ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਪੁਲਸ ਵੱਲੋਂ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਲੋਹਗੜ੍ਹ ਤੋਂ ਇੱਕ ਟਰੱਕ 'ਚੋਂ ਨੌ ਗਾਵਾਂ ਅਤੇ ਦੋ ਵੱਸ਼ੀਆਂ ਸਮੇਤ ਟਰੱਕ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਸ ਦੇ ਜਾਂਚ ਅਧਿਕਾਰੀ ਅਸ਼ਵਨੀ ਕੁਮਾਰ ਸਮੇਤ ਪੁਲਸ ਪਾਰਟੀ ਇਲਾਕੇ ਅੰਦਰ ਗਸ਼ਤ ਕਰ ਰਹੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਥਾਰ ਤੇ ਬੁਲਟ ਦੀ ਟੱਕਰ ਦੌਰਾਨ ਹੋਇਆ ਬਲਾਸਟ, ਮੁੰਡੇ ਦੀ ਮੌਕੇ 'ਤੇ ਮੌਤ
ਝੰਡੇਚੱਕ ਬਾਈਪਾਸ ਮੌਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੱਤਾ ਮਸੀਹ ਪੁੱਤਰ ਕਰਤਾਰ ਮਸੀਹ, ਸੰਤੋਸ਼ ਕੁਮਾਰੀ ਪਤਨੀ ਸੱਤਾ ਮਸੀਹ ਵਾਸੀਆਂਨ ਲੋਹਗੜ੍ਹ ਜੋ ਡੰਗਰਾਂ ਦਾ ਕੰਮ ਕਰਦੇ ਹਨ ਤੇ ਇਨ੍ਹਾਂ ਦੇ ਘਰ ਇੱਕ ਟਰੱਕ ਖੜ੍ਹਾ ਹੈ, ਜਿਸ 'ਤੇ ਸਾਰੇ ਮੁਲਜ਼ਮ ਗਾਵਾਂ ਲੱਦ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਜੂਨ ਦੀ ਸ਼ੁਰੂਆਤ ਮੀਂਹ ਨਾਲ, ਮੌਸਮ ਵਿਭਾਗ ਵੱਲੋਂ ਜਾਰੀ ਵੱਡੀ Update
ਇਸ ਬਾਰੇ ਇੱਤਲਾਹ ਮਿਲਣ 'ਤੇ ਤਫ਼ਤੀਸ਼ ਅਫਸਰ ਨੇ ਮੁਲਜ਼ਮ ਸੱਤਾ ਮਸੀਹ ਦੇ ਘਰ ਰੇਡ ਕੀਤਾ ਜਿਥੇ ਇਹ ਘਰ ਦੇ ਅੰਦਰ ਖੜ੍ਹਾ ਸੀ, ਟਰੱਕ 'ਤੇ ਤਰਪਾਲ ਪਾਈ ਹੋਈ ਸੀ ਅਤੇ ਜਿਸ 'ਚ 09 ਗਊਆਂ ਅਤੇ 02 ਵੱਛੀਆਂ ਨੂੰ ਸਮਰੱਥਾ ਤੋਂ ਵੱਧ ਠੂਸ ਕੇ ਰੱਸੀਆਂ ਨਾਲ ਬੰਨ੍ਹ ਕੇ ਲੱਦਿਆ ਹੋਇਆ ਸੀ, ਜਿਸ ਉਪਰੰਤ ਪੁਲਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਸੱਤਾ ਮਸੀਹ ਪੁੱਤਰ ਕਰਤਾਰ ਮਸੀਹ,ਸੰਤੋਸ਼ ਕੁਮਾਰੀ ਪਤਨੀ ਸੱਤਾ ਮਸੀਹ, ਅਸੀਸ ਪੁੱਤਰ ਸੱਤਾ ਮਸੀਹ ਵਾਸੀਆਂਨ ਲੋਹਗੜ੍ਹ, ਮੁਖਤਿਆਰ ਅਲੀ ਪੱਤਰ ਸੈਫ ਅਲੀ ਵਾਸੀ ਸੁਖਲ ਥਾਣਾ ਹੀਰਾ ਨਗਰ ਜੰਮੂ ਅਤੇ ਰੋਸਨਦੀਨ ਪੁੱਤਰ ਸਾਬਦੀਨ ਵਾਸੀ ਹੀਰਾ ਨਗਰ ਜੰਮੂ ਵਿਰੁੱਧ ਵੱਖ-ਵੱਖ ਧਾਰਾਂ ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ 'ਚ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਰਾਜ਼ੀਨਾਮੇ ਲਈ ਬੁਲਾ ਕੇ ਨੌਜਵਾਨ ਦਾ 6 ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡਾ ਹਾਦਸਾ, ਥਾਰ ਤੇ ਬੁਲਟ ਦੀ ਟੱਕਰ ਦੌਰਾਨ ਹੋਇਆ ਬਲਾਸਟ, ਮੁੰਡੇ ਦੀ ਮੌਕੇ 'ਤੇ ਮੌਤ
NEXT STORY