ਤਰਨਤਾਰਨ (ਰਮਨ)-ਜ਼ਮੀਨ ’ਚੋਂ ਪੋਰੇ ਕੱਢਣ ਨੂੰ ਲੈ ਕੇ ਜਾਨੋ ਮਾਰਨ ਦੀ ਨੀਅਤ ਨਾਲ ਇਕ ਵਿਅਕਤੀ ਉਪਰ ਗੋਲੀਆਂ ਚਲਾਉਂਦੇ ਹੋਏ ਉਸ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਪਤੀ-ਪਤਨੀ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-ਹੋਟਲ ’ਚ ਪੁਲਸ ਦੀ ਰੇਡ, ਚੌਥੀ ਮੰਜ਼ਿਲ ਤੋਂ 2 ਥਾਈ ਕੁੜੀਆਂ ਨੇ ਮਾਰੀ ਛਾਲ, ਕਈ ਔਰਤਾਂ ਗ੍ਰਿਫ਼ਤਾਰ
ਦਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਰਟੌਲ ਨੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਕਰੀਬ 15 ਸਾਲ ਪਹਿਲਾਂ ਉਸਨੇ ਪੈਸੇ ਦੀ ਜ਼ਰੂਰਤ ਹੋਣ ਕਰਕੇ ਆਪਣੀ ਤਿੰਨ ਕਨਾਲਾਂ ਜ਼ਮੀਨ ਹਰਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਨੂੰ ਇਕ ਲੱਖ ਰੁਪਏ ’ਚ ਗਹਿਣੇ ਪਾ ਦਿੱਤੀ ਸੀ। ਉਸ ਵੇਲੇ ਹਰਵਿੰਦਰ ਸਿੰਘ ਨੇ ਆਪਣੀ ਮੋਟਰ ਦਾ ਪਾਣੀ ਉਸ ਤੋਂ ਗਹਿਣੇ ਲਈ ਜ਼ਮੀਨ ਨੂੰ ਲਾਉਣ ਲਈ ਉਸਦੀ ਜ਼ਮੀਨ ਵਿਚ ਪੋਰੇ ਪਾ ਲਏ ਸਨ। ਕਰੀਬ ਤਿੰਨ ਸਾਲ ਇਹ ਜ਼ਮੀਨ ਹਰਵਿੰਦਰ ਸਿੰਘ ਪਾਸ ਗਹਿਣੇ ਰਹੀ। ਹੁਣ ਉਸ ਨੇ ਦੋ ਸਾਲ ਤੋਂ ਆਪਣੀ ਇਹ ਜ਼ਮੀਨ ਹਰਵਿੰਦਰ ਸਿੰਘ ਪਾਸੋਂ ਛੁਡਵਾ ਲਈ ਹੈ।
ਹਰਵਿੰਦਰ ਸਿੰਘ ਨੇ ਜੋ ਪੋਰੇ ਪਾਣੀ ਵਾਲੇ ਉਸਦੀ ਜ਼ਮੀਨ ਵਿਚ ਪਾਏ ਸਨ, ਉਨ੍ਹਾਂ ਨੂੰ ਉਹ ਪੁੱਟਣ ਲਈ ਕਹਿੰਦਾ ਸੀ, ਜਿਸ ਸਬੰਧੀ ਉਹ ਕਈ ਵਾਰ ਪਰੇ ਪੰਚਾਇਤਾਂ ਵਿਚ ਵੀ ਇਸ ਨੂੰ ਪੋਰੇ ਪੁੱਟਣ ਲਈ ਕਹਿ ਚੁੱਕਾ ਹੈ ਪਰ ਹਰਵਿੰਦਰ ਸਿੰਘ ਉਸਦੀ ਜ਼ਮੀਨ ’ਚੋਂ ਪੋਰੇ ਪੁੱਟਣ ਲਈ ਤਿਆਰ ਨਹੀਂ ਹੋਇਆ। ਬੀਤੀ 15 ਜੁਲਾਈ ਨੂੰ ਉਹ ਪੱਠੇ ਬੀਜਣ ਲਈ ਟਰੈਕਟਰ ਜੋ ਆਪਣੇ ਦੋਸਤ ਬੱਗਾ ਪੁੱਤਰ ਸੰਤਾ ਸਿੰਘ ਵਾਸੀ ਰਟੌਲ ਤੋਂ ਮੰਗ ਕੇ ਲਿਆਂਦਾ ਸੀ ਰਾਹੀਂ, ਜ਼ਮੀਨ ’ਚ ਟਰੈਕਟਰ ਨਾਲ ਜ਼ਮੀਨ ਵਾਹ ਰਿਹਾ ਸੀ।
ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮੌਕੇ 'ਤੇ ਮਾਰਿਆ ਛਾਪਾ, 10 ਗ੍ਰਿਫ਼ਤਾਰ
ਇਸ ਦੌਰਾਨ ਵਕਤ ਕਰੀਬ 8:30 ਵਜੇ ਰਾਤ ਹਰਵਿੰਦਰ ਸਿੰਘ, ਜਿਸ ਦਾ ਉਸਦੀ ਜ਼ਮੀਨ ਦੇ ਨਾਲ ਰਸਤਾ ਜਾਂਦਾ ਹੈ ਵਿਖੇ ਆ ਗਿਆ ਅਤੇ ਉਸਨੂੰ ਗਾਲੀ ਗਲੋਚ ਕਰਨ ਲੱਗ ਪਿਆ। ਇਸ ਦੌਰਾਨ ਹਰਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਅਤੇ ਇਕ ਅਣਪਛਾਤਾ ਵਿਅਕਤੀ ਜੋ ਰਿਸ਼ਤੇਦਾਰ ਹੈ ਭੱਜ ਕੇ ਉਥੇ ਆ ਗਏ ਅਤੇ ਕਰਮਜੀਤ ਕੌਰ ਨੇ ਆਪਣੇ ਪਤੀ ਹਰਵਿੰਦਰ ਸਿੰਘ ਨੂੰ ਰਿਵਾਲਵਰ ਹੱਥ ’ਚ ਫੜ੍ਹਾ ਦਿੱਤਾ।
ਜਿਸ ਤੋਂ ਬਾਅਦ ਹਰਵਿੰਦਰ ਸਿੰਘ ਨੇ ਹੱਥ ’ਚ ਫੜ੍ਹੇ ਹੋਏ ਰਿਵਾਲਵਰ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦੋ ਫਾਇਰ ਕੀਤੇ, ਜਿਸ ਦੌਰਾਨ ਉਹ ਟਰੈਕਟਰ ਪਿੱਛੇ ਹੋ ਕੇ ਬਚ ਗਿਆ। ਜਦੋਂ ਉਹ ਮੌਕੇ ਤੋਂ ਭੱਜਣ ਲੱਗਾ ਤਾਂ ਹਰਵਿੰਦਰ ਸਿੰਘ ਨੇ ਉਸ ਨੂੰ ਧੱਕਾ ਮਾਰ ਕੇ ਜ਼ਮੀਨ ਉਪਰ ਸੁੱਟ ਲਿਆ ਅਤੇ ਉਸਦੀ ਛਾਤੀ ਦੇ ਖੱਬੇ ਪਾਸੇ ਜਾਨੋ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਫਾਇਰ ਕਰਨ ਤੋਂ ਬਾਅਦ ਹਰਵਿੰਦਰ ਸਿੰਘ ਉਸਦੀ ਪਤਨੀ ਅਤੇ ਰਿਸ਼ਤੇਦਾਰ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਦੀ ਰੇਡ ਦੇਖ 2 ਥਾਈ ਕੁੜੀਆਂ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਅਧੀਨ ਆਉਂਦੀ ਪੁਲਸ ਚੌਕੀ ਦੋਬੁਰਜੀ ਦੇ ਇੰਚਾਰਜ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਅਤੇ ਉਸਦੀ ਪਤਨੀ ਕਰਮਜੀਤ ਕੌਰ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਨੂੰ ਜ਼ਖ਼ਮੀ ਹਾਲਤ ’ਚ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੌਤੀ ਨਾ ਦੇਣ ’ਤੇ ਅਣਪਛਾਤਿਆਂ ਨੇ ‘ਆਪ’ ਆਗੂ ਦੇ ਘਰ ’ਤੇ ਚਲਾਈਆਂ ਗੋਲੀਆਂ
NEXT STORY