ਗੁਰਦਾਸਪੁਰ(ਵਿਨੋਦ)-ਡੇਰਾ ਬਾਬਾ ਨਾਨਕ ਇਲਾਕੇ ’ਚ ਹੜ੍ਹ ਦਾ ਬਹੁਤ ਜ਼ਿਆਦਾ ਪ੍ਰਕੋਪ ਹੋਣ ਕਾਰਨ ਡੇਰਾ ਬਾਬਾ ਨਾਨਕ ਕੋਲ ਗੁ. ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਲਈ ਭਾਰਤੀ ਅਤੇ ਪਾਕਿਸਤਾਨ ਵਿਚ ਬਣੇ ਟਰਮੀਨਲਾਂ ’ਚ ਪਾਣੀ ਅਤੇ ਗਾਰ ਭਰ ਜਾਣ ਕਾਰਨ ਦੋਵੇਂ ਹੀ ਟਰਮੀਨਲ ਬਹੁਤ ਪ੍ਰਭਾਵਿਤ ਹੋਏ ਸਨ, ਜਿਸ ਸਬੰਧੀ ਟਰਮੀਨਲਾਂ ਵਿਚ ਕੰਮਕਾਜ ਠੱਪ ਹੋ ਗਿਆ ਸੀ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਭਾਰਤ ਸਰਕਾਰ ਵੱਲੋਂ ਬਣਾਏ ਗਏ ਕੋਰੀਡੋਰ ਟਰਮੀਨਲ ਵਿਚ ਅਧਿਕਾਰੀਆਂ ਨੇ ਜੰਗੀ ਪੱਧਰ ’ਤੇ ਸਫਾਈ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਪਹਿਲੇ ਪੜਾਅ ਵਿਚ ਟਰਮੀਨਲ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਟਰਮੀਨਲ ਵਿਚ ਮੌਜੂਦ ਚਿੱਕੜ ਨੂੰ ਹਟਾ ਕੇ ਸਾਫ਼ ਕੀਤਾ ਜਾ ਰਿਹਾ ਹੈ। ਇਹ ਸਫਾਈ ਦਾ ਕੰਮ ਕੁਝ ਦਿਨਾਂ ਵਿਚ ਪੂਰਾ ਹੋ ਜਾਵੇਗਾ, ਜਦ ਕਿ ਉਸ ਤੋਂ ਬਾਅਦ ਟਰਮੀਨਲ ਵਿਚ ਹੋਰ ਸਮੱਸਿਆਵਾਂ ਦੇ ਹੱਲ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ-ਪੰਜਾਬ ਵਿਚ ਰੱਦ ਹੋ ਗਈਆਂ ਛੁੱਟੀਆਂ, ਸਖ਼ਤ ਹੁਕਮ ਹੋਏ ਜਾਰੀ
ਅਧਿਕਾਰੀਆਂ ਅਨੁਸਾਰ ਰਾਵੀ ਨਦੀ ਵਿਚ ਆਏ ਖ਼ਤਰਨਾਕ ਹੜ੍ਹ ਦਾ ਟਰਮੀਨਲ ’ਤੇ ਬਹੁਤ ਵੱਡਾ ਪ੍ਰਭਾਵ ਪਿਆ ਅਤੇ ਟਰਮੀਨਲ ਵਿਚ ਕਈ ਫੁੱਟ ਪਾਣੀ ਆ ਗਿਆ, ਜਿਸ ਕਾਰਨ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਇਸੇ ਤਰ੍ਹਾਂ ਪਾਕਿਸਤਾਨ ਵਿਚ ਗੁ. ਸ੍ਰੀ ਕਰਤਾਰਪੁਰ ਸਾਹਿਬ ਸਮੇਤ ਪਾਕਿਸਤਾਨੀ ਕਰਤਾਰਪੁਰ ਟਰਮੀਨਲ ਵੀ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਇਆ ਸੀ, ਜਿਸ ਦੇ ਸੰਬੰਧ ਵਿਚ ਪਾਕਿਸਤਾਨ ਸਰਕਾਰ ਨੇ ਪਹਿਲੇ ਪੜਾਅ ਵਿਚ ਸ਼ਰਧਾਲੂਆਂ ਨੂੰ ਗੁ. ਸ੍ਰੀ ਕਰਤਾਰਪੁਰ ਸਾਹਿਬ ਜਾਣ ਤੋਂ ਰੋਕ ਕੇ ਸਫਾਈ ਆਦਿ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿ ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਟਰਮੀਨਲ ਦਾ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪਠਾਨਕੋਟ 'ਚ ਲੈਂਡਸਲਾਈਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਤਰਨਤਾਰਨ ਕਤਲਕਾਂਡ ਮਾਮਲੇ ‘ਚ ਦੂਜਾ ਮੁਲਜ਼ਮ ਅਰਸ਼ਦੀਪ ਗ੍ਰਿਫ਼ਤਾਰ
NEXT STORY