ਗੁਰਦਾਸਪੁਰ(ਹਰਮਨ)- ਕੇਂਦਰੀ ਜੇਲ੍ਹ ਗੁਰਦਾਸਪੁਰ ’ਚੋਂ ਇਕ ਕੈਦੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਕੋਟ ਖਾਲਸਾ, ਇਸਲਾਮਾਬਾਦ ਨੰਬਰ ਐੱਨ. ਡੀ. ਪੀ. ਐੱਸ. ਐਕਟ ਤਹਿਤ ਜੇਲ ’ਚ ਬੰਦ ਹੈ, ਜਿਸ ਨੂੰ ਗੁਰਦਾਸਪੁਰ ਅਦਾਲਤ ਤੋਂ ਪੇਸ਼ੀ ਭੁਗਤਾ ਕੇ ਵਾਪਸ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਜੇਲ ਦੀ ਡਿਓੜੀ ’ਚ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ ਇਕ ਪੈੱਨ ’ਚੋਂ 8 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਮਾਂ ਦੀ ਬੀਮਾਰੀ ਨੇ ਜਵਾਨ ਪੁੱਤ ਤੋਂ ਮਜ਼ਬੂਰੀ 'ਚ ਕਰਾਇਆ ਇਹ ਕੰਮ, ਮਾਮਲਾ ਕਰੇਗਾ ਹੈਰਾਨ
NEXT STORY