ਖਡੂਰ ਸਾਹਿਬ,(ਗਿੱਲ)- ਸਥਾਨਕ ਸ੍ਰੀ ਗੁਰੂ ਅੰਗਦ ਦੇਵ ਕਾਲਜ ਨਾਲ ਸੰਬੰਧਤ ਹੋਸਟਲ ’ਚ ਇਕਾਂਤਵਾਸ ਕੀਤੇ ਗਏ 35 ਵਿਅਕਤੀਆਂ ਨੂੰ ਬੀਤੇ ਦਿਨੀਂ ਕੋਰੋਨਾ ਨੈਗੇਟਿਵ ਪਾਏ ਜਾਣ ਤੋਂ ਪਿੱਛੋਂ ਘਰਾਂ ਨੂੰ ਭੇਜ ਦਿੱਤਾ ਗਿਆ। ਇਸ ਦੌਰਾਨ ਇਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਤੰਦਰੁਸਤੀ ਸੰਭੰਧੀ ਸਰਟੀਫਿਕੇਟ ਵੀ ਜਾਰੀ ਕੀਤੇ ਗਏ। ਕਾਰਸੇਵਾ ਖਡੂਰ ਸਾਹਿਬ ਵਲੋਂ ਆਈਸੋਲੇਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਦੇਖ ਭਾਲ ’ਚ ਲੱਗੇ ਸੇਵਾਦਾਰ ਭਾਈ ਨਿਰਮਲ ਸਿੰਘ ਨੇ ਇਸ ਸੰਬੰਧ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ’ਚੋਂ 12 ਦੁਬਈ ਤੋਂ,19 ਦੋਹਾ ਕਤਰ ਤੋਂ,3 ਕੁਵੈਤ ਤੋਂ ਅਤੇ ਇਕ ਵਿਅਕਤੀ ਯੂਕਰੇਨ ਤੋਂ ਪਰਤਿਆ ਸੀ।
ਝੂਠਾ ਇਕਰਾਰਨਾਮਾ ਤਿਆਰ ਕਰ ਕੇ ਕਬਜ਼ਾ ਕਰਨ ਦੇ ਦੋਸ਼ ਚ 3 ਨਾਮਜ਼ਦ
NEXT STORY