ਬਟਾਲਾ (ਸਾਹਿਲ, ਬੇਰੀ)- 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏ.ਐੱਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਜਰਨੈਲ ਸਿੰਘ ਉਰਫ ਲਾਡੀ ਵਾਸੀ ਪਿੰਡ ਨਵਾਂ ਕਿਲਾ ਦੇਸਾ ਸਿੰਘ ਨੇ ਲਿਖਵਾਇਆ ਹੈ ਕਿ ਬੀਤੀ 28 ਅਗਸਤ ਨੂੰ ਮੂੰਹਨੇਰੇ ਪੌਣੇ ਚਾਰ ਵਜੇ ਦੇ ਕਰੀਬ ਵਿਦੇਸ਼ੀ ਨੰਬਰ ਤੋਂ ਮੇਰੀ ਮੋਬਾਈਲ ’ਤੇ ਲਗਾਤਰ ਪੰਜ ਵਾਰ ਵ੍ਹਟਸਐਪ ਕਾਲ ਆਈ, ਜੋ ਮੈਂ ਸੁੱਤਾ ਹੋਣ ਕਰ ਕੇ ਫੋਨ ਚੁੱਕ ਨਹੀਂ ਸਕਿਆ, ਜਿਸ ਦੇ ਕਰੀਬ 10 ਮਿੰਟ ਬਾਅਦ ਸਵੇਰੇ 4 ਵਜੇ ਮੁੜ ਉਕਤ ਨੰਬਰ ਤੋਂ ਇਕ ਵੁਆਇਸ ਰਿਕਾਡਿੰਗ ਪ੍ਰਾਪਤ ਹੋਈ, ਜਿਸ ਵਿਚ ਅਣਪਛਾਤੇ ਵਿਅਕਤੀ ਵਲੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਤੁਸੀਂ ਤਿੰਨ ਦਿਨਾਂ ਵਿਚ ਉਕਤ ਰਕਮ ਦਾ ਪ੍ਰਬੰਧ ਨਾ ਕੀਤਾ ਤਾਂ ਤੈਨੂੰ ਮਾਰ ਦੇਣਾ ਹੈ।
ਇਹ ਵੀ ਪੜ੍ਹੋ- ਸਿਹਤ ਕਰਮਚਾਰੀ ਦੀ ਸ਼ਰਮਨਾਕ ਕਰਤੂਤ, ਡੇਢ ਦਰਜਨ ਮਹਿਲਾ ਕਰਮਚਾਰੀਆਂ ਨੂੰ ਕਰਦਾ ਸੀ...
ਉਕਤ ਦਰਖਾਸਤਕਰਤਾ ਨੇ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਅੱਗੇ ਲਿਖਵਾਇਆ ਹੈ ਕਿ ਇਸ ਤੋਂ ਬਾਅਦ 30 ਜੁਲਾਈ ਦੀ ਰਾਤ 1 ਵਜੇ ਦੇ ਕਰੀਬ ਫੋਨ ਆਇਆ ਪਰ ਫੋਨ ਨਾ ਚੁੱਕਣ ’ਤੇ ਵੁਆਇਸ ਰਿਕਾਡਿੰਗ ਭੇਜੀ ਗਈ ਕਿ ਤੈਨੂੰ ਰਿਜਲਟ ਮਿਲਣ ਵਾਲਾ ਹੈ ਤੇ ਤੂੰ 2 ਕਰੋੜ ਦੀ ਜਗ੍ਹਾ 4 ਕਰੋੜ ਦੇ ਕੇ ਛੁੱਟੇਗਾ। ਉਕਤ ਤਫਤੀਸ਼ੀ ਅਫਸਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਸੀ.ਆਈ.ਏ. ਸਟਾਫ ਬਟਾਲਾ ਦੇ ਇੰਚਾਰਜ ਸੁਖਰਾਜ ਸਿੰਘ ਵਲੋਂ ਕੀਤੇ ਜਾਣ ਦੇ ਬਾਅਦ ਐੱਸ.ਐੱਸ.ਪੀ ਬਟਾਲਾ ਦੀ ਮਨਜ਼ੂਰੀ ਮਿਲਣ ’ਤੇ ਕਾਰਵਾਈ ਕਰਦਿਆਂ ਥਾਣਾ ਘਣੀਏ ਕੇ ਬਾਂਗਰ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ 16, 17, 18, 19 ਤੱਕ ਦੀ ਨਵੀਂ Update
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਕਾਰਡਿੰਗ ਭੇਜ ਕੇ ਮੰਗੀ 50 ਲੱਖ ਦੀ ਫਿਰੌਤੀ, ਕੇਸ ਦਰਜ
NEXT STORY