ਅੰਮ੍ਰਿਤਸਰ (ਜਸ਼ਨ)- ਸ਼੍ਰੀ ਰਾਮ ਲੱਲਾ ਦੇ ਆਗਮਨ ਨੂੰ ਲੈ ਕੇ ਗੁਰੂ ਨਗਰੀ ਪੂਰੀ ਤਰ੍ਹਾਂ ਸਜ ਗਈ ਹੈ। ਅੱਜ ਸ਼ਹਿਰ ਦੇ ਬਾਜ਼ਾਰ ਨੂੰ ਪੂਰੀ ਤਰ੍ਹਾਂ ਸਜੇ ਰਹੇ। ਸ਼ਹਿਰ ਦੇ ਕਈ ਬਾਜ਼ਾਰਾਂ ਵਿਚ ਕਈ ਦੁਕਾਨਾਂ ਅਤੇ ਸ਼ੋਅਰੂਮ ਮਾਲਕਾਂ ਨੇ ਜਗਮਗਾਉਂਦੀਆਂ ਲੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਯੁੱਧਿਆ ਵਾਂਗ ਜਿੱਥੇ ਦੇਸ਼ ਭਰ ਵਿਚ ਮੁੜ ਦੀਵਾਲੀ ਮਨਾਉਣ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਗੁਰੂ ਨਗਰੀ ਵਿਚ ਵੀ ਸ਼੍ਰੀ ਰਾਮ ਲੱਲਾ ਦੇ ਆਗਮਨ ਨੂੰ ਲੈ ਕੇ ਦੀਵਾਲੀ ਮਨਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸ ਨੂੰ ਲੈ ਕੇ ਕਈ ਰਾਮ ਭਗਤ ਬਾਜ਼ਾਰਾਂ ਅਤੇ ਮੁੱਖ ਚੌਕਾਂ ਵਿਚ ਜਾ ਕੇ ਲੋਕਾਂ ਨੂੰ ਦੀਵੇ ਵੰਡ ਰਹੇ ਹਨ ਤਾਂ ਜੋ ਲੋਕ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਦੇ ਅਯੁੱਧਿਆ ਆਉਣ ’ਤੇ ਦੀਵੇ ਜਗਾ ਕੇ ਇਸ ਦਿਨ ਨੂੰ ਆਪਣੇ ਜੀਵਨ ਦਾ ਇਤਿਹਾਸਕ ਦਿਨ ਬਣਾ ਸਕਣ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ਦੀ ਤਰੱਕੀ ਰੋਕਣ ਲਈ ਬੰਦ ਕੀਤੀ ਅਟਾਰੀ ਸਰਹੱਦ
22 ਜਨਵਰੀ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ
ਸ਼੍ਰੀ ਰਾਮ ਮੰਦਰ ’ਚ ਸ਼੍ਰੀ ਰਾਮ ਲੱਲਾ ਦੇ ਆਗਮਨ ਨੂੰ ਲੈ ਕੇ ਸ਼ਹਿਰ ਦੇ ਅੰਦਰੂਨੀ ਬਾਜ਼ਾਰ (ਵਾਲ ਸਿਟੀ) ਪੂਰੀ ਤਰ੍ਹਾਂ ਸਜ ਰਹੇ ਹਨ। ਲੋਕਾਂ ’ਚ ਭਾਰੀ ਉਤਸ਼ਾਹ ਹੈ। ਹਾਲਾਂਕਿ 22 ਜਨਵਰੀ ਨੂੰ ਇਕ ਦਿਨ ਰਹਿ ਗਿਆ ਹੈ ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਸ਼ਹਿਰ ਦੇ ਕਈ ਬਾਜ਼ਾਰ ਰੌਣਕਾਂ ਨਾਲ ਭਰੇ ਪਏ ਹਨ। ਸ਼ਹਿਰ ਦੀਆਂ ਕਈ ਦੁਕਾਨਾਂ ’ਤੇ ਸ਼੍ਰੀ ਰਾਮ ਦੇ ਸਟਿੱਕਰ, ਲੋਗੋ, ਝੰਡੇ, ਸ਼੍ਰੀ ਰਾਮ ਦੀ ਫੋਟੋ ਵਾਲੇ ਝੰਡੇ, ਲਾਕੇਟ, ਬਰੋਚ ਅਤੇ ਭਗਵਾਨ ਸ਼੍ਰੀ ਰਾਮ ਨਾਲ ਸਬੰਧਿਤ ਵਸਤਾਂ ਦੀ ਵਿਕਰੀ ਹੋ ਰਹੀ ਹੈ। ਸ਼ਹਿਰ ਦੇ ਦੁਕਾਨਦਾਰਾਂ ’ਚ ਫਿਰ ਦੀਵਾਲੀ ਦੇ ਤਿਉਹਾਰ ਵਰਗਾ ਮਾਹੌਲ ਬਣ ਗਿਆ ਹੈ।
ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ, 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਵੰਡੇ ਜਾ ਰਹੇ ਹਨ ਸੱਦਾ-ਪੱਤਰ, ਝੰਡੇ ਅਤੇ ਦੀਵੇ
ਸ਼ਹਿਰ ਦੇ ਸਾਰੇ ਪ੍ਰਮੁੱਖ ਸਥਾਨਾਂ ਅਤੇ ਚੌਕਾਂ ’ਤੇ ਰਾਮ ਭਗਤਾਂ ਵੱਲੋਂ ਵੱਡੀ ਗਿਣਤੀ ਵਿਚ ਦੀਵੇ ਵੰਡੇ ਜਾ ਰਹੇ ਹਨ। ਲਾਰੈਂਸ ਰੋਡ ਦੇ ਨਵਲਟੀ ਚੌਕ ਨੇੜੇ ਰਾਮ ਭਗਤਾਂ ਧੀਰਜ, ਕੈਲਾਸ਼ ਅਤੇ ਕਈ ਹੋਰਾਂ ਨੇ ਲੋਕਾਂ ਨੂੰ ਮੁਫ਼ਤ ਦੀਵੇ ਵੰਡੇ। ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਇਕ ਲੱਖ ਅੱਠ ਹਜ਼ਾਰ ਇਕ ਸੌ ਅੱਠ ਦੀਵੇ ਵੰਡ ਰਹੇ ਹਨ। ਇਸੇ ਤਰ੍ਹਾਂ ਸ਼ਹਿਰ ਦੇ ਹਾਲ ਬਜ਼ਾਰ, ਛੇਹਰਟਾ ਚੌਕ, ਕਚਹਿਰੀ ਚੌਕ ਅਤੇ ਹਾਲ ਬਾਜ਼ਾਰ ਦੇ ਆਲੇ-ਦੁਆਲੇ ਦੇ ਬਾਜ਼ਾਰਾਂ ’ਚ ਵੱਡੀ ਗਿਣਤੀ ਵਿਚ ਬਿਨਾਂ ਕਿਸੇ ਧਰਮ ਜਾਂ ਜਾਤ ਦੇ ਲੋਕ ਦੀਵੇ ਵੰਡ ਰਹੇ ਹਨ, ਤਾਂ ਜੋ ਸ਼ਹਿਰ ਦੇ ਹਰ ਘਰ ’ਚ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਦੇ ਆਗਮਨ ਦਾ ਜਸ਼ਨ ਮਨਾਇਆ ਜਾ ਸਕੇ। ਇਸ ਤੋਂ ਇਲਾਵਾ ਕਈ ਰਾਮ ਭਗਤ ਪਿਛਲੇ 15 ਦਿਨਾਂ ਤੋਂ ਘਰ-ਘਰ ਜਾ ਕੇ ਉਨ੍ਹਾਂ ਨੂੰ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸੱਦਾ ਪੱਤਰ ਵੀ ਵੰਡ ਰਹੇ ਹਨ। ਇਸੇ ਤਰ੍ਹਾਂ ਕਈ ਸੇਵਾ ਸਭਾਵਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਅਧਿਕਾਰੀ ਘਰ-ਘਰ ਜਾ ਕੇ ਭਗਵਾਨ ਸ਼੍ਰੀ ਰਾਮ ਦੀ ਫੋਟੋ ਵਾਲੇ ਲਾਲ ਝੰਡੇ ਵੰਡ ਰਹੇ ਹਨ ਕਿਉਂਕਿ ਲਾਲ ਰੰਗ ਭਗਵਾਨ ਸ਼੍ਰੀ ਰਾਮ ਨੂੰ ਸਭ ਤੋਂ ਪਿਆਰਾ ਹੈ। ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਇਹ ਝੰਡੇ ਲਾ ਕੇ ਭਗਵਾਨ ਸ਼੍ਰੀ ਰਾਮ ਦੇ ਆਗਮਨ ਪ੍ਰਤੀ ਆਪਣੀ ਆਸਥਾ ਅਤੇ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ।
