ਬਟਾਲਾ (ਸਾਹਿਲ, ਯੋਗੀ, ਅਸ਼ਵਨੀ): ਸੁਹੇਲ ਕਾਸਿਮ ਮੀਰ, ਸੀਨੀਅਰ ਪੁਲਸ ਕਪਤਾਨ ਬਟਾਲਾ ਵੱਲੋਂ ਕਰੀਬ 7 ਮਹੀਨੇ ਪਹਿਲਾਂ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਨਾਮ ਸੀ "ਤੁਹਾਡਾ ਗੁੰਮ ਹੋਇਆ ਮੋਬਾਇਲ ਹੁਣ ਵਾਪਸ ਤੁਹਾਡੇ ਹੱਥ"। ਇਸ ਮੁਹਿੰਮ ਦੀ ਲੜੀ ਵਿਚ ਬਟਾਲਾ ਪੁਲਸ ਵੱਲੋਂ ਹੁਣ ਤੱਕ ਪਿਛਲੇ 7 ਮਹੀਨਿਆ ਵਿਚ 700 ਮੋਬਾਇਲ ਫੋਨ ਜਿੰਨਾ ਦੀ ਮਾਰਕੀਟ ਕੀਮਤ ਕਰੀਬ 1.5 ਕਰੋੜ ਰੁਪਏ ਦੇ ਸੀ ਨੂੰ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਤਾਇਨਾਤ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਵੱਲੋਂ ਟਰੇਸ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ
ਬਟਾਲਾ ਪੁਲਸ ਵੱਲੋਂ ਸ਼ਿਵ ਐਡੀਟੋਰੀਅਮ ਬਟਾਲਾ ਵਿਖੇ ਚੋਥੇ ਸੈਮੀਨਾਰ ਦੌਰਾਨ ਗੁੰਮ ਹੋਏ 200 ਮੋਬਾਇਲ ਫੋਨ ਜਿੰਨਾ ਦੀ ਮਾਰਕੀਟ ਕੀਮਤ ਕਰੀਬ 50 ਲੱਖ ਰੁਪਏ ਦੇ ਸੀ, ਨੂੰ ਪੰਜਾਬ ਭਰ ਵਿਚੋਂ ਅਤੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿਚੋਂ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ। ਮੀਡੀਆ ਵੱਲੋਂ ਇਸ ਮੌਕੇ ਜਦ ਪਬਲਿਕ ਪਾਸੋਂ ਫੀਡਬੈਕ ਲਈ ਗਈ ਤਾਂ ਆਪਣਾ ਗੁੰਮ ਹੋਇਆ ਮੋਬਾਇਲ ਵਾਪਸ ਪਾ ਕੇ ਉਨ੍ਹਾਂ ਦੇ ਚਿਹਰਿਆਂ 'ਤੇ ਅਲਗ ਹੀ ਤਰ੍ਹਾਂ ਦੀ ਖੁਸ਼ੀ ਦਿਖਾਈ ਦਿੱਤੀ। ਜਿਸ ਦੇ ਬਦਲੇ ਪਬਲਿਕ ਵੱਲੋਂ ਬਟਾਲਾ ਪੁਲਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਬਕਾਰੀ ਵਿਭਾਗ ਦੀ ਨਾਜਾਇਜ਼ ਸ਼ਰਾਬ ਖਿਲਾਫ ਮੁਹਿੰਮ ਜਾਰੀ, ਕਈ ਥਾਵਾਂ ’ਤੇ ਲਾਏ ਪੋਸਟਰ
NEXT STORY