ਅੰਮ੍ਰਿਤਸਰ,(ਛੀਨਾ) : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸਾਥੀ ਕੌਂਸਲਰ ਅਜੀਤ ਸਿੰਘ ਭਾਟੀਆ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਪੁਲਸ ਵਲੋਂ 11-12 ਦੇ ਕਰੀਬ ਵਿਅਕਤੀਆਂ ਅਤੇ ਕੁਝ ਔਰਤਾਂ 'ਤੇ ਪੁਲਸ ਕੇਸ ਦਰਜ ਕੀਤਾ ਗਿਆ ਸੀ। ਇਸ ਥੱਪੜ ਕਾਂਡ 'ਚ ਇਕ ਹੋਰ ਨੌਜਵਾਨ ਨੂੰ ਨਾਜਾਇਜ਼ ਫਸਾਉਣ ਦੀਆਂ ਧਮਕੀਆਂ ਦੇ ਕੇ ਉਸ ਕੋਲੋਂ 25000 ਰੁਪਏ ਰਿਸ਼ਵਤ ਵਸੂਲਦਿਆਂ ਜਾਂਚ ਅਧਿਕਾਰੀ ਪੁਲਸ ਚੌਂਕੀ ਗੋਲਡਨ ਐਵਨਿਊ ਦੇ ਇੰਚਾਰਜ ਏ. ਐੱਸ. ਆਈ. ਸਤਨਾਮ ਸਿੰਘ ਨੂੰ ਅੱਜ ਵਿਜੀਲੈਂਸ ਬਿਊੁਰੋ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਸ਼ਿਕਾਇਤਕਰਤਾ ਰਣਜੀਤ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਹਬੀਬਪੁਰਾ ਸੁਲਤਾਨਵਿੰਡ ਰੋਡ ਨੇ ਦੱਸਿਆ ਕਿ ਥੱਪੜ ਕਾਂਡ ਦਾ ਜਾਂਚ ਅਧਿਕਾਰੀ ਏ. ਐੱਸ. ਆਈ. ਸਤਨਾਮ ਸਿੰਘ ਉਸ ਨੂੰ ਪਿਛਲੇ ਕਾਫੀ ਸਮੇਂ ਤੋਂ ਕੋਂਸਲਰ ਅਜੀਤ ਸਿੰਘ ਭਾਟੀਆ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਨਾਜਾਇਜ਼ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਸੀ। ਜਦੋਂ ਕਿ ਉਸ ਨੇ ਇਸ ਮਾਮਲੇ 'ਚ ਉਸ ਨੂੰ ਨਾ ਫਸਾਉਣ ਦੀ ਅਪੀਲ ਏ. ਐਸ. ਆਈ. ਨੂੰ ਕੀਤੀ ਤਾਂ ਏ. ਐਸ. ਆਈ. ਨੇ ਉਸ ਕੋਲੋਂ 1 ਲੱਖ ਰੁਪਏ ਦੀ ਮੰਗ ਕੀਤੀ ਪਰ ਬਾਅਦ 'ਚ 50,000 ਰੁਪਏ 'ਚ ਗੱਲ ਤੈਅ ਹੋ ਗਈ। ਰਣਜੀਤ ਸਿੰਘ ਨੇ ਕਿਹਾ ਕਿ 25000 ਰੁਪਏ ਦੀ ਪਹਿਲੀ ਕਿਸਤ ਉਸ ਨੇ ਉਕਤ ਏ. ਐਸ. ਆਈ.ਨੂੰ ਕਿਸੇ ਕੋਲੋਂ ਉਦਾਰ ਫੜ ਕੇ ਦੇ ਦਿਤੀ ਤੇ ਬਾਕੀ 25000 ਰੁਪਏ ਬਾਅਦ 'ਚ ਦੇਣ ਦਾ ਵਾਅਦਾ ਕੀਤਾ। ਜਿਸ ਨੂੰ ਲੈਣ ਵਾਸਤੇ ਉਹ ਹੁਣ ਕੁਝ ਦਿਨਾ ਤੋਂ ਉਸ 'ਤੇ ਲਗਾਤਾਰ ਦਬਾਅ ਬਣਾ ਰਿਹਾ ਸੀ ਤੇ ਕਈ ਵਾਰ ਉਹ ਪੈਸੇ ਲੈਣ ਲਈ ਸ਼ਰਾਬ ਪੀ ਕੇ ਉਨ੍ਹਾਂ ਘਰ ਆਉਦਾ ਤੇ ਉਸ ਦੇ ਸਮੇਤ ਪਰਿਵਾਰਕ ਮੈਂਬਰਾ ਨੂੰ ਗਾਲੀ ਗਲੋਚ ਵੀ ਕਰਦਾ ਸੀ।
ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਏ. ਐਸ. ਆਈ. ਨੂੰ ਪਤਾ ਸੀ ਕਿ ਉਸ ਦਾ ਦੋਸਤ ਅਭਿਸ਼ੇਕ ਸ਼ੈਂਕੀ ਸਰਮਾਏਦਾਰ ਪਾਰਟੀ ਹੈ, ਜਿਸ ਕਾਰਨ ਉਹ ਇਕ ਦਿਨ ਉਸ ਨੂੰ ਕਹਿਣ ਲੱਗਾ ਕਿ ਉਸ ਨੂੰ ਸ਼ੈਂਕੀ ਕੋਲੋਂ 1 ਲੱਖ ਰੁਪਏ ਲੈ ਕੇ ਦੇਵੇ ਨਹੀ ਤਾਂ ਉਹ ਉਸ ਨੂੰ ਵੀ ਥੱਪੜ ਕਾਂਡ 'ਚ ਫਸਾ ਦੇਵੇਗਾ। ਰਣਜੀਤ ਸਿੰਘ ਨੇ ਕਿਹਾ ਕਿ ਜਾਂਚ ਅਧਿਕਾਰੀ ਏ. ਐਸ. ਆਈ. ਸਤਨਾਮ ਸਿੰਘ ਇਸ ਮਾਮਲੇ 'ਚ ਕੁਝ ਹੋਰਨਾਂ ਲੜਕਿਆਂ ਵੱਲੋਂ ਪੈਸੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਨਾਜਾਇਜ਼ ਹੀ ਫਸਾ ਚੁੱਕਾ ਹੈ, ਜਿਸ ਕਾਰਨ ਉਹ ਪਰੇਸ਼ਾਨ ਹੋ ਕੇ ਵਿਜੀਲੈਂਸ ਵਿਭਾਗ ਦੇ ਐਸ. ਐਸ. ਪੀ. ਆਰ. ਕੇ. ਬਖਸ਼ੀ ਨੂੰ ਮਿਲਿਆ ਅਤੇ ਸਾਰੀ ਦਾਸਤਾਨ ਦੱਸੀ। ਜਿੰਨ੍ਹਾਂ ਦੇ ਕਹੇ ਮੁਤਾਬਕ ਜਾਂਚ ਅਧਿਕਾਰੀ ਸਤਨਾਮ ਸਿੰਘ ਨੂੰ ਬਾਕੀ ਦਾ ਰਹਿੰਦਾਂ 25000 ਰੁਪਏ ਅੱਜ ਧੋਭੀਘਾਟ ਨੇੜੇ ਦੇਣਾ ਤੈਅ ਕਰ ਲਿਆ ਗਿਆ, ਜਿਥੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਉਕਤ ਜਾਂਚ ਅਧਿਕਾਰੀ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਰਣਜੀਤ ਸਿੰਘ ਨੇ ਕਿਹਾ ਕਿ ਥੱਪੜ ਕਾਂਡ ਦੀ ਜੇਕਰ ਗੰਭੀਰਤਾਂ ਨਾਲ ਜਾਂਚ ਕਰਵਾਈ ਜਾਵੇ ਤਾਂ ਏ. ਐਸ. ਆਈ. ਸਤਨਾਮ ਸਿੰਘ ਵਲੋਂ ਇਸ ਮਾਮਲੇ 'ਚ ਨਾਜਾਇਜ ਹੀ ਫਸਾਏ ਗਏ ਹੋਰਨਾਂ ਨੌਜਵਾਨਾ ਦਾ ਮਾਮਲਾ ਵੀ ਸਾਹਮਣੇ ਆ ਸਕਦਾ ਹੈ। ਇਸ ਸਬੰਧ 'ਚ ਵਿਜੀਲੈਂਸ ਵਿਭਾਗ ਦੇ ਡੀ. ਐਸ. ਪੀ. ਤਜਿੰਦਰ ਸਿੰਘ ਨੇ ਕਿਹਾ ਕਿ ਥੱਪੜ ਕਾਂਡ ਦੇ ਜਾਂਚ ਅਧਿਕਾਰੀ ਏ. ਐਸ. ਆਈ. ਸਤਨਾਮ ਸਿੰਘ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿਤੀ ਗਈ ਹੈ।
ਏ.ਟੀ.ਐੱਮ. ਲੁੱਟਣ ਵਾਲੇ 4 ਮੁਲਜ਼ਮ ਕਾਬੂ (ਵੀਡੀਓ)
NEXT STORY