ਬਟਾਲਾ (ਜ.ਬ., ਯੋਗੀ, ਅਸ਼ਵਨੀ)- ਐੱਸ.ਐੱਸ.ਪੀ ਬਟਾਲਾ ਗੌਰਵ ਤੁਰਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਦਿਆਂ ਟ੍ਰੈਫਿਕ ਪੁਲਸ ਵਿਭਾਗ ਬਟਾਲਾ ਵਲੋਂ ਟ੍ਰੈਫਿਕ ਦੀ ਸਮੱਸਿਆ ਦਾ ਸੁਚਾਰੂ ਢੰਗ ਨਾਲ ਨਿਰੰਤਰ ਹੱਲ ਕੱਢਿਆ ਜਾ ਰਿਹਾ ਹੈ। ਬੀਤੀ ਦੇਰ ਸ਼ਾਮ ਟਰੈਫਿਕ ਇੰਚਾਰਜ ਐੱਸ.ਆਈ ਰਵੀ ਕੁਮਾਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਸ ਬਟਾਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਹਿਰ ਦੇ ਗਾਂਧੀ ਚੌਕ ਨੇੜੇ ਵਿਸ਼ੇਸ਼ ਨਾਕਾਬੰਦੀ ਕਰਕੇ ਜਿਥੇ ਦੁਪਹੀਆ ਵਾਹਨਾਂ ਦੇ ਚਾਲਾਨ ਕੱਟੇ, ਉਥੇ ਬੁਲਟ ਮੋਟਰਸਾਈਕਲ ਵਾਲਿਆਂ ’ਤੇ ਫਿਰ ਸ਼ਿਕੰਜਾ ਕੱਸ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਐੱਸ.ਆਈ ਰਵੀ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿਚ ਨਿਰੰਤਰ ਆਵਾਜ਼ ਪ੍ਰਦੂਸ਼ਣ ਕਰਦੇ ਬੁਲਟਮੋਟਰਸਾਈਕਲ ਚਾਲਕਾਂ ਦੇ ਟ੍ਰੈਫਿਕ ਪੁਲਸ ਨੇ ਜਿਥੇ ਚਾਲਾਨ ਕੱਟੇ, ਉਥੇ ਭਵਿੱਖ ਵਿਚ ਆਪਣੇ ਬੁਲਟਮੋਟਰਸਾਈਕਲਾਂ ਦੇ ਪਟਾਕੇ ਨਾ ਵਜਾਉਣ ਦੀ ਸਖ਼ਤ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਟ੍ਰੈਫਿਕ ਪੁਲਸ ਵਿਭਾਗ ਪਟਾਕੇ ਮਾਰਨ ਵਾਲੇ ਬੁਲਮੋਟਰਸਾਈਕਲ ਨਹੀਂ ਚੱਲਣ ਦੇਵੇਗਾ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਖ ਉਦੇਸ਼ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਅਤੇ ਆਵਾਜ਼ ਪ੍ਰਦੂਸ਼ਣ ਤੋਂ ਮੁਕਤ ਤੇ ਟ੍ਰੈਫਿਕ ਸਮੱਸਿਆ ਤੋਂ ਰਾਹਤ ਵਾਤਾਵਰਣ ਮੁਹੱਈਆ ਕਰਵਾਉਣਾ ਹੈ, ਜਿਸ ਲਈ ਸਮੁੱਚੀ ਟ੍ਰੈਫਿਕ ਪੁਲਸ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨਾਲ ਏ.ਐੱਸ.ਆਈ ਰਣਜੀਤ ਸਿੰਘ ਬਾਜਵਾ ਤੇ ਹੋਰ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਸ਼ੱਕੀ ਹਾਲਾਤ ’ਚ ਜਨਾਨੀ ਦੀ ਮੌਤ, 3 ਸਾਲ ਪਹਿਲਾਂ ਹੋਇਆ ਸੀ ਵਿਆਹ
NEXT STORY