ਗੁਰਦਾਸਪੁਰ (ਵਿਨੋਦ)-ਇਨੋਵਾ ਗੱਡੀ ਚਾਲਕ ਵੱਲੋਂ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ’ਤੇ ਕਾਹਨੂੰਵਾਨ ਪੁਲਸ ਨੇ ਗੱਡੀ ਚਾਲਕ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੂਰਤੀ ਰਾਮ ਪੁੱਤਰ ਛੱਜੂ ਰਾਮ ਵਾਸੀ ਭੱਟੀਆ ਨੇ ਬਿਆਨ ਦਿੱਤਾ ਕਿ ਉਸ ਦਾ ਭਤੀਜਾ ਸੋਰਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਭੱਟੀਆ ,ਜੋ ਡਾਕਖਾਨਾ ਧਾਰੀਵਾਲ ਵਿਖੇ ਨੌਕਰੀ ਕਰਦਾ ਸੀ, ਆਪਣੇ ਮੋਟਰਸਾਈਕਲ ਨੰਬਰ ਪੀਬੀ06 ਏ.ਐੱਮ 7160 'ਤੇ ਸਵਾਰ ਹੋ ਕੇ ਡਿਊਟੀ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਜਦ ਉਹ ਕਲੋਨੀ ਪਿੰਡ ਵੜੈਚ ਨੇੜੇ ਪਹੁੰਚਿਆਂ ਤਾਂ ਇਕ ਇਨੋਵਾ ਗੱਡੀ ਜਿਸ ਦਾ ਨੰਬਰ ਸੀ.ਐੱਚ 3944 ਪੜਿਆ ਗਿਆ, ਜਿਸ ਨੂੰ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ, ਜਿਸ ਨੇ ਆਪਣੀ ਗੱਡੀ ਬਿਨਾਂ ਹਾਰਨ ਦਿੱਤੇ ਲਾਪ੍ਰਵਾਹੀ ਨਾਲ ਚਲਾ ਕੇ ਪਿੱਛੇ ਤੋਂ ਸੋਰਵ ਕੁਮਾਰ ਦੇ ਮੋਟਰਸਾਈਕਲ ਵਿਚ ਮਾਰ ਦਿੱਤੀ, ਜਿਸ ਨਾਲ ਸੋਰਵ ਕੁਮਾਰ ਦਾ ਸਿਰ ਸੜਕ 'ਤੇ ਵੱਜਣ ਕਰਕੇ ਉਸ ਦੀ ਮੌਤ ਹੋ ਗਈ।
GNDU ਨੇ ਸੈਂਟਰ ਆਫ ਐਕਸੀਲੈਂਸ ਇਨ ਅਰਬਨ ਪਲੈਨਿੰਗ ਐਂਡ ਡਿਜ਼ਾਈਨ ਨਾਲ ਕੀਤਾ ਸਮਝੌਤਾ
NEXT STORY