਨਾਲ ਬਿਹਾਰ, ਯੂ. ਪੀ. ਵਰਗੇ ਹੋਰ ਰਾਜਾਂ ਵਿਚ ਵੀ ਬਰਾਮਦ ਕੀਤੇ ਗਏ ਸਨ ਅਤੇ ਦਿੱਲੀ ਦੇ ਕਈ ਜ਼ਿਲਿਆਂ ਤੋਂ ਮੋਬਾਇਲ ਫੋਨ ਟਰੇਸ ਕੀਤੇ ਗਏ। ਪੁਲਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਜਦੋਂ ਕਿਸੇ ਦਾ ਮੋਬਾਇਲ ਗੁੰਮ ਹੋ ਜਾਵੇ ਤਾਂ ਤੁਰੰਤ ਸਬੰਧਤ ਥਾਣੇ ਨੂੰ ਸੂਚਿਤ ਕਰੋ ਤਾਂ ਜੋ ਸਮੇਂ ਸਿਰ ਇਸ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ- ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਬੋਲ: 'ਸ਼੍ਰੋਮਣੀ ਕਮੇਟੀ ਸਣੇ ਚੋਣ ਨਿਸ਼ਾਨ ਤੇ ਦਫ਼ਤਰ ਵੀ ਲਵਾਂਗੇ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਿਆਸੀ ਹਲਚਲ! ਬਦਲਣ ਲੱਗੇ ਸਮੀਕਰਨ
NEXT STORY