ਟਾਂਡਾ ਉੜਮੁੜ (ਪੰਡਿਤ) : ਅੱਜ ਸ਼ਾਮ ਮਾਡਲ ਟਾਊਨ ਲਾਹੌਰੀਆ ਮੁਹੱਲਾ ਰੋਡ 'ਤੇ ਇਨੋਵਾ ਸਵਾਰ ਵਿਅਕਤੀਆਂ ਵੱਲੋਂ ਉਸਾਰੀ ਠੇਕੇਦਾਰ ਕੋਲੋਂ ਜਬਰੀ ਕਾਰ ਖੋਹ ਕੇ ਫਰਾਰ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਲੁੱਟ ਦਾ ਸ਼ਿਕਾਰ ਹੋਏ ਮੁਹੰਮਦ ਸ਼ੌਕਤ ਅਲੀ ਪੁੱਤਰ ਮੁਹੰਮਦ ਮਸੀਦ ਵਾਸੀ ਮੁਹੱਲਾ ਲਾਹੌਰੀਆ ਨੇ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਉਸ ਨੂੰ ਕਿਸੇ ਵਿਅਕਤੀ ਨੇ ਫੋਨ ਕੀਤਾ ਕਿ ਉਸਨੇ ਉਸਾਰੀ ਦਾ ਕੰਮ ਕਰਵਾਉਣਾ ਹੈ। ਜਦੋਂ ਉਹ ਥੋੜ੍ਹੀ ਦੇਰ ਬਾਅਦ ਉਹ ਦੱਸੀ ਥਾਂ 'ਤੇ ਪਹੁੰਚਿਆ ਤਾਂ ਉੱਥੇ ਮੌਜੂਦ ਇਨੋਵਾ ਸਵਾਰ 5 -6 ਵਿਅਕਤੀਆਂ ਨੇ ਉਸ ਨਾਲ ਧੱਕਾਮੁੱਕੀ ਕਰਦੇ ਹੋਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਕੋਲੋਂ ਉਸਦਾ ਮੋਬਾਈਲ ਅਤੇ ਕਾਰ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਲੋਕਾਂ ਦੇ ਲੋਨ ਦੀਆਂ ਕਿਸ਼ਤਾਂ ਖੋਹ ਕੇ ਲੈ ਗਏ ਲੁਟੇਰੇ! ਲੁੱਟ ਲਿਆ ਰਿਕਵਰੀ ਏਜੰਟ
ਉਸਨੇ ਦੱਸਿਆ ਕਿ ਕਾਰ ਵਿਚ ਲਗਭਗ 50 ਹਜ਼ਾਰ ਰੁਪਏ ਵੀ ਸਨ। ਉਸਨੇ ਇਸਦੀ ਸੂਚਨਾ ਟਾਂਡਾ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਨੇ ਕੇਸ ਦਰਜ ਕਰਕੇ ਕਾਰ ਖੋਹਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰੀ ਬਰਸਾਤ 'ਚ ਬਿਜਲੀ ਮੁਲਾਜ਼ਮਾਂ ਨੇ ਨਿਭਾਈ ਡਿਊਟੀ, ਲਾਇਆ ਨਵਾਂ ਫੀਡਰ
NEXT STORY