ਫਿਰੋਜ਼ਪੁਰ (ਸਨੀ ਚੋਪੜਾ) : ਸਤਲੁਜ ਦਰਿਆ 'ਚ ਵਹਾਅ ਅਜੇ ਵੀ ਬਹੁਤ ਤੇਜ਼ ਹੈ। ਫ਼ਿਰੋਜ਼ਪੁਰ ਹਬੀਬਕੇ ਵਾਲਾ ਦੇ ਧੁੱਸੀ ਬੰਨ੍ਹ ਦੇ ਹਾਲਤ ਨਾਜ਼ੁਕ ਹਨ। ਸਤਲੁਜ ਧੁੱਸੀ ਬੰਨ੍ਹ ਦੇ ਅੱਗੇ ਜ਼ਮੀਨ ਨੂੰ ਖੋਖਲਾ ਕਰ ਰਿਹਾ ਹੈ। ਵਹਾਅ ਤੇਜ਼ ਹੈ, ਜਿਸ ਕਾਰਨ ਬੰਨ੍ਹ ਨੂੰ ਬਚਾਉਣ ਲਈ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ।

ਫ਼ੌਜ ਦੇ ਜਵਾਨਾਂ ਅਤੇ ਨੌਜਵਾਨਾਂ ਤੇ ਲੋਕਾਂ ਨੇ ਮੋਰਚੇ ਦੀ ਕਮਾਨ ਸੰਭਾਲੀ ਹੋਈ ਹੈ। ਨੌਜਵਾਨ ਅਤੇ ਲੋਕ ਪੂਰੇ ਉਤਸ਼ਾਹ ਨਾਲ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਸੰਸਥਾਵਾਂ ਲੰਗਰ ਵੰਡ ਰਹੀਆਂ ਹਨ। ਆਰਮੀ ਤੇ ਲੋਕ ਮਿੱਟੀ ਦੇ ਗੱਟੇ ਲਾ ਰਹੇ ਹਨ ਪਰ ਮੀਂਹ ਰਾਹਤ ਕਾਰਜਾਂ ਵਿਚ ਰੁਕਾਵਟ ਪੈਦਾ ਕਰ ਰਿਹਾ ਹੈ ਤੇ ਮੀਂਹ ਲਗਾਤਾਰ ਪੈਣ ਕਾਰਨ ਲੋਕਾਂ ਦੀ ਚਿੰਤਾ ਵਧ ਰਹੀ ਹੈ।

ਲੋਕਾਂ ਨੇ ਕਿਹਾ ਕਿ ਪਾਣੀ ਬਹੁਤ ਤੇਜ਼ ਵਹਿ ਰਿਹਾ ਹੈ ਅਤੇ ਸਤਲੁਜ ਧੁੱਸੀ ਬੰਨ੍ਹ ਤੋਂ ਅੱਗੇ ਜ਼ਮੀਨ ਨੂੰ ਆਪਣੇ ਅੰਦਰ ਸਮਾ ਰਿਹਾ ਹੈ। ਵਹਾਅ ਤੇਜ਼ ਹੈ, ਜਿਸ ਨਾਲ ਬੰਨ੍ਹ ਨੂੰ ਬਚਾਉਣ ਦੇ ਜੰਗੀ ਪੱਧਰ ਉੱਤੇ ਕੰਮ ਚੱਲ ਰਿਹਾ ਹੈ। ਆਰਮੀ ਦੇ ਜਵਾਨਾਂ ਤੇ ਨੌਜਵਾਨਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਜਪਾ ਦੇ ਆਲ ਇੰਡੀਆ ਜਨਰਲ ਸਕੱਤਰ ਤਰੁਣ ਚੁੱਘ ਵੱਲੋਂ ਦੀਨਾਨਗਰ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ
NEXT STORY