ਗੁਰਦਾਸਪੁਰ(ਹਰਮਨ)-ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਲੁੱਕ-ਛਿਪ ਕੇ ਨਸ਼ੇ ਦਾ ਸੇਵਨ ਕਰ ਰਹੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਭੈੜੇ ਅਨਸਰਾਂ ਦੀ ਭਾਲ ਦੇ ਸਬੰਧ ਵਿੱਚ ਦਾਣਾ ਮੰਡੀ ਪੁਰਾਣਾ ਸ਼ਾਲਾ ਵਿਖੇ ਮੌਜੂਦ ਸਨ। ਚੈਕਿੰਗ ਦੌਰਾਨ ਪੁਲਸ ਟੀਮ ਨੇ ਲੁੱਕ-ਛਿਪ ਕੇ ਨਸ਼ੇ ਦਾ ਸੇਵਨ ਕਰ ਰਹੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ। ਮੌਕੇ ''ਤੇ ਤਲਾਸ਼ੀ ਲੈਣ ''ਤੇ ਦੋਸ਼ੀ ਕੋਲੋਂ ਇੱਕ ਸਿਲਵਰ ਪੇਪਰ, ਇੱਕ ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਜਨ ਪੁੱਤਰ ਸੋਹਨ ਲਾਲ, ਵਾਸੀ ਨਰੈਣੀਪੁਰ (ਥਾਣਾ ਪੁਰਾਣਾ ਸ਼ਾਲਾ) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਪੁਰਾਣਾ ਸ਼ਾਲਾ ਵਿਖੇ ਮਾਮਲਾ ਦਰਜ ਕੀਤਾ ਹੈ।
ਗੁੜ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਗੁਰਦਾਸਪੁਰ 'ਚ ਸਾਂਝੀ ਟੀਮ ਵੱਲੋਂ ਅਚਨਚੇਤ ਜਾਂਚ
NEXT STORY