ਤਰਨਤਾਰਨ (ਰਮਨ ਚਾਵਲਾ)- ਪ੍ਰਸ਼ਾਸਨ ਵਲੋਂ ਚਾਈਨਾ ਡੋਰ ਉੱਪਰ ਲਗਾਈ ਗਈ ਪਾਬੰਦੀ ਦੀਆਂ ਧੱਜੀਆਂ ਸ਼ਰੇਆਮ ਉੱਡਦੀਆਂ ਵੇਖੀਆਂ ਜਾ ਸਕਦੀਆਂ ਹਨ। ਜਿਸ ਨੂੰ ਰੋਕਣ ’ਚ ਪੁਲਸ ਪ੍ਰਸ਼ਾਸਨ ਅਸਫ਼ਲ ਸਾਬਤ ਹੋਇਆ ਹੈ। ਪੰਛੀਆਂ ਅਤੇ ਇਨਸਾਨ ਲਈ ਜਾਨਲੇਵਾ ਸਾਬਤ ਹੋ ਰਹੀ ਖੂੰਖਾਰ ਚਾਈਨਾ ਡੋਰ ਰੋਜ਼ਾਨਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਗੰਭੀਰ ਰੂਪ ’ਚ ਜ਼ਖ਼ਮੀ ਕਰ ਰਹੀ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਕ ਵਪਾਰੀ ਨੂੰ ਚਾਈਨਾ ਡੋਰ ਦੀ ਲਪੇਟ ’ਚ ਆਉਣ ਤੋਂ ਬਾਅਦ 35 ਟਾਂਕੇ ਲਗਾਉਣੇ ਪਏ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਚਾਲਕ ਨੇ ਪਤੀ-ਪਤਨੀ ਨੂੰ ਦਰੜਿਆ
ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਨਿਵਾਸੀ ਆਦਰਸ਼ ਨਗਰ ਅੰਮ੍ਰਿਤਸਰ ਜੋ ਆਪਣੇ ਪੁੱਤਰ ਸ਼ੁਭਮ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਸਾਮਾਨ ਸਪਲਾਈ ਕਰਨ ਲਈ ਗੋਇੰਦਵਾਲ ਸਾਹਿਬ ਤੋਂ ਵਾਪਸ ਪਰਤ ਰਿਹਾ ਸੀ, ਜਦੋਂ ਵਰਿੰਦਰ ਸਿੰਘ ਨਜ਼ਦੀਕ ਭਰੋਵਾਲ ਪੁੱਜਾ ਤਾਂ ਚਾਈਨਾ ਡੋਰ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ। ਵਰਿੰਦਰ ਸਿੰਘ ਚਾਈਨਾ ਡੋਰ ਦੀ ਲਪੇਟ ’ਚ ਆਉਣ ਤੋਂ ਬਾਅਦ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਦੇ ਸਰੀਰ ’ਚੋਂ ਖੂਨ ਦਾ ਵਹਾਅ ਜ਼ਿਆਦਾ ਹੋਣ ਕਾਰਨ ਡਾਕਟਰਾਂ ਵਲੋਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਵਲੋਂ ਵਰਿੰਦਰ ਸਿੰਘ ਦਾ ਇਲਾਜ ਕਰਦੇ ਹੋਏ 35 ਟਾਂਕੇ ਲਗਾਉਣ ਤੋਂ ਬਾਅਦ ਛੁੱਟੀ ਦਿੱਤੀ ਗਈ।
ਇਹ ਵੀ ਪੜ੍ਹੋ- ਪਤਨੀ ਕਰਦੀ ਸੀ ਰੋਜ਼ ਕਲੇਸ਼, ਪ੍ਰੇਸ਼ਾਨ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਚਾਲਕ ਨੇ ਪਤੀ-ਪਤਨੀ ਨੂੰ ਦਰੜਿਆ
NEXT STORY