ਨਵੀਂ ਦਿੱਲੀ- ਸਫਦਰਜੰਗ ਹਸਪਤਾਲ ਨੇ ਆਪਣੇ ਰੋਬੋਟਿਕ ਸਰਜਰੀ ਪ੍ਰੋਗਰਾਮ 'ਚ ਇਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ। ਡਾਕਟਰਾਂ ਨੇ 36 ਸਾਲਾ ਔਰਤ 'ਤੇ ਢਿੱਡ ਵਿਚੋਂ ਵਿਸ਼ਾਲ ਟਿਊਮਰ ਨੂੰ ਰੋਬੋਟਿਕ ਸਰਜਰੀ ਜ਼ਰੀਏ ਹਟਾਇਆ। ਸਫਦਰਜੰਗ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੰਦੀਪ ਬਾਂਸਲ ਨੇ ਦੱਸਿਆ ਕਿ 18.2 x 13.5 ਸੈਂਟੀਮੀਟਰ ਮਾਪਣ ਵਾਲਾ ਐਡਰੀਨਲ ਟਿਊਮਰ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਐਡਰੀਨਲ ਟਿਊਮਰ ਹੈ, ਜਿਸ ਨੂੰ ਰੋਬੋਟਿਕ ਢੰਗ ਨਾਲ ਹਟਾਇਆ ਗਿਆ ਹੈ। ਸਰਜਰੀ ਦੇ ਤਿੰਨ ਦਿਨ ਬਾਅਦ ਔਰਤ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਹੁਣ ਉਹ ਠੀਕ ਹੈ।
ਰੋਬੋਟਿਕ ਸਰਜਰੀ ਦੇ ਬਹੁਤ ਸਾਰੇ ਫਾਇਦੇ ਹਨ - ਛੋਟੇ ਚੀਰੇ, ਘੱਟ ਦਰਦ, ਤੇਜ਼ ਰਿਕਵਰੀ ਅਤੇ ਕੰਮ 'ਤੇ ਜਲਦੀ ਵਾਪਸੀ। ਡਾ. ਵਾਸੂਦੇਵ ਨੇ ਕਿਹਾ ਕਿ ਜੇਕਰ ਇਹ ਸਰਜਰੀ ਰਵਾਇਤੀ ਖੁੱਲ੍ਹੇ ਆਪ੍ਰੇਸ਼ਨ ਰਾਹੀਂ ਕੀਤੀ ਜਾਂਦੀ, ਤਾਂ ਚੀਰਾ 20 ਸੈਂਟੀਮੀਟਰ ਤੋਂ ਵੱਧ ਲੰਬਾ ਹੁੰਦਾ ਅਤੇ ਪੂਰੀ ਤਰ੍ਹਾਂ ਠੀਕ ਹੋਣ ਵਿਚ ਕਈ ਹਫ਼ਤੇ ਲੱਗ ਜਾਂਦੇ। ਇਹ ਸਰਜਰੀ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਟਿਊਮਰ ਨਾ ਸਿਰਫ਼ ਇਕ ਵੱਡੇ ਆਕਾਰ ਦਾ ਹੋ ਗਿਆ ਸੀ ਸਗੋਂ ਤਿੰਨ ਮਹੱਤਵਪੂਰਨ ਅੰਗਾਂ - ਇਨਫੀਰੀਅਰ ਵੀਨਾ ਕਾਵਾ, ਜਿਗਰ ਅਤੇ ਸੱਜਾ ਗੁਰਦੇ ਨਾਲ ਵੀ ਜੁੜਿਆ ਹੋਇਆ ਸੀ। ਅਜਿਹੀ ਸਥਿਤੀ ਵਿਚ ਟਿਊਮਰ ਨੂੰ ਪੂਰੀ ਤਰ੍ਹਾਂ ਹਟਾਉਣਾ ਬਹੁਤ ਜੋਖਮ ਭਰਿਆ ਸੀ।
3ਡੀ ਵਿਜ਼ਨ ਤਕਨੀਕ ਨਾਲ ਸਰਜਰੀ ਜ਼ਿਆਦਾ ਸਟੀਕ ਹੁੰਦੀ ਹੈ। ਸਰਜਰੀ ਵਿਚ ਬਿਨਾਂ ਕਿਸੇ ਮੁਸ਼ਕਲ ਦੇ ਟਿਊਮਰ ਨੂੰ ਪੂਰੀ ਤਰ੍ਹਾਂ ਹਟਾਇਆ ਜਾ ਸਕਿਆ। ਇਸ ਨਾਲ ਮਰੀਜ਼ ਦੀ ਜਲਦੀ ਰਿਕਵਰੀ ਹੋ ਗਈ। ਡਾ ਸੰਦੀਪ ਬਾਂਸਲ ਨੇ ਕਿਹਾ ਕਿ ਇਹ ਪ੍ਰਾਪਤੀ ਸਫਦਰਜੰਗ ਹਸਪਤਾਲ ਦੀ ਰੋਬੋਟਿਕ ਸਰਜਰੀ ਵਿਚ ਮੁਹਾਰਤ ਅਤੇ ਸਾਰੇ ਮਰੀਜ਼ਾਂ ਨੂੰ ਅਤਿ-ਆਧੁਨਿਕ ਸਿਹਤ ਸੰਭਾਲ ਸੇਵਾਵਾਂ ਮੁਫਤ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੰਨੀ ਗੁੰਝਲਦਾਰ ਸਰਜਰੀ, ਜੇਕਰ ਕਿਸੇ ਨਿੱਜੀ ਹਸਪਤਾਲ ਵਿਚ ਕੀਤੀ ਜਾਂਦੀ ਤਾਂ ਲੱਖਾਂ ਰੁਪਏ ਖਰਚ ਹੋ ਸਕਦੇ ਸਨ ਜੋ ਕਿ ਇੱਥੇ ਮੁਫਤ ਵਿਚ ਸਫਲਤਾਪੂਰਵਕ ਕੀਤੀ ਗਈ।
ਪਹਿਲਗਾਮ ਹਮਲੇ ਮਗਰੋਂ ਭਾਰਤੀ ਜਲ ਸੈਨਾ ਤਿਆਰ-ਬਰ-ਤਿਆਰ, ਕਿਹਾ - "ਜਦੋਂ ਮਰਜ਼ੀ, ਜਿੱਥੇ ਮਰਜ਼ੀ, ਜਿਵੇਂ ਮਰਜ਼ੀ..."
NEXT STORY