ਸਰਹਾਲੀ ਸਾਹਿਬ (ਬਲਦੇਵ ਪੰਨੂ)-ਹਰੀਕੇ ਤੋਂ ਡਾਊਨ ਸਟ੍ਰੀਮ ’ਤੇ ਪਾਣੀ ਦਾ ਪਿਛਲੇ ਹਫਤੇ ਤੋਂ ਲਗਤਾਰ ਵੱਧ ਰਿਹਾ ਹੈ। ਜਿਸ ਨਾਲ ਜ਼ਿਲਾ ਤਰਨਤਾਰਨ ਕਈ ਪਿੰਡਾਂ ’ਤੇ ਖਤਰਾ ਮੰਡਰਾ ਰਿਹਾ ਹੈ। ਹਰੀਕੇ ਤੋਂ ਪਿੰਡ ਮੁੱਠਿਆਂਵਾਲਾ ਤੱਕ ਬੰਨ੍ਹ ਕਈ ਥਾਵਾਂ ਤੋਂ ਕਮਜ਼ੋਰ ਹੈ। 16 ਅਗਸਤ ਤੋਂ ਸਭਰਾ ਵਿਖੇ ਬੰਨ੍ਹ ਦੀ ਮਜ਼ਬੂਤੀ ਦੀ ਸੇਵਾ ਆਰੰਭ ਹੋਈ ਸੀ। ਅੱਜ ਸਵੇਰੇ ਪਿੰਡ ਘੜੁੰਮ ਵਿਖੇ ਬੰਨ੍ਹ ਮਜ਼ਬੂਤ ਕਰਨ ਦੀ ਸੇਵਾ ਆਰੰਭ ਕੀਤੀ ਗਈ।
ਇਹ ਵੀ ਪੜ੍ਹੋ-ਹੜ੍ਹਾਂ ਦਾ ਬੇਹੱਦ ਖੌਫਨਾਕ ਮੰਜਰ: ਪਾਣੀ ਸੁੱਕਣ ਮਗਰੋਂ ਵੀ ਲੀਹਾਂ ’ਤੇ ਨਹੀਂ ਆਵੇਗੀ ਲੱਖਾਂ ਲੋਕਾਂ ਦੀ ਜ਼ਿੰਦਗੀ
ਇਸ ਮੌਕੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਜਥੇਦਾਰ ਬਾਬਾ ਬਾਬਰ ਸਿੰਘ ਜੀ ਨੇ ਦੱਸਿਆ ਕਿ ਜਿਸ ਥਾਂ ਤੋਂ ਸਾਲ 2023 ਵਿਚ ਬੰਨ੍ਹ ਟੁੱਟ ਗਿਆ ਸੀ, ਬਿਲਕੁਲ ਉਸੇ ਥਾਂ ਅੱਜ ਬੰਨ੍ਹ ਨੂੰ ਖੋਰਾ ਲੱਗ ਰਿਹਾ ਸੀ। ਅੱਜ ਸਵੇਰੇ ਸੰਗਤ ਦਾ ਸੰਦੇਸ਼ ਮਿਲਣ ’ਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਟੀਮ ਪਿੰਡ ਘੜੁੰਮ ਵਿਖੇ ਪਹੁੰਚੀ ਅਤੇ ਬੰਨ੍ਹ ਦੀ ਢਾਹ ਰੋਕਣ ਲਈ ਸੇਵਾ ਆਰੰਭ ਕੀਤੀ। ਜਦੋਂ ਅਸੀਂ ਆ ਕੇ ਵੇਖਿਆ, ਪਾਣੀ ਬੰਨ੍ਹ ਦੇ ਹੇਠਾਂ ਤੋਂ ਰਿਸ ਰਿਹਾ ਸੀ ਅਤੇ ਮਿੱਟੀ ਤੇਜ਼ੀ ਨਾਲ ਖ਼ੁਰ ਰਹੀ ਸੀ। ਮੌਕੇ ’ਤੇ ਹੀ ਸੰਗਤਾਂ ਨੂੰ ਆਵਾਜ਼ਾਂ ਦੇ ਕੇ ਇਕੱਠਾ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ: ਸਰਕਾਰੀ ਸਕੂਲਾਂ 'ਚ ਦਾਖਲਿਆਂ ਦੀ ਵੱਡੀ ਗਿਰਾਵਟ, ਅੰਕੜੇ ਕਰ ਦੇਣਗੇ ਹੈਰਾਨ
ਭਾਰੀ ਗਿਣਤੀ ਵਿਚ ਸੰਗਤਾਂ ਇਕੱਤਰ ਹੋ ਗਈਆਂ ਅਤੇ ਬੰਨ੍ਹ ਦੀ ਮਜ਼ਬੂਤੀ ਲਈ ਸਾਰੇ ਪ੍ਰਬੰਧ ਕਰਕੇ ਸੇਵਾ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੰਪਰਦਾਇ ਵੱਲੋਂ ਇਸ ਦੇ ਨਾਲ ਹੀ ਬੀਤੇ ਕੱਲ੍ਹ ਤੋਂ ਹਰੀਕੇ ਨੇੜੇ ਪਿੰਡ ਮਰੜ ਵਿਖੇ ਵੀ ਬੰਨ੍ਹ ਦੀ ਮਜ਼ਬੂਤੀ ਦੀ ਸੇਵਾ ਚੱਲ ਰਹੀ ਹੈ। ਸੰਪਰਦਾਇ ਹੜ੍ਹ ਪੀੜਤਾਂ ਲਈ ਪੰਜਾਬ ਦੇ 4 ਜ਼ਿਲਿਆਂ ਵਿਚ ਸੇਵਾ ਚੱਲ ਰਹੀ ਹੈ। ਅਜਨਾਲਾ ਅਤੇ ਡੇਰਾ ਬਾਬਾ ਨਾਨਕ ਦੇ ਇਲਾਕੇ ਵਿਚ ਲੰਗਰ ਦੀ ਸੇਵਾ ਦੇ ਨਾਲ-ਨਾਲ 2 ਅਗਨਬੋਟ ਚੱਲ ਰਹੀਆਂ ਹਨ, ਜਿਨ੍ਹਾਂ ਨਾਲ ਰੈਸਕਿਊ ਓਪਰੇਸ਼ਨ ਤੇ ਰਾਹਤ ਸਮੱਗਰੀ ਪਹੁੰਚਾਉਣ ਦੇ ਕਾਰਜ ਨਿਰੰਤਰ ਚੱਲ ਰਹੇ ਹਨ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਇਲਾਕੇ ਵਿਚ 20 ਦਿਨਾਂ ਤੋਂ ਨਿਰੰਤਰ ਰਾਹਤ ਸਮੱਗਰੀ ਅਤੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ।
ਇਹ ਵੀ ਪੜ੍ਹੋ-ਰੈਸਟੋਰੈਂਟ ਮਾਲਕ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਇਸ ਬਦਮਾਸ਼ ਨੇ ਲਈ ਜ਼ਿੰਮੇਵਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੌਸਮ ਦੀ Big Update, 5 ਦਿਨ ਲਗਾਤਾਰ ਪਵੇਗਾ ਮੀਂਹ, ਹੋ ਜਾਓ ਸਾਵਧਾਨ
NEXT STORY