ਅੰਮ੍ਰਿਤਸਰ (ਸੰਜੀਵ) - 13 ਜਨਵਰੀ ਨੂੰ ਦੁਨੀਆ ਭਰ 'ਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਉਥੇ ਹੀ ਅੰਮ੍ਰਿਤਸਰ 'ਚ ਲੋਹੜੀ ਦੀ ਪੂਜਾ ਦੌਰਾਨ ਇਕ ਜ਼ਬਰਦਸਤ ਧਮਾਕਿਆ ਹੋਇਆ, ਜਿਸ ਨਾਲ ਪੂਜਾ ਕਰ ਰਿਹਾ ਪਰਿਵਾਰ ਦਹਿਸ਼ਤ ’ਚ ਆ ਗਿਆ। ਪਰਿਵਾਰਕ ਮੈਂਬਰਾਂ ਨੇ ਹਫੜਾ-ਦਫੜੀ ਮਚ ਗਈ ਅਤੇ ਉਨ੍ਹਾਂ ਨੇ ਤੁਰੰਤ ਹੀ ਆਲੇ-ਦੁਆਲੇ ਦੇ ਫਰਨੀਚਰ ਨੂੰ ਪਿੱਛੇ ਹਟਾਇਆ।
ਇਹ ਖ਼ਬਰ ਵੀ ਪੜ੍ਹੋ : ਕਮਾਈ ’ਚ ਭਾਰਤੀ ਫ਼ਿਲਮਾਂ ਯੂਰਪ ਤੋਂ ਅੱਗੇ ਨਿਕਲੀਆਂ, 2023 ’ਚ ਸਾਡੀਆਂ ਫ਼ਿਲਮਾਂ ਨੇ ਕਮਾਏ 12,400 ਕਰੋੜ ਰੁਪਏ
ਦੱਸ ਦਈਏ ਕਿ ਇਹ ਘਟਨਾ ਅਜਨਾਲਾ ਦੇ ਪਿੰਡ ਛੀਨਾ ’ਚ ਜਸਵਿੰਦਰ ਸਿੰਘ ਦੇ ਘਰ ਵਾਪਰੀ, ਜਿੱਥੇ ਪੂਰਾ ਪਰਿਵਾਰ ਅੱਗ ਬਾਲ ਕੇ ਲੋਹੜੀ ਮਨਾ ਰਿਹਾ ਸੀ। ਪੂਰਾ ਪਰਿਵਾਰ ਅੱਗ ਬਾਲ ਕੇ ਉਸ ਦੇ ਆਲੇ-ਦੁਆਲੇ ਬੈਠਾ ਹੋਇਆ ਸੀ ਪਰ ਅਚਾਨਕ ਇਕ ਧਮਾਕਾ ਹੋਇਆ ਅਤੇ ਹਵਾ ’ਚ ਉੱਡੀਆਂ ਚੰਗਿਆੜੀਆਂ ਪੂਰੇ ਪਰਿਵਾਰ 'ਤੇ ਆ ਡਿੱਗੀਆਂ। ਹਾਲਾਂਕਿ ਹਾਦਸੇ ’ਚ ਕਿਸੇ ਵੀ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਚੰਗਿਆੜੀਆਂ ਨੇ ਉਨ੍ਹਾਂ ਦੇ ਕੱਪੜੇ ਸਾੜ ਦਿੱਤੇ। ਪਰਿਵਾਰ ਮੁਤਾਬਕ ਅੱਗ ਸਿੱਧੀ ਫਰਸ਼ ’ਤੇ ਬਾਲੀ ਗਈ ਸੀ। ਗਰਮੀ ਕਾਰਨ ਫਰਸ਼ ਫਟ ਗਿਆ ਅਤੇ ਚੰਗਿਆੜੀਆਂ ਹਵਾ ਨਾਲ ਉੱਪਰ ਵੱਲ ਉੱਡ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅੰਮ੍ਰਿਤਸਰ ਤੋਂ ਡਿਬਰੂਗੜ੍ਹ ਤੱਕ ਛਾਈ ਸਾਲ ਦੀ ਸਭ ਤੋਂ ਸੰਘਣੀ ਧੁੰਦ, ਕਈ ਟਰੇਨਾਂ ਤੇ ਉਡਾਣਾਂ ਪ੍ਰਭਾਵਿਤ
NEXT STORY