ਅੰਮ੍ਰਿਤਸਰ (ਨੀਰਜ)- ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਰੌੜਾਂਵਾਲਾ ਖ਼ੁਰਦ ਦੇ ਇਲਾਕੇ ਵਿੱਚ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਰਹੇ ਘੁਸਪੈਠੀਏ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਕਈ ਵਾਰ ਰੁਕਣ ਦੀ ਚਿਤਾਵਨੀ ਦਿੱਤੀ ਗਈ। ਪਰ, ਇਸ ਦੇ ਬਾਵਜੂਦ ਉਹ ਲਗਾਤਾਰ ਫੈਂਸਿੰਗ (ਕੰਡਿਆਲੀ ਤਾਰ) ਵੱਲ ਅੱਗੇ ਵਧਦਾ ਰਿਹਾ, ਜਿਸ ਕਾਰਨ ਸਰਹੱਦ ਦੀ ਸੁਰੱਖਿਆ ਨੂੰ ਦੇਖਦੇ ਹੋਏ ਤਾਇਨਾਤ ਜਵਾਨਾਂ ਨੂੰ ਗੋਲੀ ਚਲਾਉਣੀ ਪਈ ਅਤੇ ਘੁਸਪੈਠੀਆ ਮੌਕੇ ’ਤੇ ਹੀ ਮਾਰਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਬੱਸ ਹਾਦਸਾ, 2 ਯਾਤਰੀਆਂ ਦੀ ਮੌਤ, ਕਈ ਵਾਹਨ ਚਪੇਟ 'ਚ ਆਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੰਮ੍ਰਿਤਸਰ: BSF ਨੇ 7 ਦਿਨਾਂ ’ਚ ਫੜੀ ਹੈਰੋਇਨ ਦੀ ਵੱਡੀ ਖੇਪ; ਖੇਪ ਸੁੱਟ ਕੇ ਵਾਪਸ ਪਰਤ ਰਹੇ ਡਰੋਨ
NEXT STORY