ਲੋਪੋਕੇ, ( ਸਤਨਾਮ)- ਅੱਜ ਹਲਕਾ ਰਾਜਾਸਾਂਸੀ ਦੇ ਕਸਬਾ ਚੋਗਾਵਾਂ ਵਿਖੇ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਣ ਤੇ ਇਹ ਇੱਕ ਨਿਹੰਗ ਸਿੰਘ ਉੱਪਰ ਹਮਲਾ ਕਰਕੇ ਉਸ ਨੂੰ ਨਸ਼ਿਆਈਆਂ ਵੱਲੋਂ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਲੋਪੋਕੇ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਨਿਹੰਗ ਸਰਵਨ ਸਿੰਘ ਪਿੰਡ ਠੱਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰ ਦੇ ਟਾਈਮ ਗੁਰਦੁਆਰਾ ਸਾਹਿਬ ਦੇ ਲਾਗੇ ਹਰ ਰੋਜ਼ ਦੀ ਤਰ੍ਹਾਂ ਨਸ਼ਾ ਵੇਚਣ ਅਤੇ ਪੀਣ ਵਾਲੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਲਾਗੇ ਨਸ਼ਾ ਕਰ ਰਹੇ ਸਨ। ਜਿਨਾਂ ਨੂੰ ਮੈਂ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ ਵਿਅਕਤੀਆਂ ਵੱਲੋਂ ਜਿਨਾਂ ਵਿੱਚ ਅਸ਼ਵਨੀ, ਕਾਬਲ,ਸੋਨਾ, ਹੀਰਾ ਅਤੇ 15 ਦੇ ਹੋਰ ਕਰੀਬ ਵਿਅਕਤੀ ਜਿਨਾਂ ਕੋਲ ਬਾਲੇ ਲੋਹੇ ਦੀਆਂ ਰਾਡਾ ਤੇ ਹੋਰ ਹਥਿਆਰ ਸਨ ਉਹਨਾਂ ਵੱਲੋਂ ਮੇਰੇ ਉੱਪਰ ਹਮਲਾ ਕਰ ਦਿੱਤਾ ਅਤੇ ਮੇਰੇ ਉੱਪਰ ਬਾਲਿਆਂ ਅਤੇ ਲੋਹੇ ਦੀਆਂ ਰਾਟਾਂ ਨਾਲ ਵਾਰ ਕੇ ਮੇਰੀ ਬਾਂਹ ਤੋੜ ਦਿੱਤੀ ਅਤੇ ਹੋਰ ਵੀ ਸਰੀਰ ਦੇ ਬਾਕੀ ਅੰਗਾਂ ਉੱਪਰ ਗੁਝੀਆਂ ਸੱਟਾਂ ਲਗਾ ਕੇ ਮੈਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਮੌਕੇ ਤੇ ਪੁਲਿਸ ਨਾ ਪੁੱਜਦੀ ਤਾਂ ਇਹਨਾਂ ਵਿਅਕਤੀਆਂ ਵੱਲੋਂ ਮੈਨੂੰ ਜਾਨੋ ਹੀ ਮਾਰ ਦੇਣਾ ਸੀ। ਨਿਹੰਗ ਸਰਵਨ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਬਾਵਜੂਦ ਸਾਡੇ ਚੁਗਾਵਾਂ ਕਸਬਾ ਵਿੱਚ ਖੁੱਲੇ ਆਮ ਨਸ਼ਾ ਵਿਕ ਰਿਹਾ ਹੈ ਅਤੇ ਇਹ ਨਸ਼ਾ ਤਸਕਰ ਕਿਸੇ ਦੇ ਬਿਨਾਂ ਕਿਸੇ ਡਰ ਭੈ ਤੋਂ ਨਸ਼ਾ ਵੇਚ ਰਹੇ ਹਨ ਜੇਕਰ ਇਹਨਾਂ ਨੂੰ ਕੁਝ ਵੀ ਕਿਹਾ ਜਾਂਦਾ ਹੈ ਤਾਂ ਇਹਨਾਂ ਵੱਲੋਂ ਉਸ ਵਿਅਕਤੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਹੈਰੋਇਨ ਤੇ 2000 ਰੁਪਏ ਡਰੱਗ ਮਨੀ ਸਮੇਤ 2 ਵਿਅਕਤੀ ਗ੍ਰਿਫਤਾਰ
NEXT STORY