Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 08, 2026

    3:14:11 PM

  • indian officials canada

    ਨਿੱਝਰ ਕਤਲ ਮਾਮਲੇ 'ਚ ਕੈਨੇਡਾ ਨੇ ਭਾਰਤੀ ਅਧਿਕਾਰੀਆਂ...

  • accused arrested with 6 hand grenades and 12 pistols in punjab

    ਪੰਜਾਬ 'ਚ ਵੱਡੀ ਸਾਜਿਸ਼ ਨਾਕਾਮ! 3 ਮੁਲਜ਼ਮ 6 ਹੈਂਡ...

  • punjab congress new

    ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਨਵੀਆਂ...

  • horrific collision between two school buses in jalandhar

    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Batala
  • ਬਟਾਲਾ ’ਚ ਵਿਸਰਿਆ ਗੁਰਧਾਮ: ਜਾਣੋ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਦੇ ਬਾਰੇ

MAJHA News Punjabi(ਮਾਝਾ)

ਬਟਾਲਾ ’ਚ ਵਿਸਰਿਆ ਗੁਰਧਾਮ: ਜਾਣੋ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਦੇ ਬਾਰੇ

  • Edited By Rajwinder Kaur,
  • Updated: 25 May, 2022 06:05 PM
Batala
batala  gurdham  gurdwara nanak mar  patshahi pehli
  • Share
    • Facebook
    • Tumblr
    • Linkedin
    • Twitter
  • Comment

ਬਟਾਲਾ (ਬੇਰੀ) - ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਬਟਾਲਾ ਸ਼ਹਿਰ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ। ਸੰਨ 1487 ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਨਾਲ ਵਿਆਹ ਹੋਇਆ ਸੀ। ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਤ ਦੋ ਗੁਰਦੁਆਰਾ ਸਾਹਿਬਾਨ ਗੁਰਦੁਆਰਾ ਡੇਹਰਾ ਸਾਹਿਬ (ਮਾਤਾ ਸੁਲੱਖਣੀ ਜੀ ਦਾ ਪੇਕਾ ਘਰ) ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਯਾਦਗਾਰ ਵਜੋਂ ਮੌਜੂਦ ਹਨ। ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਤ ਇੱਕ ਹੋਰ ਗੁਰਧਾਮ ਬਟਾਲਾ ਸ਼ਹਿਰ ਵਿੱਚ ਮੌਜੂਦ ਸੀ, ਜਿਸ ਨੂੰ ਸੰਗਤਾਂ ਵੱਲੋਂ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ, ਜਿਸਦਾ ਨਾਮ ਸੀ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ। 

ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਸੰਨ 1947 ਤੱਕ ਸੰਗਤਾਂ ਦੀ ਸ਼ਰਧਾ ਅਤੇ ਆਸਥਾ ਦਾ ਕੇਂਦਰ ਰਿਹਾ ਹੈ। ਜਨਮ ਸਾਖੀਆਂ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਗੁਰੂ ਸਾਹਿਬ ਦੀ ਬਰਾਤ ਬਟਾਲਾ ਸ਼ਹਿਰ ਪਹੁੰਚੀ ਤਾਂ ਸ਼ਹਿਰੋਂ ਬਾਹਰਵਾਰ ਇੱਕ ਬਾਗ ਵਿੱਚ ਬਰਾਤ ਨੇ ਉਤਾਰਾ ਕੀਤਾ ਤਾਂ ਇਥੋਂ ਹੀ ਮੂਲ ਚੰਦ ਜੀ ਦੇ ਪਰਿਵਾਰ ਨੂੰ ਬਰਾਤ ਪਹੁੰਚਣ ਦੀ ਸੂਚਨਾ ਭੇਜੀ ਗਈ। ਇਸ ਉਪਰੰਤ ਮੂਲ ਚੰਦ ਜੀ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸ਼ਹਿਰ ਦੇ ਪਤਵੰਤੇ ਇਸ ਬਾਗ ਵਿੱਚ ਬਰਾਤ ਨੂੰ ਜੀ ਆਇਆਂ ਨੂੰ ਕਹਿਣ ਅਤੇ ਆਪਣੇ ਨਾਲ ਬਰਾਤ ਨੂੰ ਸ਼ਹਿਰ ਅੰਦਰ ਲੈ ਕੇ ਗਏ ਸਨ। ਜਿਸ ਬਾਗ ਵਿੱਚ ਗੁਰੂ ਸਾਹਿਬ ਠਹਿਰੇ ਸਨ, ਉਥੇ ਬਾਅਦ ਵਿੱਚ ਸੰਗਤਾਂ ਵੱਲੋਂ ਇੱਕ ਛੋਟਾ ਕਮਰਾ ਗੁਰੂ ਸਾਹਿਬ ਦੀ ਯਾਦ ਵਿੱਚ ਉਸਾਰ ਦਿੱਤਾ ਗਿਆ, ਜਿਸਨੂੰ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਵਜੋਂ ਜਾਣਿਆਂ ਜਾਂਦਾ ਸੀ।

