ਅੰਮ੍ਰਿਤਸਰ (ਛੀਨਾ)- ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਚਲੀਆਂ ਖਾਮੀਆਂ ਨੂੰ ਲੈ ਕੇ ਹਸਪਤਾਲ ਦੇ ਐਡੀਸ਼ਨਲ ਸਕੱਤਰ ਡਾ. ਏ. ਪੀ. ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਅੰਮ੍ਰਿਤਸਰ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਦਰਮਿਆਨ ਛਿੜੇ ਵਿਵਾਦ ਨੂੰ ਪਾਰਟੀ ਹਾਈਕਮਾਨ ਨੂੰ ਥੋੜਾ ਸੰਜੀਦਗੀ ਨਾਲ ਹੱਲ ਕਰਨਾ ਚਾਹੀਦਾ ਹੈ, ਕਿਉਂਕਿ ਸੀਨੀਅਰ ਲੀਡਰਸ਼ਿਪ ਦੀ ਚੁੱਪ ਕਾਰਨ ਇਹ ਵਿਵਾਦ ਦਿਨੋਂ-ਦਿਨ ਭੱਖਦਾ ਜਾ ਰਿਹਾ ਹੈ। ਭਾਵੇਂ ਡਾ. ਏ. ਪੀ. ਸਿੰਘ ਵੱਲੋਂ ਹੁਣ ਤੱਕ ਜਨਤਕ ਤੌਰ ’ਤੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ- ਡੇਂਗੂ ਤੋਂ ਬਾਅਦ ਹੁਣ ਇਸ ਬੀਮਾਰੀ ਨੇ ਘੇਰੇ ਅੰਮ੍ਰਿਤਸਰ ਦੇ ਵਾਸੀ, ਬੱਚਿਆਂ ਤੇ ਬਜ਼ੁਰਗਾਂ ਨੂੰ ਵਧੇਰੇ ਖ਼ਤਰਾ
ਦੂਜੇ ਪਾਸੇ ਤਲਬੀਰ ਸਿੰਘ ਗਿੱਲ ਨੇ ਪਿਛਲੇ ਦਿਨੀਂ ਇਕ ਜਾਰੀ ਕੀਤੀ ਗਈ ਵੀਡੀਓ ’ਚ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਦਾ ਨਾਂ ਲੈਂਦਿਆਂ ਦੋਸ਼ ਲਗਾਇਆ ਸੀ ਕਿ ਇਹ ਸਾਰੇ ਹੀ ਡਾ. ਏ. ਪੀ. ਸਿੰਘ ਤੋਂ ਭਾਰੀ ਖਫ਼ਾ ਹਨ ਪਰ ਬੋਲਦਾ ਕੋਈ ਨਹੀਂ ਕਿਉਂਕਿ ਉਹ ਖ਼ੁਦ ਅੰਦਰਖਾਤੇ ਮੰਨਦੇ ਹਨ ਕਿ ਸੁਣਵਾਈ ਨਹੀਂ ਹੁੰਦੀ। ਜੇਕਰ ਇਸ ਗੱਲ ’ਚ ਥੋੜ੍ਹੀ ਜਿਹੀ ਵੀ ਸੱਚਾਈ ਹੈ ਤਾਂ ਇਹ ਅਕਾਲੀ ਦਲ ਦੇ ਭਵਿੱਖ ਲਈ ਠੀਕ ਨਹੀਂ, ਇਸ ਨਾਲ ਆਉਣ ਵਾਲੇ ਸਮੇਂ ’ਚ ਰੌਲਾ ਹੋਰ ਵੱਧ ਸਕਦਾ ਹੈ।
ਇਹ ਵੀ ਪੜ੍ਹੋ- ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ ਬਾਹਰ ਖੜ੍ਹੀ ਲਗਜ਼ਰੀ ਗੱਡੀ ਭੰਨੀ
ਪੰਜਾਬ ਦੀ ਸਿਆਸਤ ’ਚ ਪਹਿਲਾਂ ਹੀ ਹਾਸ਼ੀਏ ’ਤੇ ਪਹੁੰਚ ਚੁੱਕੇ ਅਕਾਲੀ ਦਲ ਲਈ ਇਹ ਵੇਲਾ ਬੇਹੱਦ ਸੰਵੇਦਨਸ਼ੀਲ ਹੈ, ਜਿਸ ਸਦਕਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੁਣ ਆਪਣੀ ਚੁੱਪੀ ਤੋੜਦਿਆਂ ਇਸ ਸਾਰੇ ਵਿਵਾਦ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਇਸ ਦਾ ਸੰਜੀਦਗੀ ਨਾਲ ਕੋਈ ਪੁਖਤਾ ਹੱਲ ਕੱਢਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ’ਚ ਪਾਰਟੀ ਅੰਦਰ ਬਗਾਵਤ ਜ਼ੋਰ ਫੜ ਸਕਦੀ ਹੈ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਤੇ ਸਬ-ਜੇਲ੍ਹ 'ਚ ਚਲਾਈ ਤਲਾਸ਼ੀ ਮੁਹਿੰਮ, 17 ਮੋਬਾਇਲ, 6 ਈਅਰ ਫੋਨ ਸਣੇ ਨਸ਼ੀਲੇ ਪਦਾਰਥ ਬਰਾਮਦ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ਤੇ ਸਬ-ਜੇਲ੍ਹ 'ਚ ਚਲਾਈ ਤਲਾਸ਼ੀ ਮੁਹਿੰਮ, 17 ਮੋਬਾਇਲ, 6 ਈਅਰ ਫੋਨ ਸਣੇ ਨਸ਼ੀਲੇ ਪਦਾਰਥ ਬਰਾਮਦ
NEXT STORY