ਸ਼੍ਰੀਨਗਰ- ਪਹਿਲਗਾਮ 'ਚ ਹੋਏ ਭਿਆਨਕ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ 5 ਅੱਤਵਾਦੀਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ 'ਚੋਂ ਤਿੰਨ ਪਾਕਿਸਤਾਨੀ ਨਾਗਰਿਕ ਅਤੇ 2 ਜੰਮੂ ਕਸ਼ਮੀਰ ਦੇ ਨਿਵਾਸੀ ਸ਼ਾਮਲ ਹਨ। ਅਧਿਕਾਰੀਆਂ ਨੇ ਇਸ ਖੇਤਰ 'ਚ ਪਿਛਲੇ 2 ਦਹਾਕਿਆਂ 'ਚ ਹੋਏ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਫੜਣ ਲਈ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਜਾਂਚ ਏਜੰਸੀਆਂ ਨੇ ਤਿੰਨ ਪਾਕਿਸਤਾਨੀ ਨਾਗਰਿਕਾਂ ਦੀ ਪਛਾਣ ਕੀਤੀ ਹੈ- ਆਸਿਫ਼ ਫ਼ੌਜੀ ਉਰਫ਼ ਮੂਸਾ, ਸੁਲੇਮਾਨ ਸ਼ਾਹ ਉਰਫ਼ ਯੂਨੁਸ ਅਤੇ ਅਬੂ ਤਲਹਾ ਉਰਫ਼ ਆਸਿਫ਼ ਹਨ। ਉਪਰੋਕਤ ਲੋਕਾਂ ਨੇ ਦੱਸਿਆ ਕਿ ਘਾਟੀ ਦੇ 2 ਹੋਰ ਅੱਤਵਾਦੀਆਂ- ਅਨੰਤਨਾਗ ਦੇ ਬਿਜਬੇਹਰਾ ਦਾ ਨਿਵਾਸੀ ਆਦਿਲ ਗੁਰੀ, ਜੋ 2018 'ਚ ਪਾਕਿਸਤਾਨ ਗਿਆ ਸੀ ਅਤੇ ਪੁਲਵਾਮਾ ਦਾ ਨਿਵਾਸੀ ਅਹਿਸਾਨ, ਜੋ 2018 'ਚ ਪਾਕਿਸਤਾਨ ਗਿਆ ਸੀ ਦੀ ਵੀ ਪਛਾਣ ਕੀਤੀ ਗਈ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਕਸ਼ਮੀਰੀ ਅੱਤਵਾਦੀ ਪਾਕਿਸਤਾਨ 'ਚ ਕਈ ਸਾਲ ਦੀ ਟਰੇਨਿੰਗ ਲੈਣ ਤੋਂ ਬਾਅਦ ਹਾਲ ਹੀ 'ਚ ਭਾਰਤ ਆਏ ਸਨ ਪਰ ਫ਼ੌਜੀ ਅਤੇ ਸ਼ਾਹ ਪਿਛਲੇ ਕੁਝ ਸਮੇਂ ਤੋਂ ਜੰਮੂ ਕਸ਼ਮੀਰ 'ਚ ਸਰਗਰਮ ਸਨ ਅਤੇ ਪੁੰਛ ਸਮੇਤ ਪਿਛਲੇ ਹਮਲਿਆਂ 'ਚ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਸਿਰਫ਼ ਪੁਰਸ਼ ਹੀ ਕਿਉਂ? ਪਹਿਲਗਾਮ ਹਮਲੇ 'ਚ ਔਰਤਾਂ ਨੂੰ ਬਖਸ਼ਿਆ! ਦੇਖੋ 26 ਮ੍ਰਿਤਕਾਂ ਦੀ ਪੂਰੀ Detail
ਪਹਿਲਗਾਮ ਦੇ ਬੈਸਰਨ ਮੈਦਾਨ 'ਚ ਮੰਗਲਵਾਰ ਨੂੰ ਹੋਏ ਹਮਲੇ 'ਚ ਸ਼ਾਮਲ ਅੱਤਵਾਦੀਆਂ ਨੇ ਨਾਗਰਿਕਾਂ, ਖ਼ਾਸ ਕਰ ਕੇ ਪੁਰਸ਼ਾਂ ਤੋਂ ਇਸਲਾਮੀ ਨਮਾਜ਼ ਪੜ੍ਹਨ ਲਈ ਕਿਹਾ ਸੀ। ਇਹ ਜਾਣਕਾਰੀ ਜਿਉਂਦੇ ਬਚੇ ਲੋਕਾਂ ਦੀ ਗਵਾਹੀ ਦੇ ਆਧਾਰ 'ਤੇ ਕੇਂਦਰੀ ਏਜੰਸੀਆਂ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਈ ਹੈ। ਜੰਮੂ ਕਸ਼ਮੀਰ 'ਚ ਅਧਿਕਾਰੀਆਂ ਨੇ ਪਹਿਲੇ ਹੀ ਤਿੰਨ ਸ਼ੱਕੀਆਂ ਦੇ ਸਕੈਚ ਜਾਰੀ ਕਰ ਦਿੱਤੇ ਹਨ ਅਤੇ ਉਨ੍ਹਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20-20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੂਸਾ ਨਾਂ ਦਾ ਹਮਲਾਵਰ ਮਈ 2024 'ਚ ਪੁੰਛ 'ਚ ਭਾਰਤੀ ਹਵਾਈ ਫ਼ੌਜ (ਆਈਏਐੱਫ) ਦੇ ਕਾਫ਼ਲੇ 'ਤੇ ਹੋਏ ਹਮਲੇ 'ਚ ਵੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਜੀਹਨੇ ਮੇਰਾ ਭਰਾ ਮਾਰਿਐ, ਮੈਨੂੰ ਓਹਦਾ ਸਿਰ ਚਾਹੀਦੈ...', ਲੈਫਟੀਨੈਂਟ ਵਿਨੈ ਦੀ ਭੈਣ ਨੇ CM ਕੋਲ ਲਗਾਈ ਗੁਹਾਰ
NEXT STORY