ਮਹਾਰਾਜਾ ਪਟਿਆਲਾ ਦਾ ਇੱਕ ਡਰਾਈਵਰ ਹੋਇਆ ਹੈ ਭਾਈ ਧੰਨਾ ਸਿੰਘ ਚਹਿਲ। ਇਹ ਕੋਈ ਸਧਾਰਨ ਪੁਰਖ ਨਹੀਂ ਸੀ। ਇਸਨੇ ਜੋ ਕਾਰਜ ਸਿੱਖੀ ਦੀ ਸੇਵਾ ਲਈ ਕੀਤਾ ਹੈ, ਉਸ ਲਈ ਧੰਨਾ ਸਿੰਘ ਚਹਿਲ ਧੰਨਤਾ ਦੇ ਯੋਗ ਹੈ। ਭਾਈ ਧੰਨਾ ਸਿੰਘ ਚਹਿਲ ਨੇ ਸੰਨ 1930 ਤੋਂ 1935 ਤੱਕ ਆਪਣੇ ਸਾਈਕਲ ’ਤੇ ਕੈਮਰਾ ਲੈ ਕੇ ਦੇਸ਼ ਭਰ ਦੇ ਗੁਰਤੀਰਥਾਂ ਦੀ ਯਾਤਰਾ ਕੀਤੀ। ਯਾਤਰਾ ਦੌਰਾਨ ਉਸਨੇ ਗੁਰੂ ਸਾਹਿਬਾਨ ਨਾਲ ਸਬੰਧਤ ਸਾਰੇ ਗੁਰਧਾਮਾਂ ਦੇ ਦਰਸ਼ਨ ਕੀਤੇ ਉਨ੍ਹਾਂ ਦੀਆਂ ਤਸਵੀਰਾਂ ਲਈਆਂ ਅਤੇ ਉਸ ਸਮੇਂ ਹਾਲ ਬਿਆਨ ਕੀਤਾ। 

ਆਪਣੀ ਯਾਤਰਾ ਦੌਰਾਨ ਭਾਈ ਧੰਨਾ ਸਿੰਘ ਚਹਿਲ 10 ਮਈ 1933 ਨੂੰ ਬਟਾਲਾ ਸ਼ਹਿਰ ਪਹੁੰਚੇ, ਜਿਥੇ ਉਨ੍ਹਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਦਰਸ਼ਨ ਕੀਤੇ। ਇਸ ਦੀ ਤਸਵੀਰ ਲਈ ਅਤੇ ਆਪਣੀ ਡਾਇਰੀ ਵਿੱਚ ਗੁਰਦੁਆਰਾ ਸਾਹਿਬ ਦਾ ਹਾਲ ਬਿਆਨ ਕੀਤਾ। ਉਸ ਵਕਤ ਗੁਰਦੁਆਰਾ ਕੰਧ ਸਾਹਿਬ ਦੀ ਇਮਾਰਤ ਨਹੀਂ ਸੀ ਪਰ ਗੁਰੂ ਸਾਹਿਬ ਦੀ ਵਰਸੋਈ ਕੱਚੀ ਕੰਧ ਮੌਜੂਦ ਸੀ, ਉਸਦੇ ਦਰਸ਼ਨ ਕੀਤੇ ਅਤੇ ਤਸਵੀਰ ਲਈ। ਇਸ ਤੋਂ ਬਾਅਦ ਭਾਈ ਧੰਨਾ ਸਿੰਘ ਚਹਿਲ ਬਟਾਲਾ ਸ਼ਹਿਰ ਤੋਂ ਅੱਧਾ ਕੁ ਮੀਲ ਬਾਹਰ ਪੂਰਬ-ਦੱਖਣ ਵੱਲ ਜਾਂਦੇ ਹਨ ਅਤੇ ਉਥੇ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਦੇ ਦਰਸ਼ਨ ਕਰਦੇ ਹਨ। ਗੁਰਦੁਆਰਾ ਸਾਹਿਬ ਦੀ ਤਸਵੀਰ ਲੈਂਦੇ ਹਨ ਅਤੇ ਇਸ ਅਸਥਾਨ ਦਾ ਇਤਿਹਾਸ ਅਤੇ ਉਸ ਵਕਤ ਦਾ ਹਾਲ ਇਸ ਤਰਾਂ ਬਿਆਨ ਕਰਦੇ ਹਨ।

ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਜੋ ਸ਼ਹਿਰ ਤੋਂ ਚੜ੍ਹਦੇ ਕੀਤੇ ਦੱਖਣ ਦੀ ਗੁੱਠ ਵਿੱਚ ਅਧ ਮੀਲ ’ਤੇ ਹੈ ਅਤੇ ਅੱਜ ਕੱਲ ਬਾਬੇ ਨਾਨਕ ਦਾ ਮੜ ਕਰਕੇ ਮਸ਼ਹੂਰ ਹੈ। ਮੜ ਉਸ ਜਗ੍ਹਾ ਨੂੰ ਕਹਿੰਦੇ ਹਨ ਜਿਥੇ ਕੋਈ ਗੁਰੂ ਜਾਂ ਪੀਰ ਆ ਕੇ ਠਹਰਿਆ ਹੋਵੇ ਤੇ ਪਿਛੇ ਇੱਕ ਗੁਮਟ ਜੇਹਾ ਯਾਦਗਾਰ ਵਿੱਚ ਉਸਾਰਿਆ ਜਾਵੇ। ਭਾਈ ਧੰਨਾ ਸਿੰਘ ਚਹਿਲ ਲਿਖਦੇ ਹਨ ਕਿ ਇਹ ਜਗ੍ਹਾ ਅੱਜ-ਕੱਲ (ਉਸ ਸਮੇ ਸੰਨ 1933 ’ਚ) ਨਾਮੇ ਵੰਸ਼ੀਆਂ ਦੇ ਕਬਜ਼ੇ ਵਿੱਚ ਹੈ ਅਤੇ ਸ਼ਹਿਰ ਦੇ ਸਾਰੇ ਨਾਮੇ ਵੰਸ਼ੀ ਇਸਨੂੰ ਜਠੇਰੇ ਮੰਨਦੇ ਹਨ। ਇਸ ਅਸਥਾਨ ’ਤੇ ਇੱਕ ਬੋਹੜ ਦਾ ਦਰੱਖਤ ਖੜ੍ਹਾ ਹੈ। ਇਸ ਅਸਥਾਨ ਦੇ ਪਾਸ ਹੀ ਦੱਖਣ ਦੀ ਤਰਫ 50-60 ਕਰਮਾ ’ਤੇ ਇੱਕ ਮੁਸਲਮਾਨ ਬਾਬਾ ਵਜ਼ੀਰ ਸਾਹਿਬ ਫਕੀਰ ਸਈਅਦ ਦੀ ਖਾਨਗਾਹ ਬਣੀ ਹੋਈ ਹੈ। ਇਹ ਖਾਨਗਾਹ ਇੱਕ ਬਾਗ ਦੇ ਵਿੱਚ ਹੈ ਅਤੇ ਆਲੇ-ਦੁਆਲੇ ਪੱਕਾ ਕੋਟ ਹੈ। ਗੁਰ ਅਸਥਾਨ ਬਾਬੇ ਨਾਨਕ ਦੇ ਮੜ ਸਾਹਿਬ ਜੀ ਤੋਂ ਚੜ੍ਹਦੇ ਦੀ ਦੱਖਣ ਦੀ ਗੁੱਠ ਵਿੱਚ 100 ਕਰਮਾਂ ਦੇ ਫਾਸਲੇ ’ਤੇ ਇੱਕ ਕੱਚਾ ਛੱਪੜ ਹੈ, ਜਿਸ ਵਿੱਚ ਨਾਮੇ ਵੰਸ਼ੀਏ ਇਸ਼ਨਾਨ ਕਰਦੇ ਹਨ ਅਤੇ ਬਾਬੇ ਨਾਨਕ ਦਾ ਕਰਕੇ ਮੰਨਦੇ ਹਨ। ਇਹ ਛੱਪੜ ਪਹਿਲੀ ਪਾਤਸ਼ਾਹੀ ਜੀ ਦਾ ਹੈ, ਛੱਪੜ ਦੇ ਆਲੇ ਦੁਆਲੇ ਕਿੱਕਰਾਂ ਹਨ। ਭਾਈ ਧੰਨਾ ਸਿੰਘ ਨੇ ਜਦੋਂ 10 ਮਈ 1933 ਨੂੰ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਦੀ ਆਪਣੇ ਕੈਮਰੇ ਰਾਹੀਂ ਤਸਵੀਰ ਲਈ ਤਾਂ ਉਸ ਵਿੱਚ ਉਨ੍ਹਾਂ ਨਾਲ ਸਵਰਨ ਸਿੰਘ ਅਤੇ ਹਰਬੰਸ ਸਿੰਘ ਵੀ ਮੌਜੂਦ ਸਨ। 

