ਭਿੱਖੀਵਿੰਡ/ਬੀੜ ਸਾਹਿਬ ( ਭਾਟੀਆ, ਬਖਤਾਵਰ ) - ਪਿੰਡਾਂ ਦੀ ਨੁਹਾਰ ਬਦਲਣ 'ਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਦਾਰ ਤੇ ਪੂਰਾ ਕਰਵਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਭਿੱਖੀਵਿੰਡ ਦੇ ਬੀ. ਡੀ. ਪੀ. ਓ. ਕੁਲਦੀਪ ਸਿੰਘ ਨੇ ਜਗਬਾਣੀ ਨਾਲ ਗੱਲਬਾਤ ਕਰਦਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਕਰਵਾਏ ਜਾਣ ਅਤੇ ਪਿੰਡਾ ਅੰਦਰ ਅਧੂਰੇ ਪਏ ਕੰਮ ਨੂੰ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇਗਾ।
ਇਸ ਮੌਕੇ ਬੀ. ਡੀ. ਪੀ. ਓ. ਕੁਲਦੀਪ ਸਿੰਘ ਹੋਰਾ ਨੇ ਕਿਹਾ ਕਿ ਪੰਚਾਇਤ ਸਕੱਤਰਾਂ ਵੱਲੋ ਗ੍ਰਾਮ ਪੰਚਾਇਤਾਂ ਨਾਲ ਤਲਮੇਲ ਸਥਾਪਿਤ ਕਰਕੇ ਵਿਕਾਸ ਕਾਰਜਾਂ ਦੀ ਰੂਪਰੇਖਾ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਦਾ ਲੇਖਾਜੋਖਾ ਦਫਤਰ ਨੂੰ ਭੇਜਿਆ ਜਾਵੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਵਰਿੰਦਰਬੀਰ ਸਿੰਘ ਗਿੱਲ ਕਾਜੀ ਚੱਕ ਤੇ ਸਰਬਜੀਤ ਸਿੰਘ ਡਲੀਰੀ ਨੇ ਬੀ. ਡੀ.ਪੀ. ਓ. ਕੁਲਦੀਪ ਸਿੰਘ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਬਲਾਕ ਭਿੱਖੀਵਿੰਡ ਦੇ ਬੀ. ਡੀ. ਪੀ. ਓ. ਪਿਆਰ ਸਿੰਘ ਖਾਲਸਾ ਦੇ ਜਾਣ ਤੋਂ ਬਾਅਦ ਬੀ.ਡੀ.ਪੀ.ਓ ਸ੍ਰ ਕੁਲਦੀਪ ਸਿੰਘ ਨੇ ਆਪਣਾ ਅਹੁਦਾ ਸਭਾਲ ਲਿਆ।
ਅਖੀਰ 'ਚ ਬੀ. ਡੀ. ਪੀ. ਓ. ਕੁਲਦੀਪ ਸਿੰਘ ਨੇ ਕਾਂਗਰਸੀ ਆਗੂਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲਾਕ 'ਚ ਹਰ ਵਰਗ ਦੇ ਲੋਕਾ ਦਾ ਮਾਨ ਸਨਮਾਨ ਕੀਤਾ ਜਾਵੇਗਾ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰਸ਼ਾਨੀ ਆਉਦੀ ਹੈ ਤਾਂ ਉਹ ਸਿੱਧਾ ਮੇਰੇ ਧਿਆਨ 'ਚ ਲਿਆਂਦਾ ਜਾਵੇ ਅਤੇ ਮੈਂ ਉਸ ਦਾ ਕੰਮ ਪਹਿਲ ਦੇ ਅਦਾਰ 'ਤੇ ਕਰਾਂਗਾਂ। ਇਸ ਮੌਕੇ ਜਸਵਿੰਦਰ ਸਿੰਘ ਮਾੜੀਗੋੜ ਸਿੰਘ, ਸਰਵਨ ਸਿੰਘ ਲਾਡੀ ਆਦਿ ਹਾਜ਼ਰ ਸਨ।
ਦਾਣਾ ਮੰਡੀ ਖਾਲੜਾ 'ਚ ਖਰੀਦ ਤੇ ਲਿਫਟਿੰਗ ਦੇ ਪ੍ਰਬੰਧਾਂ ਤੋਂ ਆੜ੍ਹਤੀ ਤੇ ਕਿਸਾਨ ਖੁਸ਼
NEXT STORY