ਨਵੀਂ ਦਿੱਲੀ- ਇੱਥੇ ਸੁੰਦਰ ਨਗਰੀ ’ਚ ਇਕ ਵਿਅਕਤੀ ਨੇ ਫੋਨ ’ਤੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ। ਪਤਨੀ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪਤੀ ਨੇ ਵਟਸਐਪ ਕਾਲ ’ਤੇ ਤਿੰਨ ਵਾਰ ਤਲਾਕ, ਤਲਾਕ, ਤਲਾਕ ਕਿਹਾ ਤੇ ਉਸ ਤੋਂ ਬਾਅਦ ਉਸ ਦਾ ਨੰਬਰ ਬਲਾਕ ਕਰ ਦਿੱਤਾ। ਨੰਦ ਨਗਰੀ ਪੁਲਸ ਨੇ ਔਰਤ ਦੇ ਬਿਆਨ ’ਤੇ ਮੁਸਲਿਮ ਵੁਮੈਨ ਪ੍ਰੋਟੈਕਸ਼ਨ ਆਫ ਰਾਈਟਸ ਆਨ ਮੈਰਿਜ ਐਕਟ 2019 ਦੀ ਧਾਰਾ 4 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਸੁੰਦਰ ਨਗਰੀ ਦੀ ਰਹਿਣ ਵਾਲੀ 27 ਸਾਲਾ ਔਰਤ ਦਾ ਨਿਕਾਹ 22 ਅਪ੍ਰੈਲ 2025 ਨੂੰ ਹਾਪੁੜ ਦੇ ਰਹਿਣ ਵਾਲੇ ਆਸਿਫ਼ ਅਲੀ ਨਾਲ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਨਿਕਾਹ ਦੇ ਕੁਝ ਸਮੇਂ ਬਾਅਦ ਹੀ ਘਰੇਲੂ ਵਿਵਾਦਾਂ ਕਰ ਕੇ ਦੋਵਾਂ ਦੇ ਵਿਚਕਾਰ ਅਣਬਣ ਸ਼ੁਰੂ ਹੋ ਗਈ। ਵਿਵਾਦ ਇੰਨਾ ਵਧਿਆ ਕਿ ਕਰੀਬ ਇਕ ਸਾਲ ਪਹਿਲਾਂ ਆਸਿਫ਼ ਆਪਣੀ ਪਤਨੀ ਨੂੰ ਉਸ ਦੇ ਪੇਕੇ ਛੱਡ ਗਿਆ ਅਤੇ ਫਿਰ ਕਦੇ ਵਾਪਸ ਲੈਣ ਨਹੀਂ ਆਇਆ।
ਜਦੋਂ ਸੁਨੇਤਰਾ ਨੇ ਸ਼ਰਦ ਦੀਆਂ ਯੋਜਨਾਵਾਂ ’ਤੇ ਪਾਣੀ ਫੇਰਿਆ ਅਤੇ ਫੜਨਵੀਸ ਨੇ ਦਿਖਾਈ ਸਿਆਸੀ ਸੂਝਬੂਝ
NEXT STORY