ਗੁਰਦਾਸਪੁਰ,(ਵਿਨੋਦ)— ਮਸ਼ਹੂਰ ਕੰਪਨੀਆਂ ਦਾ ਨਕਲੀ ਕਾਸਮੈਟਿਕ ਦਾ ਸਮਾਨ ਵੇਚਣ ਵਾਲੇ ਗੁਰਦਾਸਪੁਰ ਦੇ 2 ਦੁਕਾਨਦਾਰਾਂ ਖਿਲਾਫ ਸਿਟੀ ਪੁਲਸ ਸਟੇਸ਼ਨ 'ਚ ਕੇਸ ਦਰਜ ਕਰ ਲਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਡਾ. ਰਿਪੁ ਤਪਨ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਅਜੇ ਰਾਜਨ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਜਦੋਂ ਇਥੋਂ ਦੇ ਜਹਾਜ਼ ਚੌਕ ਨੇੜੇ ਪਹੁੰਚੇ ਤਾਂ ਸੀ. ਥ੍ਰੀ ਆਈ. ਕੰਸਲਟੈਂਟ ਦਿੱਲੀ ਦੇ ਮੈਨੇਜਰ ਸੁਭਾਸ਼ ਸ਼ਰਮਾ ਨੇ ਪੁਲਸ ਪਾਰਟੀ ਨੂੰ ਦੱਸਿਆ ਕਿ ਇਕ ਪਾਰਟੀ ਦਾ ਕਾਸਮੈਟਿਕ ਸੰਬੰਧੀ ਗੁੜਗਾਓਂ 'ਚ ਵੱਡਾ ਕਾਰੋਬਾਰ ਹੈ ਅਤੇ ਗੁਰਦਾਸਪੁਰ ਦੇ ਕੁੱਝ ਲੋਕ ਇਸ ਕੰਪਨੀ ਦਾ ਨਕਲੀ ਸਮਾਨ ਤਿਆਰ ਕਰ ਕੇ ਵੇਚ ਰਹੇ ਹਨ।
ਇਸ ਦੌਰਾਨ ਪੁਲਸ ਪਾਰਟੀ ਨੇ ਮੈਨੇਜਰ ਨੂੰ ਨਾਲ ਲੈ ਕੇ ਤੁਰੰਤ ਕਾਰਵਾਈ ਕਰਦੇ ਹੋਏ ਅਜੇ ਮਹਾਜਨ ਪੁੱਤਰ ਵਿਜੇ ਮਹਾਜਨ ਨਿਵਾਸੀ ਬੇਰਿਆਂ ਮੁਹੱਲਾ ਗੁਰਦਾਸਪੁਰ ਅਤੇ ਪ੍ਰਵੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਗੋਪਾਲ ਨਗਰ ਗੁਰਦਾਸਪੁਰ ਦੀਆਂ ਹਨੁਮਾਨ ਚੌਕ 'ਚ ਸਥਿਤ ਦੁਕਾਨਾਂ 'ਤੇ ਛਾਪੇਮਾਰੀ ਕੀਤੀ। ਜਿਥੋਂ ਉਨ੍ਹਾਂ ਦੀਆਂ ਦੁਕਾਨਾਂ 'ਚੋਂ ਮਸ਼ਹੂਰ ਕੰਪਨੀ ਦਾ ਨਕਲੀ ਸਮਾਨ ਬਰਾਮਦ ਕੀਤਾ ਗਿਆ। ਪੁਲਸ ਵਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਅਦ 'ਚ ਜ਼ਮਾਨਤ 'ਤੇ ਦੋਵਾਂ ਨੂੰ ਰਿਹਾ ਕਰ ਦਿੱਤਾ ਗਿਆ।
ਮਹਿਲਾ ਦੀ ਕੁੱਟਮਾਰ ਦੇ ਮਾਮਲੇ 'ਚ 3 ਨਾਮਜ਼ਦ
NEXT STORY