ਜਦੋਂ ਧੰਨਾ ਸਿੰਘ ਚਹਿਲ ਦੀ ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ’ ਨੂੰ ਪੜ੍ਹਦਿਆਂ ਇਸ ਵਿੱਚ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਦੀ ਤਸਵੀਰ ਦੇ ਦਰਸ਼ਨ ਕੀਤੇ ਤੇ ਇਸ ਬਾਰੇ ਜਾਣਿਆ ਤਾਂ ਉਸੇ ਸਮੇਂ ਇਸ ਗੁਰਧਾਮ ਨੂੰ ਤਲਾਸ਼ਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਕਿਤਾਬੇ ਵਿੱਚ ਦਿੱਤੇ ਹਵਾਲਿਆਂ ਅਨੁਸਾਰ ਚੱਲਦੇ ਹੋਏ ਆਪਣੇ ਦੋਸਤਾਂ ਲਾਡੀ ਜੱਸਲ ਅਤੇ ਅਨੁਰਾਗ ਮਹਿਤਾ ਨਾਲ ਅੱਚਲੀ ਗੇਟ ਅਤੇ ਹਾਥੀ ਗੇਟ ਦੇ ਬਾਹਰ ਦਾ ਇਲਾਕਾ ਫਰੋਲਣਾ ਸ਼ੁਰੂ ਕੀਤਾ। ਅਖੀਰ ਸਾਨੂੰ ਅੱਚਲੀ ਗੇਟ ਤੋਂ ਅੱਧਾ ਕੁ ਮੀਲ ਦੂਰ ਲਾਲੀ ਭੱਠੇ ਵਾਲੇ ਦੇ ਨਜ਼ਦੀਕ ਬਾਬਾ ਵਜ਼ੀਰ ਸਾਹਿਬ ਫਕੀਰ ਸਈਅਦ ਦੀ ਖਾਨਗਾਹ ਮਿਲ ਗਈ। ਕਿਤਾਬ ਵਿੱਚ ਦੱਸੇ ਹਵਾਲੇ ਕਿ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਤੋਂ ਇਹ ਖਾਨਗਾਹ 50-60 ਕਰਮਾ ਦੱਖਣ ’ਤੇ ਹੈ ਅਤੇ ਜਦੋਂ ਅਸੀਂ ਇਸ ਖਾਨਗਾਹ ਤੋਂ ਓਸੇ ਦਿਸ਼ਾ ਨੂੰ ਆਉਣਾ ਸ਼ੁਰੂ ਕੀਤਾ ਤਾਂ ਘਰਾਂ ਵਿੱਚ ਸਾਨੂੰ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਦਾ ਉਹ ਮੁਕਦਸ ਅਸਥਾਨ ਮਿਲ ਗਿਆ। ਇਸ ਦੀਆਂ ਹੁਣ ਦੀਆਂ ਤਸਵੀਰਾਂ ਸੰਨ 1933 ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। 

ਇਸ ਗੁਰਧਾਮ ਦੀ ਇਮਾਰਤ ਅੱਜ ਵੀ ਜਠੇਰਿਆਂ ਵਜੋਂ ਪੂਜੀ ਜਾਂਦੀ ਹੈ ਅਤੇ ਇਮਾਰਤ ਦਾ ਬਹੁਤਾ ਹਿੱਸਾ ਅਤੇ ਗੁੰਬਦ ਉਸ ਵਕਤ ਦਾ ਹੈ। ਭਰਤੀ ਪੈਣ ਨਾਲ ਇਮਾਰਤ ਦੀ ਉਚਾਈ ਹੁਣ ਕੁਝ ਘੱਟ ਗਈ ਹੈ। ਸੰਨ 1933 ਦੀ ਤਸਵੀਰ ਵਾਲਾ ਬੋਹੜ ਦਾ ਦਰੱਖਤ ਵੱਢ ਦਿੱਤਾ ਗਿਆ ਹੈ ਪਰ ਉਸੇ ਬੋਹੜ ਦੀਆਂ ਜੜ੍ਹਾਂ ਗੁਰਦੁਆਰਾ ਸਾਹਿਬ ਦੀ ਕੰਧ ਵਿੱਚੋਂ ਉੱਗ ਕੇ ਫਿਰ ਵੱਡਾ ਬੋਹੜ ਦਾ ਦਰੱਖਤ ਬਣ ਗਿਆ ਹੈ। ਦੀਵਾਰਾਂ ’ਤੇ ਪਲਸਤਰ ਕੀਤਾ ਗਿਆ ਹੈ ਅਤੇ ਥੋੜਾ ਮੁਹਾਂਦਰਾ ਵੀ ਬਦਲਿਆ ਗਿਆ ਹੈ। ਪਰ ਇਸ ਦਾ ਗੁੰਬਦ ਤੇ ਕੰਧਾਂ ਅਜੇ ਵੀ ਨਾਨਕਸ਼ਾਹੀ ਇੱਟ ਦੀਆਂ ਹਨ। ਇਸ ਥਾਂ ਤੋਂ ਠੀਕ 50-60 ਕਰਮਾਂ ਦੱਖਣ ਵਿੱਚ ਬਾਬਾ ਵਜ਼ੀਰ ਸਾਹਿਬ ਫਕੀਰ ਸਈਅਦ ਦੀ ਖਾਨਗਾਹ ਹੈ। ਭਾਈ ਧੰਨਾ ਸਿੰਘ ਚਹਿਲ ਨੇ ਜੋ ਛੱਪੜ ਦਾ ਹਾਲ ਬਿਆਨ ਕੀਤਾ ਹੈ। ਉਥੇ ਹੁਣ ਕੋਈ ਛੱਪੜ ਨਹੀਂ ਰਿਹਾ ਉਹ ਪੂਰ ਲਿਆ ਗਿਆ ਹੈ। 

ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਾਵਨ ਚਰਨ ਛੋਹ ਪ੍ਰਾਪਤ ਹੈ ਅਤੇ ਇਹ ਗੁਰਧਾਮ ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਤ ਹੈ। ਸੰਗਤਾਂ ਇਸ ਤੋਂ ਬਿਲਕੁਲ ਅਣਜਾਣ ਹਨ। ਹੋਰ ਤਾਂ ਹੋਰ ਆਸ-ਪਾਸ ਦੇ ਘਰਾਂ ਦੇ ਵਸਨੀਕਾਂ ਨੂੰ ਵੀ ਇਸ ਬਾਬਤ ਕੁਝ ਪਤਾ ਨਹੀਂ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਗੁਰਧਾਮ ਆਖਰ ਵਿਸਰ ਕਿਉਂ ਗਿਆ? ਇਸਦਾ ਇੱਕ ਮੁੱਖ ਕਾਰਨ ਦੇਸ਼ ਦਾ ਬਟਵਾਰਾ ਵੀ ਹੈ। ਬਟਵਾਰੇ ਤੋਂ ਬਾਅਦ ਬਟਾਲਾ ਦੇ ਇਸ ਥਾਂ ਉੱਪਰ ਲਹਿੰਦੇ ਪੰਜਾਬ ਤੋਂ ਆਏ ਕਿਸਾਨਾਂ ਨੂੰ ਵਸਾਇਆ ਗਿਆ। 

