ਅੰਮ੍ਰਿਤਸਰ (ਸੰਜੀਵ/ਕਵਿਸ਼ਾ)- ਜਿੰਨੇ ਜ਼ਿਆਦਾ ਦਿਲ ਪ੍ਰਮਾਤਮਾ ਅੱਗੇ ਅਰਦਾਸ ਵਿਚ ਸ਼ਾਮਲ ਹੋਣਗੇ, ਓਨੀ ਜਲਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਦੁਆਵਾਂ ਸੁਣੀਆਂ ਜਾਣਗੀਆਂ। ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਦੀ ਇਹ ਭਾਵਨਾ ਲੋਕਾਂ ਨੂੰ ਇਕਜੁਟਤਾ ਦਿਖਾਉਣ ਅਤੇ ‘ਦਿ-ਹੋਪ-ਇਨੀਸ਼ੀਏਟਿਵ’ ਤਹਿਤ ਹੋਣ ਵਾਲੇ ਇਕੱਠ ਵਿਚ ਸ਼ਾਮਲ ਹੋ ਕੇ ਗੁਰੂ ਨਗਰੀ ਹੀ ਨਹੀਂ, ਜਦਕਿ ਪੂਰੇ ਦੇਸ਼ ਦਾ ਮਾਣ ਬਣਾਉਣ ਦੀ ਅਪੀਲ ਕੀਤੀ ਹੈ।
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ, ਜਿਨ੍ਹਾਂ ਵਿਚ ਉਨ੍ਹਾਂ ਕਿਹਾ ਕਿ ‘ਦਿ-ਹੋਪ- ਇਨੀਸ਼ੀਏਟਿਵ’ ਤਹਿਤ ਅਰਦਾਸ ਸਮਾਰੋਹ 18 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਜਿਸ ਵਿਚ ਜ਼ਿਲ੍ਹੇ ਭਰ ਦੇ 55 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 40850 ਤੋਂ ਵੱਧ ਸਕੂਲੀ ਬੱਚਿਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਬੱਚਿਆਂ ਦਾ ਇਹ ਇਕੱਠ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਨਸ਼ਾ ਮੁਕਤ ਕਰਨ ਲਈ ਕੀਤੀ ਜਾ ਰਹੀ ਪਹਿਲਕਦਮੀ ਵਿਚ ਇਕ ਆਪਣਾ ਇਕ ਵੱਡਾ ਰੋਲ ਅਦਾ ਕਰੇਗਾ।
4 ਸਾਲਾ ਬੱਚੇ ਦੀ ਮੌਤ ਤੋਂ ਬਾਅਦ ਹਸਪਤਾਲ ’ਚ ਹੰਗਾਮਾ, ਪਰਿਵਾਰਿਕ ਮੈਂਬਰਾਂ ਨੇ ਡਾਕਟਰ ਨਾਲ ਕੀਤੀ ਕੁੱਟਮਾਰ
