ਤਰਨਤਾਰਨ (ਰਮਨ)-ਮੰਡੀ ’ਚ ਪੈਡੀ ਦੇ ਚੱਲ ਰਹੇ ਸੀਜ਼ਨ ਦੌਰਾਨ ਲਿਫਟਿੰਗ ਦੀ ਹੋ ਰਹੀ ਦੇਰੀ ਸਬੰਧੀ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਵੱਲੋਂ ਦਾਣਾ ਮੰਡੀ ਤਰਨਤਾਰਨ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਤਰਨਤਾਰਨ ਦੀ ਟੀਮ ਵੱਲੋਂ ਡੀ. ਆਈ. ਜੀ. ਦਾ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਨਾਲ ਆਪਣਾ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡੀ. ਆਈ. ਜੀ. ਵੱਲੋਂ ਇਸ ਢਿੱਲੀ ਲਿਫਟਿੰਗ ਨੂੰ ਹੋਰ ਤੇਜ਼ ਕਰਨ ਸਬੰਧੀ ਪੂਰਾ ਵਿਸ਼ਵਾਸ ਦਿਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮ
ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਵੱਲੋਂ ਤਰਨਤਾਰਨ ਦਾਣਾ ਮੰਡੀ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਚਾਨਕ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਵੱਲੋਂ ਮਾਰਕੀਟ ਕਮੇਟੀ ਦੇ ਕੀਤੇ ਪ੍ਰਬੰਧਾਂ ਦਾ ਵੀ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲਿਆ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਤਰਨਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਡੀ. ਆਈ. ਜੀ. ਦਾ ਜਿੱਥੇ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ, ਉੱਥੇ ਹੀ ਉਨ੍ਹਾਂ ਨੂੰ ਪੂਰੀ ਮੰਡੀ ’ਚ ਚੱਲ ਰਹੇ ਪ੍ਰਬੰਧਾਂ ਅਤੇ ਕੰਮਕਾਜ ਸਬੰਧੀ ਜਾਣੂ ਕਰਵਾਇਆ ਗਿਆ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆੜ੍ਹਤੀਆ ਐਸੋਸੀਏਸ਼ਨ ਤਰਨਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਨੇ ਦੱਸਿਆ ਕਿ ਡੀ. ਆਈ. ਜੀ. ਰਣਜੀਤ ਸਿੰਘ ਢਿੱਲੋ ਨੂੰ ਮੰਡੀ ’ਚ ਆੜ੍ਹਤੀਆਂ ਨੂੰ ਆ ਰਹੀਆਂ ਕੁਝ ਮੁਸ਼ਕਿਲਾਂ ਦੀ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ ਗਈ ਹੈ। ਬਾਠ ਨੇ ਦੱਸਿਆ ਕਿ ਮੰਡੀ ’ਚ ਟੈਂਡਰਕਾਰ ਦੀਆਂ ਮਨਮਰਜ਼ੀਆਂ ਕਰ ਕੇ ਲਿਫਟਿੰਗ ’ਚ ਦੇਰੀ ਹੋ ਰਹੀ ਹੈ, ਜਿਸ ਸਬੰਧੀ ਡੀ. ਆਈ. ਜੀ. ਵੱਲੋਂ ਟੈਂਡਰਕਾਰ ਦੀ ਇਸ ਮੁਸ਼ਕਿਲ ਨੂੰ ਜਲਦ ਹੱਲ ਕਰਨ ਸਬੰਧੀ ਵਿਸ਼ਵਾਸ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀ ’ਚ 4 ਲੱਖ ਬੋਰੀਆਂ ਦੇ ਕਰੀਬ ਪੈਡੀ ਦੀ ਖਰੀਦ ਹੋ ਚੁੱਕੀ ਹੈ, ਜਿਸ ’ਚੋਂ 28 ਫੀਸਦੀ ਲਿਫਟਿੰਗ ਹੋ ਗਈ ਹੈ। ਬਾਠ ਨੇ ਦੱਸਿਆ ਕਿ ਮੰਡੀ ’ਚ ਸਾਰੇ ਪ੍ਰਬੰਧਾਂ ਨੂੰ ਵੇਖਦੇ ਹੋਏ ਰਣਜੀਤ ਸਿੰਘ ਢਿੱਲੋਂ ਡੀ. ਆਈ. ਜੀ. ਨੇ ਸੰਤੁਸ਼ਟੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, ਨਵੇਂ ਸਾਲ ’ਚ ਹੋ ਸਕਦੈ ਵੱਡਾ ਬਦਲਾਅ
ਇਸ ਮੌਕੇ ਐੱਸ. ਪੀ. ਸਥਾਨਕ ਮੈਡਮ ਪਰਵਿੰਦਰ ਕੌਰ, ਡੀ. ਐੱਸ. ਪੀ. ਸਿਟੀ ਕਮਲਮੀਤ ਸਿੰਘ, ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਅਫਸਰ ਮੈਡਮ ਜਸਜੀਤ ਕੌਰ, ਮਾਰਕੀਟ ਕਮੇਟੀ ਦੇ ਸੈਕਟਰੀ ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਅਮਰਿੰਦਰ ਸਿੰਘ ਸੁਪਰਵਾਈਜ਼ਰ, ਏ. ਐੱਫ. ਐੱਸ. ਓ. ਨਵਦੀਪ ਸਿੰਘ, ਪਨਗਰੇਨ ਦੇ ਇੰਸਪੈਕਟਰ ਵਿਸ਼ਾਲ ਮਹਾਜਨ, ਵੇਅਰ ਹਾਊਸ ਦੇ ਇੰਸਪੈਕਟਰ ਸਾਹਿਬ ਸਿੰਘ, ਚੇਅਰਮੈਨ ਹਰਿੰਦਰ ਕੁਮਾਰ ਅਗਰਵਾਲ, ਸਰਬਰਿੰਦਰ ਸਿੰਘ ਭਰੋਵਾਲ, ਜਸਕਰਨ ਗਿੱਲ ਲਾਡੀ ਤਸਵੀਰ ਸਿੰਘ, ਪਵੇਲ ਸਿੰਘ ਪੰਨੂ ਜਨਰਲ ਸਕੱਤਰ, ਗੁਰਲਾਲ ਸਿੰਘ ਲਾਲੀ ਖਜ਼ਾਨਚੀ, ਗੁਰਿੰਦਰ ਸਿੰਘ ਲਾਲੀ ਚਾਚਾ ਮੁੱਖ ਸਲਾਹਕਾਰ, ਸ਼ਾਮ ਸਿੰਘ ਸਿੱਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਆੜ੍ਹਤੀ ਅਤੇ ਹੋਰ ਮੈਂਬਰ ਮੌਜੂਦ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਹੋਵੇਗੀ ਸ਼ੁਰੂਆਤ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਰਲਾ ਤੋਂ 3000 ਕਿਲੋਮੀਟਰ ਸਫ਼ਰ ਤੈਅ ਕਰ ਕੇ ਸਾਈਕਲਾਂ ਰਾਹੀਂ 6 ਮੈਂਬਰੀ ਟੀਮ ਬਿਆਸ ਪੁੱਜੀ
NEXT STORY