ਇਹ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ
ਸ਼ਹਿਰ ’ਚ ਵੱਡੀਆਂ ਸਕਰੀਨਾਂ ਲਾਉਣ ਦਾ ਕੰਮ ਹੋਇਆ ਸ਼ੁਰੂ
ਕੜਾਕੇ ਦੀ ਠੰਢ ਦੀ ਪ੍ਰਵਾਹ ਨਾ ਕਰਦੇ ਹੋਏ ਰਾਮ ਭਗਤ ਲੋਕਾਂ ਨੂੰ ਸੱਦਾ ਪੱਤਰ, ਦੀਵੇ, ਝੰਡੇ ਅਤੇ ਭਗਵਾਨ ਸ਼੍ਰੀ ਰਾਮ ਨਾਲ ਸਬੰਧਿਤ ਸਮੱਗਰੀ ਵੰਡਣ ਲਈ ਸਵੇਰੇ-ਸਵੇਰੇ ਘਰਾਂ ਤੋਂ ਬਾਹਰ ਆ ਰਹੇ ਹਨ ਅਤੇ ਲੋਕਾਂ ’ਚ ਮੁਫਤ ਵੰਡ ਰਹੇ ਹਨ। ਜੋ ਬਾਜ਼ਾਰ ਪਿਛਲੇ ਕੁਝ ਦਿਨਾਂ ਤੋਂ ਸੁੰਨਸਾਨ ਨਜ਼ਰ ਆ ਰਹੇ ਸਨ, ਉਨ੍ਹਾਂ ’ਚ ਵੀ ਅਚਾਨਕ ਸਰਗਰਮੀ ਦੇਖਣ ਨੂੰ ਮਿਲੀ ਹੈ। ਕਈ ਮੰਦਰਾਂ ਵਿਚ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। 22 ਜਨਵਰੀ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਭਗਵਾਨ ਸ੍ਰੀ ਰਾਮ ਨਾਲ ਸਬੰਧਿਤ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਅਯੁੱਧਿਆ ਪ੍ਰੋਗਰਾਮ ਨੂੰ ਦਿਖਾਉਣ ਲਈ ਸ਼ਹਿਰ ਦੀਆਂ ਕਈ ਥਾਵਾਂ ’ਤੇ ਵੱਡੀਆਂ ਸਕਰੀਨਾਂ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਗੁਰੂ ਨਗਰੀ ਵਿਚ ਪਹਿਲਾਂ ਹੀ ਸਮੁੱਚਾ ਮਾਹੌਲ ਧਾਰਮਿਕ ਹੈ, ਜਦੋਂਕਿ ਭਗਵਾਨ ਸ਼੍ਰੀ ਰਾਮ ਲੱਲਾ ਦੇ ਆਗਮਨ ਕਾਰਨ ਹਰ ਪਾਸੇ ਧਰਮ-ਜਾਤ-ਪਾਤ ਤੋਂ ਬਿਨਾਂ ਲੋਕਾਂ ਵਿਚ ਸ਼੍ਰੀ ਰਾਮ ਜੀ ਪ੍ਰਤੀ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ। ਕੁੱਲ ਮਿਲਾ ਕੇ ਸ਼ਹਿਰ ’ਚ ਮੁੜ 22 ਜਨਵਰੀ ਨੂੰ ਦੀਵਾਲੀ ਮਨਾਉਣ ਵਰਗਾ ਮਾਹੌਲ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ
NEXT STORY