ਪਹਿਲਕਦਮੀ ਨਾਲ ਜੁੜੇ ਪਹਿਰਾਵੇ ਅਤੇ ਰੰਗਾਂ ’ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ‘ਅਰਦਾਸ’ ਅਤੇ ‘ਵਾਕਾਥਨ’ ਵਿਚ ਹਿੱਸਾ ਲੈਣ ਵਾਲੇ ਸਕੂਲੀ ਵਿਦਿਆਰਥੀ ਪੀਲੀਆਂ ਦਸਤਾਰਾਂ ਸਜਾਉਣਗੇ। ‘ਪੀਲਾ ਰੋਸ਼ਨੀ, ਚਮਕ ਅਤੇ ਮਹਿਮਾ ਦਾ ਰੰਗ ਹੈ, ਅਤੇ ਇਸ ਲਈ, ਉਮੀਦ ਅਤੇ ਜੀਵਨ ਦਾ ਵੀ। ਇਹ ਸਾਡੀ ਇੱਛਾ ਹੈ ਕਿ ਪੰਜਾਬ ਦੀ ਸ਼ਾਨ ਨੂੰ ਬਹਾਲ ਕੀਤਾ ਜਾਵੇ ਜੋ ਇਸ ਨੇ ਨਸ਼ਿਆਂ ਦੀ ਅਲਾਮਤ ਦੇ ਕਾਰਨ ਗੁਆ ਦਿੱਤੀ ਹੈ। ਇਸ ਉਪਰਾਲੇ ਦਾ ਨਾਮ 'ਦਿ ਹੋਪ ਇਨੀਸ਼ੀਏਟਿਵ' ਰੱਖਿਆ ਗਿਆ ਹੈ, ਕਿਉਂਕਿ ਇਹ ਪੰਜਾਬ ਦੇ ਵਸਨੀਕਾਂ ਵਿਚ ਇਕ ਨਵੀਂ, ਸਾਰਥਕ ਅਤੇ ਸਿਹਤਮੰਦ ਜ਼ਿੰਦਗੀ ਦੀ ਉਮੀਦ ਪੈਦਾ ਕਰਦਾ ਹੈ। ਸੂਬਾ ਕਈ ਸਾਲਾਂ ਤੋਂ ਨਸ਼ਿਆਂ ਕਾਰਨ ਡਰ ਅਤੇ ਮੌਤ ਦੇ ਕਾਲੇ ਸਾਏ ਹੇਠ ਜਿਉਂ ਰਿਹਾ ਹੈ। ਹੁਣ ਉਨ੍ਹਾਂ ਪਰਛਾਵਿਆਂ ਤੋਂ ਬਾਹਰ ਨਿਕਲ ਕੇ ਰੋਸ਼ਨੀ ਵਿਚ ਆਉਣ ਦਾ ਸਮਾਂ ਆ ਗਿਆ ਹੈ।
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਿਹਾ ਜ਼ਿਲ੍ਹੇ ਭਰ ਵਿਚ ਬਣਾਏ ਗਏ 40 ਕ੍ਰਿਕਟ ਮੈਦਾਨਾਂ ਵਿਚ ਅੰਮ੍ਰਿਤਸਰ ਅਤੇ ਪੰਜਾਬ ਦੇ ਪੇਸ਼ੇਵਰ ਅਤੇ ਪ੍ਰਸਿੱਧ ਕ੍ਰਿਕਟਰਾਂ ਤੋਂ ਇਲਾਵਾ ਕ੍ਰਿਕਟ ਮੈਚਾਂ ਵਿਚ ਮੁੰਡਿਆਂ ਅਤੇ ਕੁੜੀਆਂ ਇੱਥੋਂ ਤੱਕ ਦਿਵਿਆਂਗ ਵਿਅਕਤੀਆਂ ਨੂੰ ਵੀ ਭਾਗ ਲੈਂਦੇ ਦੇਖਣਾ ਇਕ ਦੁਰਲੱਭ ਦ੍ਰਿਸ਼ ਹੋਵੇਗਾ। ਹੁਣ ਤੱਕ ਕੁੜੀਆਂ ਦੀਆਂ ਅੱਠ ਟੀਮਾਂ ਸਮੇਤ 900 ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ, ਜਦੋਂ ਕਿ ਜ਼ਿਲ੍ਹੇ ਦੇ ਸਟੇਡੀਅਮਾਂ ਅਤੇ ਉੱਚੀਆਂ ਗਲੀਆਂ ਵਿਚ ਹੋਣ ਵਾਲੇ ਵੱਖ-ਵੱਖ ਕ੍ਰਿਕਟ ਮੈਚਾਂ ਲਈ ਹੋਰ ਵੀ ਟੀਮਾਂ ਦੇ ਰਜਿਸਟਰ ਹੋਣ ਦੀ ਸੰਭਾਵਨਾ ਹੈ।
ਸਮਾਗਮ ਵਿਚ ਭਾਗ ਲੈਣ ਵਾਲੇ ਘੱਟੋ-ਘੱਟ 15000 ਵਿਦਿਆਰਥੀਆਂ ਵਿਚ ਮੁਫ਼ਤ ਟੀ-ਸ਼ਰਟਾਂ ਵੰਡੀਆਂ ਜਾਣਗੀਆਂ। ਛੇ ਲੀਗਾਂ ਹਨ- ਜਜ਼ਬਾ ਕ੍ਰਿਕਟ ਲੀਗ, ਫੱਟਾ ਕ੍ਰਿਕਟ ਲੀਗ, ਸਕੂਲ ਕ੍ਰਿਕਟ ਲੀਗ, ਮਹਿਲਾ ਲੀਗ ਅਤੇ ਲੀਡਰਜ਼ ਕ੍ਰਿਕਟ ਲੀਗ।