ਜੜ੍ਹਾਂ ਤੋਂ ਪੁੱਟੇ ਲੋਕਾਂ ਲਈ ਆਪਣਾ ਡੇਰਾ ਲਗਾਉਣਾ ਹੀ ਔਖਾ ਸੀ ਅਤੇ ਉਪਰੋਂ ਨਵੇਂ ਥਾਂ, ਨਵੇਂ ਲੋਕਾਂ ਵਿੱਚ ਅਜਿਹੀਆਂ ਥਾਵਾਂ ਦਾ ਵਿਸਰ ਜਾਣਾ ਸੁਭਾਵਕ ਸੀ। ਅਜ਼ਾਦੀ ਤੋਂ ਪਹਿਲਾਂ ਹੀ ਨਾਮਾ ਵੰਸ਼ੀਆਂ ਵੱਲੋਂ ਇਸ ਅਸਥਾਨ ਦੀ ਜਠੇਰਿਆਂ ਵਜੋਂ ਪੂਜਾ ਕਰਨੀ ਵੀ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਵਿਸਰਣ ਦਾ ਕਾਰਨ ਬਣੀ। ਸ਼ਹਿਰ ਦੇ ਪੁਰਾਣੇ ਬਜ਼ੁਰਗ ਇਹ ਤਾਂ ਦੱਸਦੇ ਹਨ ਕਿ ਉਨ੍ਹਾਂ ਨੇ ਗੁਰਦੁਆਰਾ ਨਾਨਕ ਮੜ ਦਾ ਨਾਮ ਸੁਣਿਆ ਹੈ ਪਰ ਪਤਾ ਨਹੀਂ ਹੈ ਕਿਥੇ। ਜੇਕਰ ਭਾਈ ਧੰਨਾ ਸਿੰਘ ਚਹਿਲ ਸੰਨ 1933 ਵਿੱਚ ਬਟਾਲੇ ਨਾ ਆਏ ਹੁੰਦੇ ਅਤੇ ਇਸ ਪਾਵਨ ਅਸਥਾਨ ਦੀ ਤਸਵੀਰ ’ਤੇ ਹਾਲ ਨਾ ਬਿਆਨ ਕੀਤਾ ਹੁੰਦਾ ਤਾਂ ਇਹ ਅਸਥਾਨ ਹਮੇਸ਼ਾਂ ਲਈ ਗਵਾਚ ਜਾਣਾ ਸੀ। ਧੰਨ ਹੈ ਭਾਈ ਧੰਨਾ ਸਿੰਘ, ਉਸਦੀ ਘਾਲਣਾ ਕੰਮ ਆਈ। ਭਾਈ ਧੰਨਾ ਸਿੰਘ ਦੀ ਕਿਤਾਬ ਦੀ ਬਦੌਲਤ ਅਸੀਂ ਇਸ ਗੁਰਧਾਮ ਨੂੰ ਲੱਭ ਸਕੇ। 

ਸੰਗਤ ਨੂੰ ਬੇਨਤੀ ਹੈ ਕਿ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ, ਬਟਾਲਾ ਅੱਚਲੀ ਦਰਵਾਜ਼ੇ ਤੋਂ ਲਾਲੀ ਭੱਠੇ ਵਾਲੇ ਵੱਲ ਦੀ ਜੋ ਬਾਈਪਾਸ ਨੂੰ ਸੜਕ ਜਾਂਦੀ ਹੈ ਉਸ ਉੱਪਰ ਭੱਠੇ ਦੇ ਸਾਹਮਣੇ ਘਰਾਂ ਵਿੱਚ ਹੈ। ਨਾਲ ਹੀ ਬਾਬਾ ਵਜ਼ੀਰ ਸਾਹਿਬ ਦੀ ਦਰਗਾਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਾਰਮਿਕ ਸੰਸਥਾਵਾਂ ਨੂੰ ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਤ ਇਸ ਅਸਥਾਨ ਨੂੰ ਉਜਾਗਰ ਕਰਨਾ ਚਾਹੀਦਾ ਹੈ। ਸੰਗਤਾਂ ਨੂੰ ਸਾਡੇ ਵਲੋਂ ਵੀ ਬੇਨਤੀ ਹੈ ਕਿ ਸਾਰੇ ਸਮਾਂ ਕੱਢ ਕੇ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਦੇ ਦਰਸ਼ਨ ਜਰੂਰ ਕਰਕੇ ਆਓ।
 

  • Batala
  • Gurdham
  • Gurdwara Nanak Mar
  • Patshahi Pehli
  • ਬਟਾਲਾ
  • ਗੁਰਧਾਮ
  • ਗੁਰਦੁਆਰਾ ਨਾਨਕ ਮੜ
  • ਪਾਤਸ਼ਾਹੀ ਪਹਿਲੀ

ਸਰਹੱਦ ਪਾਰ: ਕਮਰੇ ਦੀ ਛੱਤ ਨਾਲ ਲਟਕਟੀ ਮਿਲੀ ਹਿੰਦੂ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

