ਬਟਾਲਾ/ਅੱਚਲ ਸਾਹਿਬ (ਬੇਰੀ, ਗੋਰਾਇਆ, ਜ. ਬ.) : ਬੀਤੀ ਰਾਤ ਚੋਰਾਂ ਵਲੋਂ ਇਕ ਠੇਕੇ ਤੋਂ ਸ਼ਰਾਬ ਤੇ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਠੇਕੇ ‘ਤੇ ਕੰਮ ਕਰਨ ਵਾਲਾ ਨੌਜਵਾਨ ਮੋਨੂੰ ਬੀਤੀ ਰਾਤ ਵੀ ਰੋਜ਼ਾਨਾ ਦੀ ਤਰ੍ਹਾਂ ਠੇਕਾ ਬੰਦ ਕਰ ਕੇ ਚਲਾ ਗਿਆ ਅਤੇ ਸਵੇਰ ਹੁੰਦਿਆਂ ਹੀ ਕਿਸੇ ਦਾ ਫੋਨ ਆਇਆ ਕਿ ਠੇਕੇ ਦਾ ਸ਼ਟਰ ਉੱਚਾ ਚੁੱਕਿਆ ਹੋਇਆ ਹੈ। ਜਦੋਂ ਅਸੀਂ ਠੇਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਠੇਕੇ ਅੰਦਰੋਂ ਕਰੀਬ 57,000 ਰੁਪਏ ਦੀ ਸ਼ਰਾਬ ਅਤੇ 5,000 ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਉਸਨੇ ਦੱਸਿਆ ਕਿ ਇਸਦੀ ਸੂਚਨਾ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।
ਓਧਰ ਜਦੋਂ ਇਸ ਸਬੰਧੀ ਥਾਣਾ ਰੰਗੜ ਨੰਗਲ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਦਰਖਾਸਤ ਪਹੁੰਚ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇਗਾ।
ਬਾਈਕ ਸਵਾਰ ਝਪਟਮਾਰਾਂ ਨੇ ਦਿਨ-ਦਿਹਾੜੇ ਪਿਸਟਲ ਦਿਖਾ ਕੇ ਐਕਟਿਵਾ ਸਵਾਰ ਤੋਂ ਲੁੱਟੀ ਨਕਦੀ
NEXT STORY