ਦੋਰਾਂਗਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਪੁਲਸ ਸਟੇਸ਼ਨ ਦੋਰਾਂਗਲਾ ਅਧੀਨ ਆਉਂਦੇ ਬੀ. ਐੱਸ. ਐੱਫ. ਦੀ ਪੋਸਟ ਬੀ. ਓ. ਪੀ. ਚੱਕਰੀ ਦੇ ਨਜ਼ਦੀਕ ਪਾਕਿਸਤਾਨ ਵੱਲੋਂ ਭਾਰਤ 'ਚ ਇੱਕ ਪੁਰਾਣੀ ਖ਼ਸਤਾ ਹਾਲਤ 'ਚ ਕਿਸ਼ਤੀ ਦਾਖਲ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ । ਡਿਊਟੀ 'ਤੇ ਤਇਨਾਤ ਜਵਾਨਾਂ ਵੱਲੋਂ ਇਸ ਕਿਸ਼ਤੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮ
ਐੱਸ. ਐੱਚ. ਓ. ਦੌਰਾਗਲਾ ਦਵਿੰਦਰ ਕੁਮਾਰ ਵੱਲੋਂ ਦਿੱਤੀ ਗਈ ਕਿ ਜਾਣਕਾਰੀ ਅਨੁਸਾਰ ਇਹ ਘਟਨਾ ਪੁਲਸ ਸਟੇਸ਼ਨ ਦੋਰਾਂਗਲਾ ਦੇ ਅਧੀਨ ਆਉਂਦੀ ਬੀ. ਐੱਸ. ਐੱਫ਼ ਦੀ ਪੋਸਟ ਚੱਕਰੀ ਦੇ ਨਜ਼ਦੀਕ ਦੀ ਹੈ ਜਿੱਥੇ ਕਿ ਬੀਤੇ ਦਿਨ 9 ਵਜੇ ਦੇ ਕਰੀਬ ਕਿਸਾਨਾਂ ਲਈ ਗੇਟ ਖੋਲਿਆ ਗਿਆ ਸੀ ।ਜਿਸ ਦੌਰਾਨ ਕਿਸਾਨਾਂ ਨਾਲ ਡਿਊਟੀ ਨਿਭਾ ਰਹੇ ਬੀ. ਐੱਸ. ਐੱਫ਼. ਦੇ ਜਵਾਨਾਂ ਵੱਲੋਂ ਦਰਿਆ ਦੇ ਨਜ਼ਦੀਕ ਇੱਕ ਖਸਤਾ ਹਾਲਤ 'ਚ ਕਿਸ਼ਤੀ ਦੇਖੀ ਗਈ। ਜਿਸਦਾ ਅੰਦਰੂਨੀ ਰੰਗ ਚਿੱਟਾ ਅਤੇ ਬਾਹਰੋਂ ਨੀਲੇ ਰੰਗ ਦੀ ਸੀ ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਇਸਦੇ ਚਲਦੇ ਬੀ. ਐੱਸ. ਐੱਫ਼. ਦੇ ਜਵਾਨਾਂ ਦੇ ਵੱਲੋਂ ਇਸ ਕਿਸ਼ਤੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ । ਇਸ ਵਿਸ਼ੇ 'ਤੇ ਐੱਸ. ਐੱਚ. ਓ. ਦਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਬਾਕੀ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, ਨਵੇਂ ਸਾਲ ’ਚ ਹੋ ਸਕਦੈ ਵੱਡਾ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਵੱਲੋਂ ਦਾਣਾ ਮੰਡੀ ਤਰਨਤਾਰਨ ਦਾ ਦੌਰਾ
NEXT STORY