ਇਹ ਵੀ ਪੜ੍ਹੋ- ਰਾਜਕੁਮਾਰ ਵੇਰਕਾ ਨੇ ਛੱਡੀ ਭਾਜਪਾ, ਕਾਂਗਰਸ 'ਚ ਹੋਵੇਗੀ ਘਰ ਵਾਪਸੀ
ਸਮਾਗਮ ਵਿਚ ਭਾਗ ਲੈਣ ਵਾਲਿਆਂ ਨੂੰ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਹਰ ਇਕ ਫਾਰਮੈਟ ਨੂੰ ਇਕ ਟਰਾਫ਼ੀ ਦਿੱਤੀ ਜਾਵੇਗੀ, ਜਦਕਿ ਫਾਈਨਲ ਵਿਚ ਪਹੁੰਚਣ ਵਾਲੀਆਂ ਟੀਮਾਂ ਨੂੰ ਮੈਡਲ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਹੁੰ ਚੁੱਕਣ ਵਿਚ ਉਨ੍ਹਾਂ ਦੀ ਭਾਗੀਦਾਰੀ ਦਾ ਸਬੰਧ ਹੈ, ਖਿਡਾਰੀ ਉਨ੍ਹਾਂ ਕ੍ਰਿਕਟ ਦੇ ਮੈਦਾਨਾਂ ਵਿਚ ਹੀ, ਜਿੱਥੇ ਉਨ੍ਹਾਂ ਦੀਆਂ ਟੀਮਾਂ ਕ੍ਰਿਕਟ ਮੈਚ ਖੇਡ ਰਹੀਆਂ ਹੋਣਗੀਆਂ, ਇਸ ਵਿਚ ਹਿੱਸਾ ਲੈਣਗੇ। ਹਾਲਾਂਕਿ ਉਮਰ ਦੀ ਕੋਈ ਪਾਬੰਦੀ ਨਹੀਂ ਹੈ, ਭਾਗੀਦਾਰਾਂ ਦੀ ਉਮਰ 14 ਸਾਲ ਅਤੇ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਤਾਂ ਜੋ ਵੱਖ-ਵੱਖ ਸਮਾਗਮਾਂ ਦੀ ਸਾਰਥਕਤਾ ਨੂੰ ਸਮਝ ਸਕਣ ਅਤੇ ਇਨ੍ਹਾਂ ਵਿਚ ਸਰਗਰਮੀ ਨਾਲ ਹਿੱਸਾ ਲੈ ਸਕਣ।
‘ਦਿ ਹੋਪ ਇਨੀਸ਼ੀਏਟਿਵ’ ਤਹਿਤ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਦੇ ਵਿਚਕਾਰ ਲਗਭਗ 15 ਲੱਖ ਰੁਪਏ ਦੇ ਨਕਦ ਇਨਾਮ ਵੰਡੇ ਜਾਣਗੇ। ਇਨਾਮ ਦਾ ਇਕ ਹਿੱਸਾ ਮੀਡੀਆ ਲਈ ਵੀ ਰਾਖਵਾਂ ਰੱਖਿਆ ਗਿਆ ਹੈ, ਕਿਉਂਕਿ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਨੇ ‘ਦਿ ਹੋਪ ਇਨੀਸ਼ੀਏਟਿਵ’ ਨੂੰ ਕਵਰ ਕਰਨ ਵਾਲੇ ਮੀਡੀਆ ਕਰਮਚਾਰੀਆਂ ਅਤੇ ਮੀਡੀਆ ਹਾਊਸਾਂ ਨੂੰ ਵੱਖ-ਵੱਖ ਪੁਰਸਕਾਰਾਂ ਅਤੇ ਮਾਨਤਾਵਾਂ ਰਾਹੀਂ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਭਾਜਪਾ ਮਗਰੋਂ ਹੁਣ ਅਕਾਲੀ ਦਲ ਵੱਲੋਂ ਵੀ ਖੁੱਲ੍ਹੀ ਬਹਿਸ 'ਚ ਸ਼ਾਮਲ ਨਾ ਹੋਣ ਦਾ ਐਲਾਨ, ਦੱਸੀ ਇਹ ਵਜ੍ਹਾ
