ਤਰਨਤਾਰਨ (ਰਾਜੂ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਕਿਰਾਏ ’ਤੇ ਬੁੱਕ ਕੀਤੀ ਸਵਿਫ਼ਟ ਡਿਜ਼ਾਇਰ ਗੱਡੀ ਦੇ ਡਰਾਈਵਰ ਦਾ ਪਰਨੇ ਨਾਲ ਗਲਾ ਘੁੱਟ ਕੇ ਜ਼ਬਰਦਸਤੀ ਉਸ ਦਾ ਮੋਬਾਈਲ, ਪਰਸ ਅਤੇ ਗੱਡੀ ਖੋਹ ਕੇ ਫਰਾਰ ਹੋ ਜਾਣ ਦੇ ਮਾਮਲੇ ਵਿਚ ਦੋ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਤਰਸੇਮ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮੁਹੱਲਾ ਨਾਨਕਸਰ ਤਰਨਤਾਰਨ ਨੇ ਦੱਸਿਆ ਕਿ ਉਸ ਦੀ ਸਵਿਫ਼ਟ ਡਿਜ਼ਾਇਰ ਕਾਰ ਨੰਬਰ ਪੀ.ਬੀ.46.ਏ.ਐੱਫ.3231 ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ
ਬੀਤੇ ਦਿਨ ਉਹ ਟੈਕਸੀ ਸਟੈਂਡ ਤਰਨਤਾਰਨ ਵਿਖੇ ਮੌਜੂਦ ਸੀ ਤਾਂ ਦੋ ਨੌਜਵਾਨ ਉਸਦੇ ਕੋਲ ਆਏ ਅਤੇ ਉਸ ਨੂੰ ਕਿਹਾ ਕਿ ਮਾਤਾ ਦੀ ਦਵਾਈ ਲੈਣ ਲਈ ਬਿਆਸ ਜਾਣਾ ਹੈ। ਉਸ ਨੇ ਕਿਰਾਇਆ ਤੈਅ ਕਰ ਲਿਆ ਅਤੇ ਉਕਤ ਦੋਵੇਂ ਨੌਜਵਾਨ ਉਸ ਦੇ ਨਾਲ ਗੱਡੀ ਵਿਚ ਬੈਠ ਕੇ ਪਿੰਡ ਠਰੂ ਦੀਆਂ ਬਹਿਕਾਂ ਵੱਲ ਚੱਲ ਪਏ। ਜਦੋਂ ਮਮਤਾ ਨਿਕੇਤਨ ਸਕੂਲ ਦੀ ਬੈਕ ਸਾਈਡ ਸੂਏ ਕੋਲ ਪੁੱਜਾ ਤਾਂ ਅਚਾਨਕ ਪਿੱਛੇ ਬੈਠੇ ਨੌਜਵਾਨ ਨੇ ਪਰਨੇ ਨਾਲ ਉਸ ਦਾ ਗਲਾ ਘੁੱਟ ਦਿੱਤਾ, ਜਿਸ ਕਰਕੇ ਉਸ ਨੇ ਤੁਰੰਤ ਬਰੇਕ ਮਾਰ ਦਿੱਤੀ ਅਤੇ ਇਸ ਦੌਰਾਨ ਉਕਤ ਦੋਵਾਂ ਨੌਜਵਾਨਾਂ ਨੇ ਉਸ ਦਾ ਮੋਬਾਈਲ ਰੈਡਮੀ, ਪਰਸ ਜਿਸ ਵਿਚ 600 ਰੁਪਏ ਨਕਦ, ਆਧਾਰ ਕਾਰਡ, ਡਰਾਈਵਿੰਗ ਲਾਇਸੰਸ ਅਤੇ ਉਸ ਦੀ ਗੱਡੀ ਖੋਹ ਕੇ ਝਬਾਲ ਰੋਡ ਵੱਲ ਫਰਾਰ ਹੋ ਗਏ। ਇਸ ਸਬੰਧੀ ਏ.ਐੱਸ.ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 177 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਖ਼ਤਰਨਾਕ ਹਥਿਆਰਾਂ ਸਣੇ 5 ਡਰੋਨ ਬਰਮਾਦ
NEXT STORY