ਸੁਲਤਾਨਪੁਰ ਲੋਧੀ/ਫੱਤੂਢੀਂਗਾ (ਧੀਰ/ਘੁੰਮਣ)- ਨਾਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਸਪੈਸ਼ਲ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਐੱਸ. ਐੱਚ. ਓ. ਥਾਣਾ ਫੱਤੂਢੀਂਗਾ ਕੰਵਰਜੀਤ ਸਿੰਘ ਬੱਲ ਦੀ ਦੇਖਰੇਖ ਹੇਠ ਪੁਲਸ ਪਾਰਟੀ ਗਸ਼ਤ ਕਰਦੇ ਹੋਏ ਸ਼ਮਸ਼ਾਨ ਘਾਟ ਫੱਤੂਢੀਂਗਾ ਨੇੜੇ ਪਹੁੰਚੀ। ਪੁਲਸ ਟੀਮ ਨੇ ਵੇਖਿਆ ਕਿ ਇਕ ਮੋਨਾ ਨੌਜਵਾਨ ਆਪਣੇ ਕੋਲ ਖ਼ਾਦ ਵਾਲਾ ਤੋੜਾ ਰੱਖ ਕੇ ਖੜ੍ਹਾ ਸੀ, ਜੋ ਪੁਲਸ ਪਾਰਟੀ ਨੂੰ ਵੇਖ ਕੇ ਯਕਦਮ ਭੱਜਣ ਲੱਗਾ, ਜਿਸ ਨੂੰ ਕਾਬੂ ਕਰਕੇ ਉਸ ਦੇ ਪਾਸ ਪਏ ਖ਼ਾਦ ਵਾਲੇ ਤੋੜੇ ‘ਚ ਪਲਾਸਟਿਕ ਦੇ ਕੈਨ ‘ਚੋਂ 26430 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਮੁਲਜਮ ਨੇ ਆਪਣਾ ਨਾਮ ਗੁਰਵਿੰਦਰ ਸਿੰਘ ਉਰਫ਼ ਲਵਲੀ ਪੁੱਤਰ ਸੁਖਦੇਵ ਸਿੰਘ ਵਾਸੀ ਫੱਤੂਢੀਂਗਾ ਦੱਸਿਆ। ਥਾਣਾ ਫੱਤੂਢੀਂਗਾ ਪੁਲਸ ਨੇ ਮੁਲਜਮ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਦਾਈਪੁਰ ’ਚ ਦੜੇ-ਸੱਟੇ ਦੇ ਗਾਹਕਾਂ ਨੂੰ ਲੈ ਕੇ ਭਿੜੇ 2 ਦੁਕਾਨਦਾਰ
NEXT STORY