ਬਟਾਲਾ (ਸਾਹਿਲ, ਯੋਗੀ)- ਬੀਤੀ ਰਾਤ ਚੋਰਾਂ ਵੱਲੋਂ ਮੁਲਤਾਨੀ ਮੁਹੱਲਾ ਸਥਿਤ ਇਕ ਕਰਿਆਨੇ ਦੀ ਦੁਕਾਨ ’ਚੋਂ ਨਕਦੀ ਅਤੇ ਸਾਮਾਨ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੱਸ਼ ਪੁੱਤਰ ਰਜਿੰਦਰ ਕੁਮਾਰ ਵਾਸੀ ਚੱਕਰੀ ਬਾਜ਼ਾਰ ਬਟਾਲਾ ਨੇ ਦੱਸਿਆ ਕਿ ਉਸਦੀ ਮੁਲਤਾਨੀ ਮੁਹੱਲਾ ਓਹਰੀ ਚੌਕ ਵਿਖੇ ਕਸ਼ਿਸ਼ ਕੰਨਫੈਕਸ਼ਨਰੀ ਨਾਂ ਦੀ ਦੁਕਾਨ ਹੈ ਅਤੇ ਰੋਜ਼ਾਨਾ ਦੀ ਤਰਾਂ ਬੀਤੀ ਰਾਤ ਉਹ ਵੀ ਦੁਕਾਨ ਨੂੰ ਬੰਦ ਕਰਕੇ ਘਰ ਚਲਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨ ਲਈ WEATHER ALERT! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਦਿੱਤੀ ਚਿਤਾਵਨੀ
ਅੱਜ ਸਵੇਰੇ ਸਾਨੂੰ ਸਾਡੇ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਤਾਲਾ ਟੁੱਟਾ ਪਿਆ ਹੈ, ਜਿਸ ਦੇ ਬਾਅਦ ਉਹ ਤੁਰੰਤ ਦੁਕਾਨ ’ਤੇ ਦੇਖਿਆ ਕਿ ਦੁਕਾਨ ਦਾ ਮੇਨ ਲੱਕੜ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਚੋਰ ਅੰਦਰ ਪਈ ਕਰੀਬ 30 ਹਜ਼ਾਰ ਰੁਪਏ ਨਕਦੀ ਅਤੇ ਕਰੀਬ 6/7 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਜਾ ਚੁੱਕੇ ਸਨ। ਉਸ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਸਿਟੀ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਅਤੇ ਸਿਟੀ ਪੁਲਸ ਨੇ ਆਣ ਕੇ ਮੌਕਾ ਵੀ ਦੇਖ ਲਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸ਼ੂਟਰ ਗ੍ਰਿਫਤਾਰ
ਪੰਜਾਬ 'ਚ 4 ਦਿਨ ਲਈ WEATHER ALERT! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਦਿੱਤੀ ਚਿਤਾਵਨੀ
NEXT STORY