ਅੰਮ੍ਰਿਤਸਰ (ਕਵਿਸ਼ਾ) - ਭਾਰਤੀ ਪਹਿਰਾਵੇ ਸਾੜ੍ਹੀ ਦੀ ਗੱਲ ਕੀਤੀ ਜਾਵੇ ਤਾਂ 12 ਮਹੀਨੇ ਔਰਤਾਂ ਇਸ ਨੂੰ ਪਾਉਣਾ ਬੇਹੱਦ ਪਸੰਦ ਕਰਦੀਆਂ ਹਨ। ਹਾਲਾਂਕਿ ਸਰਦੀਆਂ ਵਿਚ ਸਾੜ੍ਹੀ ਦਾ ਰੁਝਾਨ ਕੁਝ ਘੱਟ ਜ਼ਰੂਰ ਹੁੰਦਾ ਹੈ ਪਰ ਵਿਆਹ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਮੌਕੇ ’ਤੇ ਔਰਤਾਂ ਸਾੜ੍ਹੀ ਪਾਉਣਾ ਜ਼ਿਆਦਾ ਪਸੰਦ ਕਰਦੀਆਂ ਹਨ, ਕਿਉਂਕਿ ਸਾੜ੍ਹੀ ਆਪਣੇ ਆਪ ਵਿਚ ਇਕ ਕੰਪਲੀਟ ਪਹਿਰਾਵਾ ਹੈ, ਜਿਸ ਲਈ ਔਰਤਾਂ ਨੂੰ ਜ਼ਿਆਦਾ ਸੋਚਣਾ ਵੀ ਪੈਂਦਾ ਹੈ। ਜਦੋਂ ਇਕ ਡਰੈੱਸ ਤਿਆਰ ਕਰਵਾਉਣੀ ਹੋਵੇ ਤਾਂ ਉਸ ਲਈ ਔਰਤਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਪਰ ਜਦੋਂ ਇਕ ਸਾੜ੍ਹੀ ਪਸੰਦ ਕਰਨੀ ਹੋਵੇ ਤਾਂ ਸਿਰਫ ਉਸ ਦੇ ਲਈ ਇੱਕ ਸਾੜ੍ਹੀ ਹੀ ਪਸੰਦ ਕਰਨੀ ਹੈ, ਬਾਕੀ ਉਸ ਦੇ ਬਲਾਊਜ਼ ਦੀ ਸਟਾਈਲਿੰਗ ਜਾ ਸਾੜ੍ਹੀ ਦੀ ਸਟਾਈਲਿੰਗ ਅਤੇ ਆਪਣੀ ਮਨਮਰਜ਼ੀ ਕਰ ਸਕਦੀ ਹੈ। ਇਸ ਦੇ ਚੱਲਦਿਆਂ ਔਰਤਾਂ ਸਾੜ੍ਹੀ ਪਾਉਣਾ ਬਹੁਤ ਜ਼ਿਆਦਾ ਪਸੰਦ ਕਰਦੀਆਂ ਹਨ।
ਸਰਦੀਆਂ ਦੇ ਚੱਲਦਿਆਂ ਗੱਲ ਕੀਤੀ ਜਾਵੇ ਤਾਂ ਔਰਤਾਂ ਵਿਚ ਸਾੜ੍ਹੀ ਪਾਉਣ ਦਾ ਚੱਲਣ ਘੱਟ ਨਹੀਂ ਹੋਇਆ ਬਲਕਿ ਸ਼ਿਫੋਨ, ਜਾਰਜਟ, ਆਰਗੇਨਜ਼ਾ ਦੀ ਥਾਂ ਬਨਾਰਸੀ ਸਾੜੀ ਨੇ ਲੈ ਲਈ ਹੈ। ਬਨਾਰਸੀ ਸਾੜ੍ਹੀ ਦਾ ਸਾਟਫ ਇੱਕ ਤਾਂ ਥੋੜ੍ਹਾ ਜਿਹਾ ਭਾਰੀ ਹੁੰਦਾ ਹੈ, ਜਿਸ ਨਾਲ ਠੰਡ ਦਾ ਅਹਿਸਾਸ ਥੋੜ੍ਹਾ ਘੱਟ ਹੁੰਦਾ ਹੈ। ਉਸ ’ਤੇ ਵੀ ਜੇਕਰ ਔਰਤਾਂ ਭਾਵੇ ਚਾਹੁਣ ਤਾਂ ਬਨਾਰਸੀ ਸਾੜ੍ਹੀ ਦੇ ਨਾਲ ਸਟਾਲ, ਸਵੇਟਰ ਜਾ ਲੌਗ ਕੋਟ ਪਾ ਸਕਦੀਆਂ ਹਨ, ਕਿਉਕਿ ਉਸ ਦੇ ਉਪਰ ਕਿਸੇ ਤਰ੍ਹਾਂ ਦਾ ਹੱਥ ਦੀ ਕਢਾਈ ਦਾ ਕੰਮ ਨਹੀਂ ਹੁੰਦਾ ਤਾ ਇਸ ਦੇ ਉਪਰ ਕੁਝ ਵੀ ਪਾਇਆ ਜਾਵੇ ’ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਹੈ।
ਬਨਾਰਸੀ ਸਾੜੀ ਆਪਣੇ ਆਪ ਵਿਚ ਬਹੁਤ ਹੀ ਖੂਬਸੂਰਤ ਲੱਗਦੀ ਹੈ, ਇਸ ਲਈ ਇਸ ’ਤੇ ਹੱਥ ਨਾਲ ਕਢਾਈ ਨਹੀਂ ਕੀਤੀ ਜਾਂਦੀ, ਬਲਕਿ ਇਸ ਤਰ੍ਹਾਂ ਦੀ ਸਾੜੀ ਵਿਚ ਵੀਵਿੰਗ ਦਾ ਕੰਮ ਹੁੰਦਾ ਹੈ, ਜਿਸ ਵਿਚ ਜਰੀ ਸਾੜ੍ਹੀ ਦਾ ਕੱਪੜਾ ਤਿਆਰ ਕਰਦੇ ਹੋਏ ਹੀ ਉਸ ਵਿਚ ਬੁੰਨ ਦਿੱਤੀ ਜਾਂਦੀ ਹੈ। ਇਸ ਲਈ ਇਹ ਦੇਖਣ ਵਿਚ ਤਾਂ ਖੂਬਸੂਰਤ ਲੱਗਦੇ ਹਨ।
ਪਾਉਣ ਵਿਚ ਅਰਾਮਦਾਇਕ ਹੁੰਦੀ ਹੈ। ਇਸ ਲਈ ਅੱਜ-ਕੱਲ ਸਰਦੀਆਂ ਦੇ ਮੌਸਮ ਵਿਚ ਔਰਤਾਂ ਸਾੜ੍ਹੀ ਵਿਚ ਸਿਰਫ ਬਨਾਰਸੀ ਸਾੜੀ ਪਾਉਣਾ ਪਸੰਦ ਕਰਦੀਆਂ ਹਨ। ਇਸ ਦੇ ਚੱਲਦਿਆਂ ਵੱਖ-ਵੱਖ ਮੌਕਿਆਂ ’ਤੇ ਪੁੱਜੀ ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਨੇ ਬਨਾਰਸੀ ਸਾੜੀ ਪਹਿਨੇ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆ ਹਨ।
ਠੰਡ ਨੇ ਝੰਬੇ ਪਸ਼ੂ, 20 ਫ਼ੀਸਦੀ ਘਟਿਆ ਦੁੱਧ ਉਤਪਾਦਨ, ਪਸ਼ੂ ਪਾਲਕ ਪ੍ਰੇਸ਼ਾਨ
NEXT STORY