NEXT STORY

Stories You May Like

  • grand opening of new diwan hall at guru nanak sikh gurdwara saygley
    ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟ੍ਰੀਟ ਵੁਲਵਰਹੈਪਟਨ ਵਿਖੇ ਨਵੇਂ ਦੀਵਾਨ ਹਾਲ ਦਾ ਸ਼ਾਨਦਾਰ ਉਦਘਾਟਨ
  • pregnant woman dies under suspicious circumstances in bhamboi village of batala
    ਬਟਾਲਾ ਦੇ ਪਿੰਡ ਭੰਬੋਈ ’ਚ 4 ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ, ਪੇਕੇ ਪਰਿਵਾਰ ਨੇ ਲਗਾਏ ਇਲਜ਼ਾਮ
  • who won in issuing credit cards among sbi  icici or hdfc
    Credit Card ਜਾਰੀ ਕਰਨ 'ਚ SBI, ICICI ਜਾਂ HDFC 'ਚੋਂ ਕਿਸ ਨੇ ਮਾਰੀ ਬਾਜ਼ੀ, ਜਾਣੋ 2026 ਦੇ ਅੰਕੜੇ
  • young man s crore lottery
    ਬਟਾਲਾ: ਕਰਜ਼ੇ 'ਚ ਡੁੱਬੇ ਨੌਜਵਾਨ ਦੀ ਚਮਕੀ ਕਿਸਮਤ, ਲੱਗੀ 1,00,00,000 ਰੁਪਏ ਦੀ ਲਾਟਰੀ
  • accused who opened fire at shop arrest
    ਬਟਾਲਾ: ਦੁਕਾਨ 'ਤੇ ਫਾਇਰਿੰਗ ਕਰਨ ਵਾਲੇ 2 ਮੁਲਜ਼ਮ ਗ੍ਰਿਫਤਾਰ, ਪੁਲਸ ਨੇ ਘਟਨਾ ਸਥਾਨ 'ਤੇ ਕਰਵਾਈ ਪਰੇਡ
  • aloe vera is a natural boon for health
    ਸਿਹਤ ਲਈ ਕੁਦਰਤੀ ਵਰਦਾਨ ਹੈ 'ਐਲੋਵੇਰਾ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦਿਆਂ ਬਾਰੇ
  • gunfire exchanged between batala police and accused
    ਬਟਾਲਾ ਪੁਲਸ ਤੇ ਮੁਲਜ਼ਮ ਵਿਚਾਲੇ ਚੱਲੀਆਂ ਗੋਲੀਆਂ, ਕੱਪੜਾ ਵਪਾਰੀ ਘਰ ਫਾਇਰਿੰਗ ਕਰਨ ਵਾਲਾ ਤੀਜਾ ਮੁਲਜ਼ਮ ਕਾਬੂ
  • insurance agents   commission rules are about to change
    ਬਦਲਣ ਵਾਲੇ ਹਨ ਬੀਮਾ ਏਜੰਟਾਂ ਦੇ ਕਮਿਸ਼ਨ ਨਿਯਮ, ਗਲਤ ਵਿਕਰੀ 'ਤੇ ਵੀ ਲੱਗੇਗੀ ਰੋਕ, ਜਾਣੋ ਵੇਰਵੇ
  • horrific collision between two school buses in jalandhar
    ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ
  • us charges punjab police officer
    ਪੰਜਾਬ ਪੁਲਸ ਦੇ SHO ਖਿਲਾਫ ਅਮਰੀਕਾ ਦੀ FBI ਨੇ ਕੀਤਾ ਪਰਚਾ ਦਰਜ਼, ਹੈਰਾਨ ਕਰੇਗਾ...
  • free health camp in jalandhar
    ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ 'ਚ ਲੱਗਾ ਵਿਸ਼ਾਲ ਮੁਫ਼ਤ ਸਿਹਤ ਕੈਂਪ
  • after 12 years  37 colonies transferred from puda to the corporation
    12 ਸਾਲ ਬਾਅਦ ਸੁਲਝਿਆ ਪੁੱਡਾ ਤੋਂ ਨਿਗਮ ਨੂੰ ਟਰਾਂਸਫਰ ਹੋਈਆਂ 37 ਕਾਲੋਨੀਆਂ ਦਾ...
  • big incident in jalandhar two brothers shot
    ਜਲੰਧਰ 'ਚ ਵੱਡੀ ਵਾਰਦਾਤ! ਦੋ ਸਕੇ ਭਰਾਵਾਂ 'ਤੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
  • major action can be taken against defaulter colonizers
    ਪੰਜਾਬ: ਇਨ੍ਹਾਂ ਡਿਫਾਲਟਰਾਂ 'ਤੇ ਲਿਆ ਜਾ ਸਕਦੈ ਵੱਡਾ ਐਕਸ਼ਨ! ਲਿਸਟ ਹੋਈ ਤਿਆਰ
  • punjab congress hands over important responsibilities new working presidents
    ਪੰਜਾਬ ਕਾਂਗਰਸ ਨੇ ਚੋਣਾਂ ਲਈ ਖਿੱਚੀ ਤਿਆਰੀ! 3 ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ...
  • politics in punjab  elections
    ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ
Trending
Ek Nazar
free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

