ਅੰਮ੍ਰਿਤਸਰ (ਇੰਦਰਜੀਤ): ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਡਿਜੀਯਾਤਰਾ ਸੁਵਿਧਾ ਦਾ ਲਾਈਵ ਟ੍ਰਾਇਲ 1 ਨਵੰਬਰ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਈ-ਚਿੱਪ ਯੁਕਤ ਪਾਸਪੋਰਟ ਰੱਖਣ ਵਾਲੇ ਭਾਰਤੀ ਅੰਤਰਰਾਸ਼ਟਰੀ ਯਾਤਰੀਆਂ ਨੂੰ ਚਿਹਰੇ ਦੀ ਪਛਾਣ (ਫੇਸ ਸਕੈਨ) ਪ੍ਰਣਾਲੀ ਦੀ ਵਰਤੋਂ ਕਰਕੇ ਟਰਮੀਨਲ ਇਮਾਰਤ ਵਿੱਚ ਦਾਖਲ ਹੋ ਸਕਣਗੇ। ਇਸ ਨਾਲ ਯਾਤਰੀਆਂ ਨੂੰ ਐਂਟਰੀ ਦੌਰਾਨ ਬਾਰ-ਬਾਰ ਆਪਣੇ ਦਸਤਾਵੇਜ਼ ਦਿਖਾਉਣ ਦੀ ਲੋੜ ਘਟੇਗੀ, ਜਿਸ ਨਾਲ ਪ੍ਰਕਿਰਿਆ ਸੁਚੱਜੀ, ਸੁਗਮ ਅਤੇ ਸਮਾਂ ਬਚਾਉਣ ਵਾਲੀ ਹੋਵੇਗੀ।
ਇਹ ਵੀ ਪੜ੍ਹੋ-ਪੁਲਸ ਵਿਭਾਗ ’ਚ ਵੱਡਾ ਫੇਰਬਦਲ : ਕਈ ਥਾਣਾ ਮੁਖੀਆਂ ਤੇ ਅਧਿਕਾਰੀਆਂ ਦੇ ਤਬਾਦਲੇ
ਏਅਰਪੋਰਟ 'ਤੇ ਫੇਸ ਸਕੈਨਰ ਮਸ਼ੀਨਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਅਤੇ ਇਸ ਸਹੂਲਤ ਲਈ ਲੋੜੀਂਦੀ ਤਿਆਰੀ ਟੈਸਟਿੰਗ ਸਫਲਤਾਪੂਰਵਕ ਪੂਰੀ ਹੋ ਗਈ ਹੈ। ਫਿਲਹਾਲ ਇਹ ਸੁਵਿਧਾ ਕੇਵਲ ਈ-ਚਿੱਪ ਪਾਸਪੋਰਟ ਵਾਲੇ ਭਾਰਤੀ ਨਾਗਰਿਕਾਂ ਲਈ ਹੀ ਹੋਵੇਗੀ ਜੋ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਰਵਾਨਾ ਹੋ ਰਹੇ ਹਨ। ਵਿਦੇਸ਼ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਅਤੇ ਘਰੇਲੂ ਯਾਤਰੀਆਂ ਲਈ ਇਸ ਲਾਈਵ ਟ੍ਰਾਇਲ ਤਹਿਤ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਨਵੀਂ ਤਕਨੀਕ ਦੀ ਸ਼ੁਰੂਆਤ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀਆਂ ਦੀ ਐਂਟਰੀ ਪ੍ਰਕਿਰਿਆ ਨੂੰ ਆਧੁਨਿਕ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ: ਬਾਰਡਰ ’ਤੇ ਲਗਾਤਾਰ ਹੋ ਰਹੀ ਡਰੋਨਾਂ ਦੀ ਆਮਦ, 10 ਮਹੀਨੇ 'ਚ ਹੈਰੋਇਨ ਰਿਕਵਰੀ ਦਾ ਹੈਰਾਨੀਜਨਕ ਅੰਕੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੁਲਸ ਵਿਭਾਗ ’ਚ ਵੱਡਾ ਫੇਰਬਦਲ : ਕਈ ਥਾਣਾ ਮੁਖੀਆਂ ਤੇ ਅਧਿਕਾਰੀਆਂ ਦੇ ਤਬਾਦਲੇ
NEXT STORY