ਤਰਨਤਾਰਨ (ਬਲਵਿੰਦਰ ਕੌਰ) : ਮੰਡ ਖੇਤਰ ਅਧੀਨ ਆਉਂਦੇ ਪਿੰਡ ਚੱਕ ਮਾਹਿਰ ਵਿਖੇ ਬ੍ਰਹਮਗਿਆਨੀ ਬਾਬਾ ਬੀਰ ਸਿੰਘ ਜੀ ਸ਼ਹੀਦ ਦੀ ਯਾਦ ਨੂੰ ਸਮਰਪਿਤ ਇਕ ਰੋਜ਼ਾ ਧਾਰਮਕ ਜੋੜ ਮੇਲਾ 10 ਮਈ ਨੂੰ ਸਮੂਹ ਸੰਗਤਾਂ ਦੇ ਵਡਮੁੱਲੇ ਸਹਿਯੋਗ ਨਾਲ ਸ਼ਰਧਾ-ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲਾ ਪ੍ਰਬੰਧਕ ਕਮੇਟੀ ਦੇ ਸਮੂਹ ਆਗੂਆਂ ਨੇ ਦੱਸਿਆ ਕਿ ਮਹਾਪੁਰਸ਼ਾਂ ਦੇ ਗੁਰਦੁਆਰਾ ਅਸਥਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ 8 ਮਈ ਨੂੰ ਆਰੰਭ ਕੀਤੀ ਜਾਵੇਗੀ, ਜਿਸਦੇ ਭੋਗ 10 ਮਈ ਨੂੰ ਪਾਏ ਜਾਣਗੇ। ਉਪਰੰਤ ਖੁੱਲ੍ਹੇ ਪੰਡਾਲ 'ਚ ਧਾਰਮਕ ਦੀਵਾਨ ਸਜਾਏ ਜਾਣਗੇ, ਜਿਸ 'ਚ ਪੰਥ ਪ੍ਰਸਿੱਧ ਧਾਰਮਕ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਮੌਕੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ, ਬਾਬਾ ਬੰਤਾ ਸਿੰਘ ਜੀ, ਬਾਬਾ ਨੰਦ ਸਿੰਘ ਜੀ ਮੁੰਡਾਪਿੰਡ, ਬਾਬਾ ਜਗਤਾਰ ਸਿੰਘ ਚੋਹਲਾ ਸਾਹਿਬ, ਮਾਤਾ ਸਰਬਜੀਤ ਕੌਰ ਛਾਪੜੀ ਸਾਹਿਬ ਤੋਂ ਇਲਾਵਾ ਹੋਰ ਵੀ ਸੰਤ-ਮਹਾਪੁਰਸ਼ ਹਾਜ਼ਰੀਆਂ ਭਰਨਗੇ। ਦੀਵਾਨਾਂ ਦੀ ਸਮਾਪਤੀ ਉਪਰੰਤ ਸ਼ਾਮ 4 ਵਜੇ ਮੋਗਾ ਅਤੇ ਗੁਰਦਾਸਪੁਰ ਦੀਆਂ ਓਪਨ ਟੀਮਾਂ ਵਿਚਕਾਰ ਕਬੱਡੀ ਦਾ ਫਸਵਾਂ ਸ਼ੋਅ ਮੈਚ ਵੀ ਦਰਸ਼ਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਬਣੇਗਾ, ਜਿਸ ਦਾ ਉਦਘਾਟਨ ਸਮੂਹ ਮਹਾਪਰੁਸ਼ਾਂ ਵੱਲੋਂ ਕੀਤਾ ਜਾਵੇਗਾ। ਪੁੱਜੀਆਂ ਸੰਗਤਾਂ ਵਾਸਤੇ ਗੁਰੂ ਘਰ ਕਾ ਲੰਗਰ ਪੂਰਾ ਦਿਨ ਅਤੁੱਟ ਵਰਤਾਇਆ ਜਾਵੇਗਾ।
ਪ੍ਰਧਾਨ ਭੁਪਿੰਦਰ ਸਿੰਘ ਸੇਰੋਂ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਮਾਨ
NEXT STORY