iran thanked india

ਈਰਾਨ ਨੇ ਖਮੇਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ 'ਤੇ ਭਾਰਤ ਦਾ ਕੀਤਾ ਧੰਨਵਾਦ

australian pm  apologize

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਮਸ਼ਹੂਰ ਮਹਿਲਾ ਹਸਤੀਆਂ ਬਾਰੇ ਟਿੱਪਣੀਆਂ ਲਈ ਮੰਗੀ...

jasbir jassi backs diljit dosanjh for satluj

'ਅਜਿਹੀ ਫਿਲਮਾਂ ਬਣਾਉਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ' ; ਜਸਬੀਰ ਜੱਸੀ ਨੇ...

heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

school college holidays closed

ਸਕੂਲਾਂ-ਕਾਲਜਾਂ 'ਚ ਹੋ ਗਈ ਛੁੱਟੀ ! ਮੁੰਬਈ 'ਚ ਭਾਰੀ ਮੀਂਹ ਨੂੰ ਲੈ ਕੇ IMD ਦਾ...

outcry over petrol supply in sultanpur lodhi area

ਪੰਜਾਬ ਦੇ ਇਸ ਇਲਾਕੇ 'ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • amritsar  three newly developing unauthorized colonies
      ਅੰਮ੍ਰਿਤਸਰ: ਨਵੀਆਂ ਵਿਕਸਿਤ ਹੋ ਰਹੀਆਂ ਤਿੰਨ ਅਣ-ਅਧਿਕਾਰਤ ਕਲੋਨੀਆਂ 'ਤੇ ਚੱਲਿਆ...
    • sikh man stopped a foreign couple who came pay obeisance at sri harmandir sahib
      ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਵਿਦੇਸ਼ੀ ਜੋੜੀ ਨੂੰ ਸਿੱਖ ਵਿਅਕਤੀ ਨੇ ਰੋਕਿਆ,...
    • tarn taran police arrest 27 accused in 16 cases
      ਤਰਨਤਾਰਨ ਪੁਲਸ ਨੇ 16 ਮੁਕੱਦਮਿਆਂ ’ਚ 27 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
    • accused who opened fire at shop arrest
      ਬਟਾਲਾ: ਦੁਕਾਨ 'ਤੇ ਫਾਇਰਿੰਗ ਕਰਨ ਵਾਲੇ 2 ਮੁਲਜ਼ਮ ਗ੍ਰਿਫਤਾਰ, ਪੁਲਸ ਨੇ ਘਟਨਾ...
    • government atrocities on sikhs can never be suppressed  advocate dhami
      ਸਿੱਖਾਂ ’ਤੇ ਹੋਏ ਸਰਕਾਰੀ ਅੱਤਿਆਚਾਰ ਦੀ ਸੱਚਾਈ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ...
    • amritsar youth incident
      ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਤਾੜ-ਤਾੜ ਗੋਲੀਆਂ ਮਾਰ ਕਰ 'ਤਾ ਨੌਜਵਾਨ ਦਾ ਕਤਲ
    • delhi gurdwara committee condemns ban on film   sutlej
      ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਫਿਲਮ ’ਸਤਲੁਜ’ ’ਤੇ ਪਾਬੰਦੀ ਲਾਉਣ ਦੀ ਨਿਖੇਧੀ
    • punjab police asi kept private bodyguard
      ਪੰਜਾਬ ਪੁਲਸ ਦੇ ASI ਨੇ ਰੱਖਿਆ ਪ੍ਰਾਈਵੇਟ ਬਾਡੀਗਾਰਡ, ਹੱਥ 'ਚ ਫੜਾਈ ਸਰਕਾਰੀ...
    • amritsar police arrest two shooters who fired at businessman
      ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, ਕਾਰੋਬਾਰੀ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲੇ...
    • heroin worth crores of rupees seized in punjab
      ਪੰਜਾਬ 'ਚ ਫੜੀ ਗਈ ਕਰੋੜਾਂ ਰੁਪਏ ਦੀ ਹੈਰੋਇਨ, ਪੁਲਸ ਤਸਕਰਾਂ ਦੇ ਨੈੱਟਵਰਕ ਦੀ ਜਾਂਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +