ਅੰਮ੍ਰਿਤਸਰ (ਦਲਜੀਤ ਸ਼ਰਮਾ)- ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਐਤਵਾਰ ਦੇਰ ਸ਼ਾਮ ਕੁਝ ਡਾਕਟਰਾਂ ਵੱਲੋਂ ਕਾਫ਼ੀ ਹੰਗਾਮਾ ਕੀਤਾ ਗਿਆ। ਮੀਟਿੰਗ ਵਿਚ ਕੁਝ ਡਾਕਟਰ ਇਕ-ਦੂਜੇ ਨਾਲ ਧੱਕਾ-ਮੁੱਕੀ ਕਰਦੇ ਹੋਏ ਗਾਲ੍ਹਾਂ ਕੱਢ ਰਹੇ ਸਨ। ਡਾਕਟਰਾਂ ਦੇ ਇਸ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਐਤਵਾਰ ਦੇਰ ਸ਼ਾਮ ਇਕ ਮੀਟਿੰਗ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਲਗਭਗ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਐਸੋਸੀਏਸ਼ਨ ਦੀ ਨਵੀਂ ਪੋਸਟ ਨੂੰ ਲੈ ਕੇ ਕੁਝ ਡਾਕਟਰਾਂ ਵਿਚਾਲੇ ਵਿਵਾਦ ਪੈਦਾ ਹੋ ਗਿਆ, ਜਿਸ ਨੂੰ ਲੈ ਕੇ ਡਾਕਟਰਾਂ ਨੇ ਐਸੋਸੀਏਸ਼ਨ ਵੱਲੋਂ ਲਗਾਏ ਗਏ ਮੁੱਖ ਮੰਚ 'ਤੇ ਇਕ- ਦੂਜੇ ਨੂੰ ਧੱਕਾ-ਮੁੱਕੀ ਅਤੇ ਗਾਲੀ-ਗਲੋਚ ਕੀਤਾ। ਇਸ ਦੌਰਾਨ ਡਾਕਟਰ ਨੇ ਆਪਣੇ ਮੋਬਾਈਲ 'ਤੇ ਇਕ-ਦੂਜੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਇਕ-ਦੂਜੇ ਨੂੰ ਰੋਕਣ ਲਈ ਉਨ੍ਹਾਂ ਨੇ ਵੀਡੀਓਗ੍ਰਾਫੀ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਵਿਵਾਦ ਕਾਫ਼ੀ ਲੰਮੇ ਸਮੇਂ ਤੱਕ ਚੱਲਦਾ ਰਿਹਾ। ਡਾਕਟਰ ਇੱਕ-ਦੂਜੇ ਨੂੰ ਜ਼ਲੀਲ ਕਰਨ ਦੀ ਗੱਲ ਕਰਦੇ ਹੋਏ ਮਰਿਆਦਾ ਭੁੱਲ ਗਏ। ਕੁੱਝ ਡਾਕਟਰਾਂ ਦੀ ਇਹ ਵੀਡੀਓ ਕਈ ਲੋਕਾਂ ਅਤੇ ਸੋਸ਼ਲ ਮੀਡੀਆ ਗਰੁੱਪਾਂ 'ਤੇ ਵਾਇਰਲ ਹੋ ਗਈ। ਲੋਕ ਡਾਕਟਰਾਂ ਨੂੰ ਗਾਲ੍ਹਾਂ ਕੱਢਦੇ ਅਤੇ ਧੱਕੇ ਮਾਰਦੇ ਦੇਖ ਕੇ ਮਜ਼ਾਕ ਵੀ ਉਡਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਿਆਸਤਦਾਨਾਂ ਅਤੇ ਇਨ੍ਹਾਂ ਲੋਕਾਂ 'ਚ ਕੀ ਫਰਕ ਹੈ।
ਇਹ ਵੀ ਪੜ੍ਹੋ- ਭੂਆ-ਫੁੱਫੜ ਦੀ ਦਰਿੰਦਗੀ, ਮਾਸੂਮ ਭਤੀਜੇ ਦੇ ਕੁੱਟ-ਕੱਟ ਪਾਈਆਂ ਲਾਸਾਂ, ਔਖੇ ਵੇਲੇ ਚੌਂਕੀਦਾਰ ਨੇ 'ਫੜੀ ਬਾਂਹ'
ਲੋਕਾਂ ਦਾ ਕਹਿਣਾ ਹੈ ਕਿ ਸਿਆਸਤਦਾਨ ਅਹੁਦਿਆਂ ਲਈ ਤਾਂ ਲੜਦੇ ਹਨ ਪਰ ਹੁਣ ਕੁਝ ਡਾਕਟਰ ਅਹੁਦੇ ਹਾਸਲ ਕਰਨ ਲਈ ਵੀ ਆਪਸ 'ਚ ਉਲਝ ਕੇ ਉਨ੍ਹਾਂ ਦੀ ਸ਼ਾਂਤੀ ਅਤੇ ਅਨੁਸ਼ਾਸਨ ਦੇ ਕਾਰੋਬਾਰ 'ਤੇ ਵੀ ਸਵਾਲ ਉਠਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦੇ ਸਬੰਧ 'ਚ ਜਦੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ.ਆਰ.ਐੱਸ.ਸੇਠੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬੀਤੀ ਸ਼ਾਮ ਜਨਰਲ ਬਾਡੀ ਦੀ ਮੀਟਿੰਗ ਬੁਲਾਈ ਗਈ ਸੀ ਅਤੇ ਮੀਟਿੰਗ 'ਚ ਮੈਂਬਰ ਹਾਜ਼ਰ ਸਨ। ਇਸ ਦੌਰਾਨ ਅੰਮ੍ਰਿਤਸਰ ਮੈਡੀਕਲ ਐਸੋਸੀਏਸ਼ਨ ਦੇ ਕੁਝ ਅਹੁਦੇਦਾਰਾਂ ਨੇ ਚੋਣਾਂ ਨੂੰ ਲੈ ਕੇ ਮੀਟਿੰਗ ਦਾ ਮਾਹੌਲ ਖ਼ਰਾਬ ਕਰ ਦਿੱਤਾ। ਡਾ: ਸੇਠੀ ਨੇ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸੂਬਾ ਕਮੇਟੀ ਨਾਲ ਇਜ਼ਾਜਤ ਲੈ ਕੇ ਹੀ ਮੀਟਿੰਗ ਬੁਲਾਈ ਗਈ ਸੀ।
ਇਸ ਸਬੰਧ 'ਚ ਜਦੋਂ ਅੰਮ੍ਰਿਤਸਰ ਮੈਡੀਕਲ ਐਸੋਸੀਏਸ਼ਨ ਦੇ ਆਗੂ ਡਾ: ਉੱਪਲ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਐਸੋਸੀਏਸ਼ਨ ਦਾ ਅੰਦਰੂਨੀ ਮਾਮਲਾ ਹੈ, ਉਹ ਕੁਝ ਨਹੀਂ ਕਰ ਸਕਦੇ। ਜਦੋਂ ਉਨ੍ਹਾਂ ਤੋਂ ਹੋਰ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਧੰਨਵਾਦ ਕਰਕੇ ਫੋਨ ਕੱਟ ਦਿੱਤਾ। ਅੰਮ੍ਰਿਤਸਰ ਮੈਡੀਕਲ ਐਸੋਸੀਏਸ਼ਨ ਦੇ ਆਗੂ ਡਾ: ਰਾਹੁਲ ਨਾਲ ਇਸ ਬਾਰੇ ਗੱਲ ਕਰਨ ਬਾਰੇ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਮੀਟਿੰਗ ਵਿਚ ਕੀ ਹੋਇਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਖੁਦ ਮੀਟਿੰਗ ਵਿਚ ਹੋਏ ਹੰਗਾਮੇ ਦੀ ਵੀਡੀਓਗ੍ਰਾਫੀ ਕਰ ਰਹੇ ਸੀ ਤਾਂ ਉਨ੍ਹਾਂ ਬਾਅਦ ਵਿਚ ਕਿਹਾ ਕਿ ਉਨ੍ਹਾਂ ਨੂੰ ਫੂਡ ਪੁਆਇਜ਼ਨਿੰਗ ਹੋਈ ਹੈ, ਫਿਲਹਾਲ ਗੱਲ ਕਰਨ ਦੀ ਹਾਲਤ 'ਚ ਨਹੀਂ ਹਨ ਅਤੇ ਇਹ ਕਹਿ ਕੇ ਫੋਨ ਕੱਟ ਦਿੱਤਾ।
ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਛੱਤ ਤੋਂ ਟਪਕਿਆ ਪਾਣੀ, ਸਹੂਲਤਾਂ ਤੋਂ ਸੱਖਣੀ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਏਅਰਲਾਈਨਜ਼
ਜ਼ਿਕਰਯੋਗ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀਆਂ ਚੋਣਾਂ 'ਚ ਅੰਮ੍ਰਿਤਸਰ ਮੈਡੀਕਲ ਐਸੋਸੀਏਸ਼ਨ ਵੀ ਵੱਖ-ਵੱਖ ਅਹੁਦਿਆਂ ਲਈ ਚੋਣ ਮੈਦਾਨ 'ਚ ਹੈ ਅਤੇ ਉਸ ਰਾਹੀਂ ਉਨ੍ਹਾਂ ਨੇ ਅਹੁਦੇਦਾਰ ਵੀ ਖੜ੍ਹੇ ਕੀਤੇ ਹੋਏ ਹਨ। ਕੁਝ ਦਿਨ ਪਹਿਲਾਂ ਵੀ ਕੁਝ ਡਾਕਟਰਾਂ ਵੱਲੋਂ ਚੋਣ ਪ੍ਰਕਿਰਿਆ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਸੀ ਅਤੇ ਉਸ ਸਮੇਂ ਚੋਣ ਪ੍ਰਕਿਰਿਆ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਤੱਕ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕੋਈ ਨਵੀਂ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜਿਸ 'ਚ ਮੁੜ ਚੋਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਬਟਾਲਾ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਚੱਲ ਰਿਹਾ ਰੇਲ ਰੋਕੋ ਅੰਦੋਲਨ ਹੋਇਆ ਖ਼ਤਮ
NEXT STORY