ਪੁਲਸ ਕਮਿਸ਼ਨਰ ਨੇ ਕਿਹਾ ਕਿ ਸੂਬੇ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਅਰਦਾਸ ਕਰਨ ਤੋਂ ਇਲਾਵਾ ਹਿੱਸੇ ਦਾ ਉਦੇਸ਼ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਮੋਬਾਇਲ ਫੋਨਾਂ ਅਤੇ ਸੋਸ਼ਲ ਮੀਡੀਆ ਵਰਗੇ ਸਾਧਨਾਂ, ਜੋ ਕਿ ਜਨਤਾ ਲਈ ਇਕ ਤਰ੍ਹਾਂ ਦਾ ਨਸ਼ਾ ਬਣ ਚੁੱਕੇ ਹਨ, ਦੀ ਸੁਚੱਜੀ ਵਰਤੋਂ ਬਾਰੇ ਪ੍ਰੇਰਿਤ ਕਰਨਾ ਅਤੇ ਸਿੱਖਿਅਤ ਕਰਨਾ ਹੈ। ‘ਹਰੇਕ ਸਮਾਗਮ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਹੈਸ਼ਟੈਗਾਂ ਅਤੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ‘ਜਦੋਂ ਕਿ ਉਨ੍ਹਾਂ ਦੇ ਬੱਚੇ ਅਕਾਲ ਤਖ਼ਤ ਵਿਖੇ ਅਰਦਾਸ ਕਰਨ ਲਈ ਮੌਜੂਦ ਹੋਣਗੇ, ਅਸੀਂ ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਕਸਦ ਲਈ ਬਣਾਏ ਗਏ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰਨ। ਸਾਡਾ ਉਦੇਸ਼ ਦੋ-ਪੱਖੀ ਹੈ। ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਅਤੇ ਸਾਡੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜ਼ਿੰਮੇਵਾਰੀ ਅਤੇ ਸਮਝਦਾਰੀ ਨਾਲ ਸੋਸ਼ਲ ਮੀਡੀਆ ਹੈਂਡਲ ਲੱਭਣ ਅਤੇ ਵਰਤਣ ਲਈ ਮਾਰਗਦਰਸ਼ਨ ਕਰਨਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰੇਨਿੰਗ ਸੈਲੂਨ 'ਤੇ ਬੱਚਿਆਂ ਦਾ ਪੈ ਗਿਆ ਪੰਗਾ, ਸੱਦ ਲਈ ਪੁਲਸ, ਜਾਣੋ ਕੀ ਹੈ ਪੂਰਾ ਮਾਮਲਾ
NEXT STORY