ਅੰਮ੍ਰਿਤਸਰ (ਜਸ਼ਨ)- ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਇਕ ਨਾਜਾਇਜ਼ ਪਿਸਟਲ ਅਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ 7 ਮੁਲਜ਼ਮਾਂ ਨੂੰ ਇਕ ਕਤਲ ਦੇ ਕੇਸ ’ਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਹਿਲ ਪ੍ਰੀਤ ਸਿੰਘ ਉਰਫ ਸੋਈ, ਅਬੀ ਗਿੱਲ, ਸੰਜੂ, ਪਰਸਦੀਪ ਸਿੰਘ ਉਰਫ ਪਾਰਸ, ਨਿਖਿਲ ਭੋਲੂ, ਰਾਜਕੁਮਾਰ ਅਤੇ ਯੁਵਰਾਜ ਸਿੰਘ ਉਰਫ ਸਾਹਿਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 2 ਨੌਜਵਾਨਾਂ ਦੀ ਮੌਤ
ਇਸ ਸਬੰਧੀ ਥਾਣਾ ਗੇਟ ਹਕੀਮਾਂ ਦੇ ਐੱਸ. ਐੱਚ. ਓ. ਮਨਜੀਤ ਕੌਰ ਨੇ ਦੱਸਿਆ ਕਿ ਇਹ ਸਾਰਾ ਮੁਕੱਦਮਾ ਕਿਰਨ ਸੇਠੀ ਦੇ ਬਿਆਨਾਂ ਦੇ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ 14 ਮਾਰਚ 2024 ਨੂੰ ਉਕਤ ਮੁਲਜ਼ਮ ਸਾਹਿਬ ਪ੍ਰੀਤ ਸਿੰਘ ਸੋਈ ਭੋਲੂ ਪਾਰਸ ਅਤੇ 12 ਅਣਪਛਾਤੇ ਵਿਅਕਤੀਆਂ ਨੇ ਥਾਣਾ ਗੇਟ ਹਕੀਮਾਂ ਦੇ ਚੌਂਕ ਵਿਚ ਕਿਰਨ ਸੇਠੀ ਦੇ ਪੁੱਤਰ ਰਾਜਵੀਰ ਸੇਠੀ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਪਾਰਟੀਆਂ ਦੀ ਪਹਿਲਾਂ ਤੋਂ ਹੀ ਪੁਰਾਣੀ ਰੰਜਿਸ਼ ਚਲੀ ਆ ਰਹੀ ਸੀ। ਇਸੇ ਨੂੰ ਲੈ ਕੇ ਹੀ ਮੁਲਜ਼ਮਾਂ ਨੇ ਹਮਸਲਾਹ ਹੋ ਕੇ ਰਾਜਵੀਰ ਸੇਠੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਟੇਰਿਆਂ ਨਾਲ ਭਿੜਣ ਵਾਲੀ ਔਰਤ ਦਾ ਹੋਇਆ ਸਨਮਾਨ
NEXT STORY