ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. ਕੌਂਸਲ ਨੇ ਬੁੱਧਵਾਰ ਨੂੰ 2,500 ਰੁਪਏ ਤਕ ਦੀ ਕੀਮਤ ਵਾਲੇ ਫੁੱਟਵੀਅਰ ਅਤੇ ਕੱਪੜਿਆਂ ਨੂੰ 5 ਫੀਸਦੀ ਟੈਕਸ ਦੇ ਸਲੈਬ ’ਚ ਰੱਖਣ ਦਾ ਫੈਸਲਾ ਲਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਜੇ ਤਕ ਸਿਰਫ 1,000 ਰੁਪਏ ਤਕ ਦੀ ਕੀਮਤ ਵਾਲੀਆਂ ਜੁੱਤੀਆਂ-ਚੱਪਲਾਂ ਅਤੇ ਕੱਪੜਿਆਂ ’ਤੇ ਹੀ 5 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲੱਗਦਾ ਸੀ, ਜਦੋਂਕਿ ਇਸ ਤੋਂ ਵਧ ਕੀਮਤ ਵਾਲੇ ਉਤਪਾਦਾਂ ’ਤੇ 12 ਫੀਸਦੀ ਟੈਕਸ ਲਾਇਆ ਜਾਂਦਾ ਸੀ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Zomato ਦਾ ਝਟਕਾ, ਵਧਾਈ ਫੀਸ, ਗਾਹਕਾਂ 'ਤੇ ਪਵੇਗਾ ਸਿੱਧਾ ਅਸਰ
ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਨਾਲ ਸਬੰਧਤ ਮਾਮਲਿਆਂ ’ਚ ਫੈਸਲਾ ਲੈਣ ਵਾਲੇ ਸੁਪਰੀਮ ਬਾਡੀ ਜੀ. ਐੱਸ. ਟੀ. ਕੌਂਸਲ ’ਚ ਲਏ ਗਏ ਇਸ ਫੈਸਲੇ ਤੋਂ ਬਾਅਦ 2,500 ਰੁਪਏ ਤਕ ਦੇ ਫੁੱਟਵੀਅਰ ਅਤੇ ਕੱਪੜੇ ਹੁਣ ਸਸਤੇ ਹੋ ਜਾਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਪ੍ਰਧਾਨਗੀ ’ਚ ਹੋਈ ਜੀ. ਐੱਸ. ਟੀ. ਕੌਂਸਲ ਦੀ 56ਵੀਂ ਬੈਠਕ ’ਚ ਸੂਬਿਆਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਵੀ ਹਿੱਸਾ ਲਿਆ। ਸੂਤਰਾਂ ਮੁਤਾਬਕ ਬੈਠਕ ’ਚ 12 ਅਤੇ 28 ਫੀਸਦੀ ਵਾਲੇ ਟੈਕਸ ਸਲੈਬ ਨੂੰ ਖਤਮ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਸਾਰੇ ਉਤਪਾਦਾਂ ਨੂੰ ਕ੍ਰਮਵਾਰ 5 ਅਤੇ 18 ਫੀਸਦੀ ਦੀ ਸਲੈਬ ’ਚ ਟਰਾਂਸਫਰ ਕੀਤਾ ਜਾਵੇਗਾ। ਇਸ ਕਦਮ ਨਾਲ ਖਪਤਕਾਰਾਂ ਨੂੰ ਸਿੱਧੇ ਤੌਰ ’ਤੇ ਰਾਹਤ ਮਿਲਣ ਦੇ ਨਾਲ ਹੀ ਕੱਪੜਾ ਅਤੇ ਫੁੱਟਵੀਅਰ ਉਦਯੋਗ ਨੂੰ ਇਨਸੈਂਟਿਵ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮੁੜ ਹੋ ਗਿਆ ਛੁੱਟੀਆਂ ਦਾ ਐਲਾਨ, 3,4 ਅਤੇ 5 ਸਤੰਬਰ ਨੂੰ ਨਹੀਂ ਹੋਵੇਗਾ ਕੰਮਕਾਜ
ਹੈਲਥ ਇੰਸ਼ੋਰੈਂਸ ’ਤੇ ਜੀ. ਐੱਸ. ਟੀ. ’ਚ ਰਾਹਤ ਸੰਭਵ
ਜੀ. ਐੱਸ. ਟੀ. ਕੌਂਸਲ ਟੈਕਸਪੇਅਰਜ਼ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ’ਚ ਹੈ। ਕੌਂਸਲ ਬੀਮਾ ਪਾਲਿਸੀਆਂ ’ਤੇ ਲੱਗਣ ਵਾਲੀਆਂ ਜੀ. ਐੱਸ. ਟੀ. ਦਰਾਂ ’ਚ ਕਟੌਤੀ ਨੂੰ ਮਨਜ਼ੂਰੀ ਦੇ ਸਕਦੀ ਹੈ, ਜਿਸ ਦੇ ਨਾਲ ਹੈਲਥ ਅਤੇ ਲਾਈਫ ਇੰਸ਼ੋਰੈਂਸ ਪਾਲਿਸੀ ਲੈਣਾ ਸਸਤਾ ਹੋ ਜਾਵੇਗਾ। ਕੁਝ ਜੀਵਨ ਬਚਾਉਣ ਵਾਲੀਆਂ ਦਵਾਈਆਂ ’ਤੇ ਵੀ ਟੈਕਸ ’ਚ ਰਾਹਤ ਦਿੱਤੀ ਜਾ ਸਕਦੀ ਹੈ। ਜੀ. ਐੱਸ. ਟੀ. ਕੌਂਸਲ ਦੀ 56ਵੀਂ ਮੀਟਿੰਗ 3 ਸਤੰਬਰ ਨੂੰ ਦਿੱਲੀ ’ਚ ਸ਼ੁਰੂ ਹੋਈ ਹੈ। ਇਹ 4 ਸਤੰਬਰ ਨੂੰ ਵੀ ਚੱਲੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਤੰਬਰ ਦੇ ਤੀਜੇ ਹਫਤੇ ਤਕ ਮਹੱਤਵਪੂਰਨ ਦਰਾਂ ਦੇ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ।
ਇਹ ਵੀ ਪੜ੍ਹੋ : 5,900 ਰੁਪਏ ਮਹਿੰਗਾ ਹੋਇਆ ਗੋਲਡ, ਫਿਰ ਬਣਾਇਆ ਨਵਾਂ ਰਿਕਾਰਡ
ਇਹ ਵੀ ਪੜ੍ਹੋ : SBI ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਕਰੋੜਾਂ ਦਾ ਬੀਮਾ ਕਵਰ ਤੇ EMI 'ਤੇ ਰਾਹਤ ਸਮੇਤ ਕਈ ਹੋਰ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯਾਤਰੀਆਂ ਲਈ ਵੱਡੀ ਰਾਹਤ! GST ਘਟਾਉਣ ਨਾਲ ਹੋਟਲ ਦੇ ਕਮਰੇ ਦੀ ਬੁਕਿੰਗ ਹੋਵੇਗੀ ਸਸਤੀ
NEXT STORY