ਗੁਰਦਾਸਪੁਰ (ਹੇਮੰਤ, ਜੀਤ ਮਠਾਰੂ) : ਸਥਾਨਕ ਕੇਂਦਰੀ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਇਕ ਮਹਿਲਾ ਕੈਦੀ ਨੇ ਆਪਣੀ ਚੁੰਨੀ ਨਾਲ ਫਾਹਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਜੇਲ੍ਹ ਦੇ ਸਟਾਫ ਨੇ ਸਮਾਂ ਰਹਿੰਦੇ ਉਸ ਨੂੰ ਬਚਾ ਕੇ ਸਿਵਲ ਹਸਪਤਾਲ ਗੁਰਦਾਸਪੁਰ 'ਚ ਦਾਖਲ ਕਰਵਾਇਆ। ਫਿਲਹਾਲ ਔਰਤ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ਧੀ ਨੂੰ ਸਹੁਰੇ ਘਰ ਛੱਡ ਕੇ ਆ ਰਹੇ ਪਿਤਾ ਦੀ ਸੜਕ ਹਾਦਸੇ 'ਚ ਮੌਤ
ਸਿਵਲ ਹਸਪਤਾਲ 'ਚ ਮਹਿਲਾ ਕੈਦੀ ਮਨਿੰਦਰ ਕੌਰ ਪਤਨੀ ਓਂਕਾਰ ਸਿੰਘ ਵਾਸੀ ਗੁਰਦਾਸਪੁਰ ਦੇ ਨਾਲ ਪਹੁੰਚੀ ਜੇਲ੍ਹ ਪੁਲਸ ਅਧਿਕਾਰੀ ਬਲਵਿੰਦਰ ਕੌਰ ਨੇ ਦੱਸਿਆ ਕਿ ਔਰਤ ਆਪਣੇ ਸਹੁਰੇ ਦੀ ਹੱਤਿਆ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੀ ਹੈ, ਜੋ ਕਿ ਪਿਛਲੇ 4 ਸਾਲ ਤੋਂ ਜੇਲ੍ਹ ਵਿਚ ਬੰਦ ਹੈ।
ਇਹ ਵੀ ਪੜ੍ਹੋ : ਤਰਨਤਾਰਨ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰ 'ਚ ਬਜ਼ੁਰਗ ਔਰਤ ਨੂੰ ਥਾਣੇਦਾਰ ਨੇ ਮਾਰੇ ਧੱਕੇ
ਉਨ੍ਹਾਂ ਦੱਸਿਆ ਕਿ ਇਹ ਮਹਿਲਾ ਕੈਦੀ ਅੱਜ ਫੋਨ 'ਤੇ ਕਿਸੇ ਨਾਲ ਗੱਲਬਾਤ ਕਰ ਰਹੀ ਸੀ ਕਿ ਅਚਾਨਕ ਰੋਂਦੇ ਹੋਏ ਬਾਥਰੂਮ 'ਚ ਚਲੀ ਗਈ, ਜਿੱਥੇ ਇਸ ਨੇ ਆਪਣੀ ਚੁੰਨੀ ਨਾਲ ਫਾਹਾ ਲਗਾਉਣ ਦੀ ਕੋਸ਼ਿਸ਼ ਕੀਤੀ। ਔਰਤ ਨੂੰ ਜੇਲ੍ਹ ਦੀ ਪੁਲਸ ਨੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਫੇਸਬੁੱਕ ’ਤੇ ਹੋਈ ਦੋਸਤੀ ਗੂਗਲ ਟ੍ਰਾਂਸਲੇਟ ਨੇ ਕੀਤੀ ਗੂੜ੍ਹੀ, ਪਠਾਨਕੋਟ ਪਹੁੰਚੀ ਅਮਰੀਕਨ ਕੁੜੀ, ਗੁਰਦੁਆਰੇ ’ਚ ਲਈਆਂ ਲਾਵਾਂ
NEXT STORY