ਫਾਜ਼ਿਲਕਾ (ਵੈੱਬ ਡੈਸਕ, ਨਾਗਪਾਲ) : ਪੰਜਾਬ 'ਚ ਆਏ ਹੜ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ 'ਚ ਭਿਆਨਕ ਤਬਾਹੀ ਮਚਾਈ ਹੋਈ ਹੈ। ਇੱਥੇ ਹੜ੍ਹਾਂ ਕਾਰਨ 6185 ਘਰਾਂ 'ਚ ਪਾਣੀ ਵੜ ਗਿਆ ਹੈ ਅਤੇ 123 ਕਿਲੋਮੀਟਰ ਤੱਕ ਸੜਕਾਂ ਟੁੱਟ ਗਈਆਂ ਹਨ। ਇਸ ਦੇ ਨਾਲ ਹੀ 17 ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ! ਜਾਰੀ ਕੀਤੀ ਗਈ ਨੋਟੀਫਿਕੇਸ਼ਨ
ਉਨ੍ਹਾਂ ਦੱਸਿਆ ਕਿ ਕਰੀਬ 18 ਹਜ਼ਾਰ ਤੋਂ ਵੱਧ ਏਕੜ ਰਕਬਾ ਪ੍ਰਭਾਵਿਤ ਹੋ ਚੁੱਕਾ ਹੈ ਅਤੇ ਹੁਣ ਪਾਣੀ ਘੱਟਣ ਤੋਂ ਬਾਅਦ ਜਦੋਂ ਕਹਾਣੀ ਮੁੜ ਲੀਹ 'ਤੇ ਆਵੇਗੀ ਤਾਂ ਫਿਰ ਇਨ੍ਹਾਂ ਹਾਲਾਤਾਂ ਦਾ ਵੀ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਅਸੀਂ ਪਿੰਡਾਂ 'ਚ ਭੋਜਨ ਦੇ ਪੈਕਟ, ਦਵਾਈਆਂ ਅਤੇ ਤਰਪਾਲਾਂ ਵੱਡੀ ਮਾਤਰਾ 'ਚ ਵੰਡੀਆਂ ਹਨ। ਹੁਣ ਤੱਕ 8600 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਘਰਾਂ 'ਚ 2 ਵਾਰ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ 'ਚ ਤੀਜੇ ਪੱਧਰ 'ਚ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵੱਧਣ ਨੂੰ ਲੈ ਕੇ ਵੱਡੀ ਖ਼ਬਰ, ਨਵੀਂ UPDATE ਆਈ ਸਾਹਮਣੇ
ਮੰਤਰੀ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਕੋਈ ਵੀ ਘਰ ਅਜਿਹਾ ਨਾ ਰਹੇ, ਜਿੱਥੇ ਰਾਸ਼ਨ, ਦਵਾਈਆਂ ਜਾਂ ਚਾਰਾ ਨਾ ਪਹੁੰਚੇ। ਮੰਤਰੀ ਸੌਂਦ ਨੇ ਦੱਸਿਆ ਕਿ ਜ਼ਿਲ੍ਹੇ ਅਤੇ ਸਤਲੁਜ ਅਤੇ ਬਿਆਸ ਦੋਹਾਂ ਦਰਿਆਵਾਂ 'ਚੋਂ ਪਾਣੀ ਆਉਂਦਾ ਹੈ ਪਰ ਹੁਣ ਪਾਣੀ ਨਾਮਾਮੂਲੀ ਘਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਕੁੱਝ ਕੰਟਰੋਲ 'ਚ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਮੰਤਰੀ ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਪੰਜਾਬ ਦੇ ਆਗੂਆਂ 'ਤੇ ਵਰ੍ਹਦਿਆਂ ਕਿਹਾ ਕਿ ਇਹ ਆਗੂ ਕੇਂਦਰ ਤੋਂ ਕੋਈ ਰਾਸ਼ੀ ਨਹੀਂ ਲੈ ਕੇ ਆਏ, ਸਗੋਂ ਕਿਸ਼ਤੀਆਂ 'ਚ ਬੈਠ ਕੇ ਫੋਟੋਆਂ ਖਿੱਚਵਾ ਕੇ ਤੁਰਦੇ ਬਣੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਤਰਨਤਾਰਨ ਕਤਲਕਾਂਡ ਮਾਮਲੇ ‘ਚ ਦੂਜਾ ਮੁਲਜ਼ਮ ਅਰਸ਼ਦੀਪ ਗ੍ਰਿਫ਼ਤਾਰ
NEXT STORY